‘ਜੀਅ ਕਰੇ’

ਨਿਰਲੇਪ ਕੌਰ ਸੇਖੋਂ

(ਸਮਾਜ ਵੀਕਲੀ)

ਜੀਅ ਕਰੇ, ਮੇਰੀ ਦਾਦੀ ਦਾ ਸਕੈੱਚ,
ਵਾਹ ਦਿਆਂ ਇੱਕੋ ਵਾਰ।
ਜੀਅ ਕਰੇ, ਪੀਕਾਸੋ ਦੀ ਘੁੱਗੀ ਵਾਂਗ,
ਵਾਹ ਦਿਆਂ ਇੱਕ ਉਹ ਘੁੱਗੀ।
ਜਿਹੜੀ ਸ਼ਾਂਤੀ ਦਾ ਪ੍ਰਤੀਕ ਹੋਣ ਦੇ ਨਾਲ,
ਮੇਰੀ ਦਾਦੀ ਵਾਂਗ ਵੰਡੇ ਜਾਦੂਈ ਖਜਾਨਾ।
ਜੀਅ ਕਰੇ, ਮੈਂ ਹੋਵਾਂ ਮਸ਼ਹੂਰ,
‘ਲਿਓਨਾਰਦੋ ਦਾ ਵਿੰਚੀ’ ਦੀ ਪੇਂਟਿੰਗ ਵਾਂਗ।
ਜੀਅ ਕਰੇ, ਮੈਂ ਘੁੱਗੀ ਵਾਂਗ ਉੱਡ ਕੇ,
ਲਿਆਵਾਂ ਮੇਰੀ ਦਾਦੀ ਦੇ ਸੁਪਨਿਆਂ ਦਾ ਖਜ਼ਾਨਾ।
ਜੀਅ ਕਰੇ, ਮਸ਼ਹੂਰ ਹੋ ਕੇ ਸਭ ਨੂੰ ਦੱਸਾਂ,
ਮੇਰੀ ਦਾਦੀ ਦੀ ਬਿਤਾਈ ਜ਼ਿੰਦਗੀ।
ਪੀਕਾਸੋ ਦੀ ਘੁੱਗੀ ਵਾਂਗ।

ਨਿਰਲੇਪ ਕੌਰ ਸੇਖੋਂ
ਪੰਜਾਬੀ ਅਧਿਆਪਕਾ
ਸਸਸਸ ਘੱਗਾ (ਪਟਿਆਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਰਹਿਮ ਪੈਸਾ
Next articleਵਣਜਾਰਣ ਕੁੜੀਏ