(ਸਮਾਜ ਵੀਕਲੀ)
ਚੋਰ ਤੇ ਕੁੱਤੀ ਨੇ ਰਲ ਕੇ .ਵਟਾ ਲਿਆ ਆ ਭੇਸ..
ਕਹਿੰਦੇ ਸਾਥ ਦਿਓ ਸਾਡਾ. ਚੰਗੇ ਰਸਤੇ ਪਾਈਏ ਦੇਸ਼..
ਅੰਨ ਦਾਤੇ ਦਾ ਗਲ ਘੁੱਟ ਕੇ .ਰੋਕਣ ਨੂੰ ਫਿਰਦੇ ਸਾਹਾਂ.
ਫਰਕ ਨਹੀਂ ਪੈਂਦਾ ਕਿਸੇ ਨੂੰ . ਕਿਸਾਨ ਲੈ ਲਵੇ ਜੇ ਫਾਹਾ..
ਅੱਛੇ ਦਿਨ ਮੈਨੂੰ ਦੱਸੋ ਜੀ.ਕਿਸ ਨੇ ਲਏ ਨੇ ਰੋਕ .
ਹੱਕ ਜੇ ਮੰਗੀਏ ਆਪਣਾ ਕਹਿੰਦੇ .
ਕਹਿੰਦੇ ਅੱਤਵਾਦੀ ਨੇ ਲੋਕ ..
ਸਾਡੇ ਹੀ ਚੁੱਲਿਆਂ ਦੀਆਂ .ਇੱਕ ਦਿਨ ਬੰਦ ਕਰਨਗੇ ਅੱਗਾਂ..
ਆਪਣੇ ਹੀ ਨਿਕਲੇ ਗਦਾਰ ਕਈ.ਜਿੰਨਾ ਸਿਰ ਸਜਾਈਆਂ ਪੱਗਾਂ ..
ਵੇਖੇ ਤਮਾਸ਼ਾ ਕਿਸਾਨਾਂ ਦਾ. ਲੀਡਰ .ਬਹਿ ਕੇ ਠੰਡੇ ਥਾਂ.
ਸਵੇਰ ਤੋਂ ਚੁੱਕ ਕੇ ਝੰਡਾ ਹੱਕ ਵਾਲਾ .ਸਾਡੀ ਧੁੱਪ ਚ ਬੈਠੀ ਮਾਂ
ਸਾਡੇ ਹੱਥਾਂ ਪੈਰਾਂ ਨੂੰ ਫੜ ਕੇ .
ਇੱਕ ਦਿਨ ਲੈ ਲੈਣਗੇ ਵੋਟਾਂ .
ਪੰਜ ਸਾਲ ਦੇ ਤੱਕ ਸਾਨੂੰ .
ਰਹੂਗਾ ਹਮੇਸ਼ਾ ਫਿਰਦਾ ਸੋਟਾ..
ਇਦਾਂ ਹੀ ਰਿਹਾ ਜੇ ਹਰ ਵੇਲੇ .
ਪੰਜਾਬ ਨੇ ਡੁੱਬ ਜਾਣਾ ਅਖੀਰ .
ਬੰਦੇ ਨੂੰ ਬੰਦਾ ਸਮਝਣ ਨਾ .
ਇੱਥੇ ਮਰ ਗਏ ਜਮੀਰ ..
ਕਿਸਾਨਾਂ ਦੇ ਧਰਨੇ ਤੇ ਬੈਠੇ.
ਹਰ ਰੋਜ਼ ਮਰਨ ਜਵਾਨ .
ਕਿਵੇਂ ਮੇਰੀ ਕਲਮ ਲਿਖ ਦੇਵੇ.
ਕਿ ਮੇਰਾ ਦੇਸ਼ ਮਹਾਨ ..
ਸੋਨੇ ਦੀ ਚਿੜੀ ਪੰਜਾਬ ਸਾਡਾ.
ਦੱਸਦੇ ਬਜੁਰਗ ਸੀ ਸਿਆਣੇ .
ਇੱਥੇ ਕਿਤਾਬਾਂ ਤੇ ਵੀ ਟੈਕਸ .
ਦੱਸੋ ਕੀ ਪੜਣਗੇ ਨਿਆਣੇ ..
ਲੀਡਰ ਬੈਠਾ ਅੱਧੀ ਰਾਤ ਨੂੰ .
ਖੇਡੇ ਸਿਆਸਤ ਵਾਲੀ ਤਾਸ਼.
ਅੱਧ ਮੋਈ ਮਾਂ ਹੋ ਗਈ ਸਾਡੀ .
ਘਰ ਵਿੱਚ ਦੇਖ ਕੇ ਪੁੱਤ ਦੀ ਲਾਸ਼..
ਅੱਛੇ ਦਿਨ ਨਹੀਓਂ ਆਉਣੇ “ਹੈਪੀ “.ਲਿਖ ਕੇ ਤੋੜ ਲੈ ਤੂੰ ਕਲਮ .
ਸੋਚ ਸਰਕਾਰ ਦੇ ਦਿਤੇ ਜਖਮਾਂ ਤੇ .
ਕਿਹੜੇ ਹੱਥਾਂ ਨਾਲ ਲਾਊਣੀ ਮਲਮ ..
“ਲਹੌਰੀਆ”ਕਿਹੜੇ ਦੇਸ਼ ਵਿੱਚ ਆਂ ਰਹਿੰਦਾ ਤੂੰ.
ਸੋਚ ਕੇ ਮਨ ਨੂੰ ਲੱਗੀ ਠੇਸ .
ਜਿੱਥੇ ਬੇਰੁਜਗਾਰੀ ਨੇ ਹੁਣ ਆਪਣੀ.
ਤੇ ਲੁੱਟ ਖੋਹ ਨੇ ਫੜ ਲਈ ਰੇਸ..
ਚੋਰ ਤੇ ਕੁੱਤੀ ਨੇ ਰਲ ਕੇ .ਵਟਾ ਲਿਆ ਆ ਭੇਸ..
ਕਹਿੰਦੇ ਸਾਥ ਦਿਓ ਸਾਡਾ. ਚੰਗੇ ਰਸਤੇ ਪਾਈਏ ਦੇਸ਼..
ਲੇਖਕ : ਹੈਪੀ ਲਹੌਰੀਆ
ਫੋਨ : 6280905322
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly