(ਸਮਾਜ ਵੀਕਲੀ)
ਨਜਰਅੰਦਾਜੀ ਉੱਠਦਿਆਂ ਸਾਰ
ਕੀ ਬਦਮਾਸ਼ੀ ਉੱਠਦਿਆਂ ਸਾਰ
ਕਰ ਲੈ ਗੱਲਾਂ ਚਾਰ ਦਿਹਾੜੇ
ਕਿਓਂ ਖਾਮੋਸ਼ੀ ਉੱਠਦਿਆਂ ਸਾਰ
ਲੱਗਦੈ ਸੱਜਣ ਵੱਟਸਣ ਪਾਸਾ
ਜੋ ਕਰਨ ਜਾਲਸਾਜ਼ੀ ਉੱਠਦਿਆਂ ਸਾਰ
ਆਪਣੀ ਥਾਈਂ ਦਰੁਸਤ ਖੜੇ ਆਂ
ਦੱਸ ਕੀ ਗੁਸਤਾਖੀ ਉੱਠਦਿਆਂ ਸਾਰ
ਸੱਜਣਾ ਰਾਤ ਦੀਆਂ ਰਾਤੀਂ ਮੁੱਕੀਆਂ
ਕਰ ਰੂਹ ਤਰੋਤਾਜੀ ਉੱਠਦਿਆਂ ਸਾਰ
ਰਹਿ ਜਾਣਾ ਸਭ ਧਰਾ ਧਰਾਇਆ
ਸਾਹਾਂ ਦੀ ਤਖ਼ਤੀ ਉੱਠਦਿਆਂ ਸਾਰ
ਵਕਤ ਆਉਣ ਤੇ ਵੱਖਤ ਏ ਮੁੱਕਣਾ
ਵਕਤੀ ਬੇਵਕਤੀ ਉੱਠਦਿਆਂ ਸਾਰ
ਮੀਨਾ ਮਹਿਰੋਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly