ਲੋਕ ਇਨਸਾਫ ਪਾਰਟੀ ਯੂ.ਕੇ ਦੇ ਪ੍ਰਧਾਨ ਰਜਿੰਦਰ ਥਿੰਦ ਨੂੰ ਸਦਮਾ, ਪਿਤਾ ਦਾ ਦਿਹਾਂਤ

ਕੈਪਸਨ ਸਵਰਗਵਾਸੀ ਮੋਹਨ ਸਿੰਘ ਰਾਗੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਲੋਕ ਇਨਸਾਫ ਪਾਰਟੀ ਯੂ .ਕੇ ਦੇ ਪ੍ਰਧਾਨ ਰਜਿੰਦਰ ਸਿੰਘ ਥਿੰਦ ,ਗੁਰਦੁਆਰਾ ਕਮੇਟੀ ਬੂਲਪੁਰ ਦੇ ਸਾਬਕਾ ਪ੍ਰਧਾਨ ਗੁਰਮੁੱਖ ਸਿੰਘ ਅਤੇ ਹਰਗੋਬਿੰਦ ਸਿੰਘ ਯੂ. ਕੇ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ। ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਮੋਹਨ ਸਿੰਘ ਰਾਗੀ ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦਿਹਾਂਤ ਹੋ ਗਿਆ ਸੀ। ਉਹ 88 ਸਾਲਾਂ ਦੇ ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੇ ਸਪੁੱਤਰ ਰਜਿੰਦਰ ਸਿੰਘ ਥਿੰਦ ਕੋਲ਼ ਇੰਗਲੈਂਡ ਵਿਖੇ ਰਹਿ ਰਹੇ ਸਨ।

ਮੋਹਨ ਸਿੰਘ ਰਾਗੀ ਦੇ ਅਚਾਨਕ ਦਿਹਾਂਤ ਉੱਪਰ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ,ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੱਜਣ ਸਿੰਘ,ਸਾਧੂ ਸਿੰਘ ਬੀ.ਪੀ.ਈ.ਉ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰਜੀਤ ਸਿੰਘ,ਸੂਰਤ ਸਿੰਘ,ਕੈਪਟਨ ਚੰਚਲ ਸਿੰਘ ਕੌੜਾ, ਰਣਜੀਤ ਸਿੰਘ ਥਿੰਦ,ਬੀਬੀ ਜਸਵਿੰਦਰ ਕੌਰ ਟਿੱਬਾ, ਨੰਬਰਦਾਰ ਗੁਰਸ਼ਰਨ ਸਿੰਘ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਬੂਲਪੁਰ,ਸੂਬੇਦਾਰ ਗੁਰਮੇਲ ਸਿੰਘ ,ਆੜਤੀਆ ਸਰਬਜੀਤ ਸਿੰਘ, ਬਲਵੰਤ ਸਿੰਘ ਕੌੜਾ, ਸਾਬਕਾ ਸਰਪੰਚ ਸੂਰਤ ਸਿੰਘ ਅਮਰਕੋਟ ,ਸਰਵਨ ਸਿੰਘ ਚੰਦੀ, ਸਾਬਕਾ ਸਰਪੰਚ ਬਲਦੇਵ ਸਿੰਘ, ਤੇਜਿੰਦਰਪਾਲ ਸਿੰਘ ਧੰਜੂ, ਸੁਖਵਿੰਦਰ ਸਿੰਘ ਮਰੋਕ, ਆਦਿ ਨੇ ਥਿੰਦ ਪਰਿਵਾਰ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26 जुलाई-राष्ट्रीय सामाजिक न्याय दिवस को प्रतिरोध का दिन बना देने का आह्वान.
Next articleਵਿਧਾਇਕ ਨਵਤੇਜ ਚੀਮਾ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੂੰ ਫਰੇਮ ਵਿੱਚ ਫਿੱਟ ਵੀ ਤੇ ਹਿੱਟ ਵੀ