ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ

(ਸਮਾਜ ਵੀਕਲੀ)

ਸਰਸਾ ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ,
ਦੋ ਮਾਤਾ ਗੁਜਰੀ ਨਾਲ ਤੋਰ ਦਿੱਤੇ, ਦੋ ਅਪਣੇ ਨਾਲ ਕਲਗੀਧਰ ਲੈ ਗਿਆ।
ਪਿਤਾ ਤੋਂ ਆਗਿਆ ਲੈ ਪੁੱਤਰਾਂ ਨੇ ਸ਼ਹੀਦੀ ਜਿੱਥੇ ਪਾਈ,
ਤਾੜੀ ਗੁਰਦੁਆਰੇ ਵਾਲੀ ਉਹ ਚਮਕੌਰ ਦੀ ਗੜ੍ਹੀ ਕਹਾਈ ।
ਬਣ ਕੇ ਲੂਣ ਹਰਾਮੀ, ਗੰਗੂ ਜ਼ੁਲਮ ਕਮਾ ਗਿਆ,
ਖੱਟ ਗਿਆ ਪਾਪੀ ਬਦਨਾਮੀ, ਚੰਦ ਮੋਹਰਾਂ ਕੀ ਪਾ ਗਿਆ।
ਨਿੱਕੇ ਸਹਿਬਜ਼ਾਦਿਆਂ ਨੇ ਫਤਿਹ ‘ਸਤਿਨਾਮ’ ਦੀ ਬੁਲਾਈ,
‘ਕਿਵੁ ਕੂੜੈ ਤੁਟੈ ਪਾਲਿ’ ਦੇ ਜੈ ਕਾਰੇ ਬੁਲਾ ਕੇ,
ਸਰਹਿੰਦ ਦੀ ਕੰਧ ਵਿਚ ਸ਼ਹੀਦੀ ਪਾਈ।
ਤਿਲਕ ਜੰਝੂ ਦੀ ਰਾਖੀ ਲਈ ਪੁੱਤਰ ਪਿਤਾ ਵਾਰ ਗਿਆ,
‘ਹਿੰਦ ਦੀ ਚਾਦਰ’ ਬਣਕੇ ਸਤਿਗੁਰੂ, ਕੌਮ ਨੂੰ ਸੁੰਨਤ ਤੋਂ ਬਚਾ ਗਿਆ।
ਪੁੱਤਰ ਦੀਆਂ ਲਾਸ਼ਾਂ ਤੇ ਵੀ ਕਲਗੀਧਰ ਜੈਕਾਰੇ ਲਾਉਂਦਾ ਹੈ,
ਕੰਢਿਆਂ ਦੀਆਂ ਸੇਜਾਂ ਲਾ ਕੇ ‘ਮਿੱਤਰ ਪਿਆਰਾ’ ਗਾਉਂਦਾ ਹੈ।
ਸਰਬੰਸ਼ ਵਾਰ ਕੇ ਲਾਈ ਕੌਮ ਦੇ ਲੇਖੇ ਜ਼ਿੰਦਗਾਨੀ,
ਧੰਨ ਕਮਾਈ ਅਪਣੀ ਤੇ ਧੰਨ ਕੁਰਬਾਨੀ।

ਸੂਰੀਆ ਕਾਂਤ ਵਰਮਾ

 

Previous articleराष्ट्रीय मेंस्ट्रीम मीडिया में घटता विश्वास और सोशल मीडिया का बढ़ता हुआ प्रभाव: एक पुनर्विलोकन
Next articleਜ਼ਾਲਮ, ਜ਼ੁਲਮ ਅਤੇ ਗੁਲਾਮੀ ਖਿਲਾਫ਼ ਨਿੱਕੀਆਂ ਜਿੰਦਾਂ ਦੀ ਵੱਡੀ ਸ਼ਹਾਦਤ।