ਇੱਕੋ ਸਮੇਂ ਪ੍ਰੋਡਿਊਸਰ, ਡਾਇਰੈਕਟਰ, ਪੇਸ਼ਕਾਰ ਅਤੇ ਗੀਤਕਾਰ ਦੀ ਨਿਭਾ ਰਹੇ ਹਨ ਭੂਮਿਕਾ
ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪੰਜਾਬੀ ਸੱਭਿਆਚਾਰ ਮਾਂ ਬੋਲੀ ,ਸਾਹਿਤ, ਵਿਰਸਾ, ਵਿਰਾਸਤ ਦੀ ਸੇਵਾ ਕਰਨ ਵਾਲੇ ਅਣਗਿਣਤ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਿਲ ਇੱਕ ਅਹਿਮ ਨਾਮ ਹੈ ਗੀਤਕਾਰ ਦੀਪ ਬਾਗਪੁਰੀ। ਜਿਲਾ ਹੁਸ਼ਿਆਰਪੁਰ ਦਾ ਮਾਣ ਬਣਿਆ ਇਹ ਕਲਾਕਾਰ ਇੱਕੋ ਸਮੇਂ ਅਨੇਕਾਂ ਪ੍ਰੋਜੈਕਟਾਂ ਦਾ ਪੇਸ਼ਕਾਰ, ਗੀਤਕਾਰ, ਨਿਰਮਾਤਾ, ਨਿਰਦੇਸ਼ਕ ਹੈ। ਅੱਜਕੱਲ੍ਹ ਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਸ ਰਹੇ ਦੀਪ ਬਾਗਪੁਰੀ ਦਾ ਅਸਲ ਨਾਮ ਕੁਲਦੀਪ ਸਿੰਘ ਹੈ ਅਤੇ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾਗਪੁਰ ਪਿੰਡ ਨਾਲ ਸੰਬੰਧਿਤ ਹੈ। 1997 ਤੋਂ ਦੀਪ ਬਾਗਪੁਰੀ ਨੇ ਡੀ ਰਿਕਾਰਡਸ ਕੰਪਨੀ ਸ਼ੁਰੂ ਕਰਕੇ ਅਨੇਕਾਂ ਕਲਾਕਾਰਾਂ ਦੀਆਂ ਧਾਰਮਿਕ, ਸੱਭਿਆਚਾਰਕ ਅਤੇ ਹੋਰ ਵੱਖੋ ਵੱਖ ਵੰਨਗੀਆਂ ਨਾਲ ਓਤਪੋਤ ਟੇਪਾਂ ਰਿਲੀਜ਼ ਕੀਤੀਆਂ । ਜਿਸ ਵਿੱਚ ਪ੍ਰਮੁੱਖ ਤੌਰ ਤੇ “ਅੱਖੀਆਂ ਤਰਸ ਗਈਆਂ” “ਮਈਆ ਦਰਸ ਦਿਖਾ ” ਤੇਰਾ ਪੁੱਤ ਪਰਦੇਸੀ ਚੱਲਿਆ, ਗਿੱਧੇ ਵਿੱਚ ਕੌਣ ਨੱਚਦੀ, ਕੁੜੀ ਮਜਾਜਣ, ਤੋਤੇ ਰੰਗਾ ਸੂਟ ਕਾਫੀ ਚਰਚਾ ਵਿੱਚ ਰਹੇ । ਦੀਪ ਬਾਗਪੁਰੀ ਦੇ ਇਸ ਤੋਂ ਇਲਾਵਾ ਕਈ ਗੀਤ ਰਿਕਾਰਡ ਵੀ ਹੋਏ ਜਿਨਾਂ ਵਿੱਚ ਅੱਖੀਆਂ, ਪੰਜਾਬ, ਵਿਰਸਾ ਪੰਜਾਬ ਦਾ, ਪੁੱਤ ਪਰਦੇਸੀ, ਨਾਗ ਇਸ਼ਕ ਦਾ, ਰੰਗਲਾ ਪੰਜਾਬ, ਮਾਪੇ, ਤਸਵੀਰਾਂ, ਦੋ ਤਾਰੇ, ਧੰਨ ਧੰਨ ਮਾਤਾ ਗੁਜਰੀ, ਸੰਤ ਸਿਪਾਹੀ ਆਦਿ ਪ੍ਰਮੁੱਖ ਹਨ । ਉਸ ਦਾ ਲਿਖਿਆ ਗਾਇਕ ਉਪਿੰਦਰ ਮਠਾਰੂ ਦੀ ਆਵਾਜ਼ ਵਿੱਚ ਗਾਇਆ “ਤੇਰੇ ਨਨਕਾਣੇ ਨੂੰ” ਵੀ ਕਾਫੀ ਚਰਚਾ ਵਿੱਚ ਰਿਹਾ । ਅੱਜਕੱਲ੍ਹ ਦੀਪ ਬਾਗਪੁਰੀ ਜੈਡ ਇੰਟਰਟੇਨਰ ਤੇ ਆਪਣਾ ਪਹਿਲਾ ਗੀਤ “ਸਰਤਾਜ ਸ਼ਹੀਦਾਂ ਦੇ” ਰਿਲੀਜ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਵਲੋਂ ਤੇਰਾ ਪੁੱਤ ਪਰਦੇਸੀ ਚੱਲਿਆ, ਦੇਗ ਤੇਗ ਫਤਿਹ, ਤਸਵੀਰਾਂ, ਜਵਾਨ ਗੱਭਰੂ ਆਦ ਟਾਈਟਲ ਹੇਠ ਗੀਤ ਤਿਆਰ ਕੀਤੇ ਹੋਏ ਹਨ ਜੋ ਜਲਦ ਹੀ ਉਸ ਦੀ ਕੰਪਨੀ ਵਲੋਂ ਰਿਲੀਜ਼ ਕੀਤੇ ਜਾਣਗੇ । ਦੀਪ ਬਾਗਪੁਰੀ ਦੀ ਕਲਮ ਅਤੇ ਉਸਦੇ ਕੰਮ ਸੱਭਿਆਚਾਰ ਦੀ ਹਮੇਸ਼ਾ ਸੇਵਾ ਕਰਦੇ ਰਹਿਣ, ਸਾਡੇ ਦਿਲ ਦੀ ਇਹੀ ਦੁਆ ਹੈ ਕਿ ਇਹ ਪ੍ਰਵਾਸੀ ਕਲਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ ਆਪਣੀ ਮੰਜ਼ਿਲੇ ਮਕਸੂਦ ਤੇ ਪੁੱਜੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly