ਮਾਛੀਵਾੜਾ ਸਾਹਿਬ ਸਮਰਾਲਾ/(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਸਾਡੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਅੰਤਿਮ ਭਾਵ ਸੱਤਵਾਂ ਗੇੜ ਸੀ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੋਟਾਂ ਪਈਆਂ ਤੇ ਇਸੇ ਗੇੜ ਵਿੱਚ ਪੰਜਾਬ ਵਿੱਚ ਵੀ ਲੋਕਾਂ ਨੇ ਵੋਟਾਂ ਪਾਈਆਂ ਸਰਕਾਰੀ ਤੌਰ ਉੱਤੇ ਕੀਤੀਆਂ ਗਈਆਂ ਤਿਆਰੀਆਂ ਤੋਂ ਬਾਅਦ ਅੱਜ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤੇ ਇਹ ਵੋਟਾਂ ਸ਼ਾਮ ਦੇ 6 ਵਜੇ ਤੱਕ ਪਈਆਂ ਲੋਕਾਂ ਵਿੱਚ ਵੋਟਾਂ ਲਈ ਉਤਸ਼ਾਹ ਵੀ ਕਾਫੀ ਸੀ ਪਰ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਵੋਟਾਂ ਪਾਉਣ ਦਾ ਚਾਅ ਮੱਠਾ ਜਿਹਾ ਦੇਖਿਆ।
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸਮਰਾਲਾ ਤੇ ਮਾਛੀਵਾੜਾ ਇਲਾਕੇ ਵਿੱਚ ਵੋਟਾਂ ਦਾ ਕੰਮ ਸੁਖ ਸ਼ਾਂਤੀ ਤੇ ਅਮਨ ਅਮਾਨ ਦੇ ਨਾਲ ਨੇਪਰੇ ਚੜਿਆ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਤੇ ਬੂਥ ਵੀ ਲੱਗੇ ਪਰ ਭਾਜਪਾ ਦੇ ਬੂਥ ਨਾਮਾਤਰ ਹੀ ਲੱਗੇ। ਜਦੋਂ ਲੋਕ ਵੋਟਾਂ ਪਾਉਣ ਲਈ ਆ ਰਹੇ ਸਨ ਤਾਂ ਪੈ ਰਹੀ ਗਰਮੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਠੰਡੀਆਂ ਮਿੱਠੀਆਂ ਛਬੀਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਮੁਸ਼ਕਾਬਾਦ ਖੀਰਨੀਆ ਟੱਪਰੀਆਂ ਆਦਿ ਪਿੰਡ ,ਜਿੱਥੇ ਇੱਕ ਬਾਇਓਗੈਸ ਫੈਕਟਰੀ ਲੱਗ ਰਹੀ ਹੈ ਤੇ ਇੱਥੇ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਪਿੰਡਾਂ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਇਹ ਬਾਈਕਾਟ ਪੂਰੀ ਤਰ੍ਹਾਂ ਬਰਕਰਾਰ ਰਿਹਾ ਤੇ ਇਹਨਾਂ ਪਿੰਡਾਂ ਵਿੱਚ ਵੋਟਾਂ ਨਹੀਂ ਪਈਆਂ।ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਸੀ ਸੂਝ ਬੂਝ ਤੇ ਭਾਈਚਾਰ ਸਾਂਝ ਦਾ ਸੁਨੇਹਾ ਦਿੰਦਿਆਂ ਹੋਇਆਂ ਇੱਕ ਜਗ੍ਹਾ ਹੀ ਵੱਖ ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲਾ ਕੇ ਵਧੀਆ ਸੁਨੇਹਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly