ਦੇਖੀਂ ਕਿਤੇ ਝੱਲਿਆ ਨਾ ਝੱਲ ਕਰ ਜਾਵੀਂ ਹਾਰ ਗ਼ਮਾਂ ਦੇ ਪਰੋਕੇ ਨਾ ਗਲ ਮੇਰੇ ਪਾਵੀਂ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਜਿਉਣ ਜੋਗਿਆ ਵੇ ਯਾਰਾ
ਮੇਰੇ ਮਨ ਦਾ ਤੂੰ ਮੀਤ
ਦਿਲ ਨਾਲ ਦਿਲ ਵਟਾਕੇ
ਪਾਈ ਤੇਰੇ ਨਾਲ ਪ੍ਰੀਤ
ਮੇਰਾ ਇਸ਼ਕ ਹਕੀਕੀ
ਮੇਰੀ ਸੱਚੀ ਸੁੱਚੀ ਨੀਤੀ
ਵੇ ਤੂੰ ਗੈਰਾਂ ਆਖੇ ਲੱਗ
ਕੱਖਾਂ ਵਾਂਗ ਨਾ ਰੁਲਾਵੀਂ
ਦੇਖੀ ਕਿਤੇ ਝੱਲਿਆ ਵੇ,,,,,,,

ਵਸੇ ਤੇਰੇ ਨਾ ਜਹਾਨ
ਦਿਲ ਦਾ ਤੂੰ ਰਾਜਦਾਰ
ਤੇਰਾ ਤੱਕ ਸੋਹਣਾ ਮੁੱਖ
ਆ ਜਾਵੇ ਦਿਲ ਚ ਬਹਾਰ
ਤੂੰ ਤਾਂ ਚੰਨ ਤੋਂ ਵੀ ਸੋਹਣਾ
ਮੇਰਾ ਸੋਹਣਾ ਮਨਮੋਹਣਾ
ਹੋਜਾ ਦਿਲ ਦੇ ਤੂੰ ਨੇੜੇ
ਘੁੱਟ ਗਲ ਨਾਲ ਲਾਵੀਂ
ਦੇਖੀ ਕਿਤੇ ਝੱਲਿਆ ਵੇ,,,,,,,,,

ਤੋੜ ਦੁਨੀਆਂ ਦੀ ਰੀਤ
ਹੋਈ ਮਾਪਿਆਂ ਤੋਂ ਬਾਗੀ
ਮੰਗਾਂ ਪਿਆਰ ਵਾਲੀ ਖੈਰ
ਮੇਰੀ ਰੂਹ ਨਹੀਂ ਦਾਗੀ
ਹੋਈ ਫਿਰਦੀ ਸ਼ੁਦੈਣ
ਹੌਲ ਕਾਲਜੇ ‘ਚ ਪੈਣ
ਹੱਥ ਜੋੜਾਂ ਤੇਰੇ ਅੱਗੇ
ਕਦੇ ਮਨੋ ਨਾ ਭੁਲਾਵੀਂ
ਦੇਖੀ ਕਿਤੇ ਝੱਲਿਆ ਵੇ,,,,,,,

ਭਾਈ ਰੂਪੇ ਵਾਲੇ ਸੁਣ
ਗੱਲ ਦਿਲ ਦੀ ਸੁਣਾਵਾਂ
ਗੁਰੇ ਮਹਿਲ ਰਹਾਂ ਤੱਕਦੀ
ਤੇਰੀਆਂ ਮੈਂ ਰਾਵਾਂ
ਤੇਰਾ ਸੋਹਣਾ ਦੇਖ ਮੁੱਖ
ਮੇਰੇ ਟੁੱਟ ਜਾਣ ਦੁੱਖ
ਵੇ ਤੂੰ ਕਰਕੇ ਬੇਵਫਾਈ
ਨਾ ਦਾਗ ਇਸ਼ਕ ਨੂੰ ਲਾਵੀਂ
ਦੇਖੀ ਕਿਤੇ ਝੱਲਿਆ ਵੇ,,,,,,,,

ਗੁਰਾ ਮਹਿਲ ਭਾਈ ਰੂਪਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleTrying to keep Rashid Khan busy: Franchise skipper