(ਸਮਾਜ ਵੀਕਲੀ)
ਘਰ ਦੀ ਖਾਤਰ ਬੇ- ਘਰ ਹੋਇਆ।
ਘਰ ਨੂੰ ਚੇਤੇ ਕਰਕੇ ਰੋਇਆ।
ਹੁਣ ਘਰ ਬਿਨਾ ਨਹੀਂ ਸਰਦਾ।
ਸੱਚੀ ਹੁਣ ਤਾ ਘਰ ਪਰਤਣ ਨੂੰ ਜੀਅ ਕਰਦਾ।
ਸੱਚੀ ਹੁਣ ਤਾ ਘਰ,,,,,,,,,,,,,
ਧੀ ਵਿਆਹੀ ਸਿਰ ‘ਤੇ ਹੱਥ ਨਹੀਂ ਧਰ ਸਕਿਆ।
ਚਹੁੰਦਾ ਹੋਇਆ ਮੈ ਕੁਝ ਨਹੀਂ ਕਰ ਸਕਿਆ।
ਸਾਰਾ ਟੱਬਰ ਚੇਤੇ ਕਰਕੇ ਨਿੱਤ ਹਾਉਕੇ ਭਰਦਾ।
ਸੱਚੀ ਹੁਣ ਤਾ ਘਰ ਪਰਤਣ ਨੂੰ ਜੀਅ ਕਰਦਾ।
ਸੱਚੀ ਹੁਣ ਤਾ ਘਰ,,,,,,,,,,,,,
ਮਾਂ ਮੁਕੀ ਤਾਂ ਮੂੰਹ ਨਹੀਂ ਵੇਖਿਆ ਜਾਦੀ ਵਾਰੀ।
ਮੈਨੂੰ ਪਤਾ ਮੈ ਕਿਵੇਂ ਦਿਲ’ਤੇ ਸੱਟ ਸਹਾਰੀ।
ਹੌਲੀ- ਹੌਲੀ ਮਨ ਸਮਝਾਅ ਕੇ
ਦਿਲ ‘ਤੇ ਪੱਥਰ ਧਰਦਾ।
ਸੱਚੀ ਹੁਣ ਤਾ ਘਰ ਪਰਤਣ ਨੂੰ ਜੀਅ ਕਰਦਾ।
ਸੱਚੀ ਹੁਣ ਤਾ ਘਰ ,,,,,,,,,,,,,
ਰਾਮ ਸਿੰਘ ਪਾਠਕ
ਫੋਨ ਨੰਬਰ-98771-06201