(ਸਮਾਜ ਵੀਕਲੀ)
ਸਾਡੇ ਦੇਸ਼ ਦੇ ਲੋਕਾਂ ਦਾ ਹਾਲ ਵੇਖ ਲਓ।
ਸ਼ਰਧਾ ਦਾ ਕਮਾਲ ਬੇਮਿਸਾਲ ਵੇਖ ਲਓ।
ਬਾਬੇ ਦੇ ਪੈਰਾਂ ਦੀ ਮਿੱਟੀ ਲਈ,ਮਿੱਟੀ ‘ਚ ਮਿਲ ਗਏ,
‘ਬਾਬੇ’ ਦੀ ਕਰਾਮਾਤ ਬਣੀ ਨਾ ਢਾਲ ਵੇਖ ਲਓ।
ਚੰਗੇ ਪੜ੍ਹੇ ਲਿਖੇ ਵਧੇਰੇ ਅਕਲ਼ ਤੋਂ ਖ਼ਾਲੀ,
ਪਾਉਂਦੇ ਪਖੰਡੀਆਂ ਦੇ ਦਰ ਤੇ ਧਮਾਲ ਵੇਖ ਲਓ।
ਤਾਹੀਂ ਵਧ ਫੁੱਲ ਰਹੇ ਹਰ ਤਰਾਂ ਦੇ ਬਾਬੇ,
ਇਥੇ ਹਰ ਪੱਖੋਂ ਹੋਏ ਮਾਲੋਮਾਲ ਵੇਖ ਲਓ।
ਨਿੱਤ ਨਵੇਂ ਨਵੇਂ ਵੇਖਣ ਨੂੰ ਮਿਲਦੇ ਨੇ ਬਾਬੇ,
‘ਪਖੰਡੀ’ ਨਿੱਤ ਨਵੇਂ ਕਰਦੇ ਕਮਾਲ ਵੇਖ ਲਓ।
ਜਿਹੜੀ ‘ਸਾਇੰਸ’ ਪਖੰਡੀਆਂ ਦਾ ਝੱਗਾ ਚੌੜ ਕਰਦੀ,
ਇਹ ਉਸੇ ‘ਸਾਇੰਸ’ ਜ਼ਰੀਏ ਹੁੰਦੇ ਨਿਹਾਲ ਵੇਖ ਲਓ।
ਵੱਡੀ ਗਿਣਤੀ ਚ ਲੋਕਾਂ ਦੇ ਚਿਹਰੇ ਮੁਰਝਾਏ ਇਥੇ,
‘ਮੇਜਰ’ ਪਖੰਡੀਆਂ ਦੇ ਮੂੰਹ ਤੇ ਜਲਾਲ ਵੇਖ ਲਓ।
ਮੇਜਰ ਸਿੰਘ ਬੁਢਲਾਡਾ
94176 42327