ਲੋਕ ਇਨਸਾਫ਼ ਮੰਚ ਦੀ ਤਹਿਸੀਲ ਪੱਧਰੀ ਮੀਟਿੰਗ ਵਿੱਚ ਅਗਲੇਰੇ ਸੰਘਰਸ਼ ਦਾ ਐਲਾਨ।

14 ਅਪ੍ਰੈਲ ਨੂੰ “ਸੰਵਿਧਾਨ ਬਚਾਓ ਦਿਵਸ” ਤਹਿਤ ਹੋਵੇਗਾ ਪਿੰਡਾਂ ਵਿੱਚ ਮੋਟਰ ਸਾਇਕਲ ਮਾਰਚ।
25 ਮਈ ਨੂੰ ਸ਼ਹਿਰ ਫਿਲੌਰ ਵਿੱਚ ਜਨਤਕ ਰੈਲੀ ਕਰਨ ਦਾ ਫੈਸਲਾ।
ਫਿਲੌਰ, ਅੱਪਰਾ (ਸਮਾਜ ਵੀਕਲੀ) ਦੀਪਾ– ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਭਰਿਸ਼ਟਾਚਾਰ ਵਿਰੁੱਧ ਅਤੇ ਲੋਕ ਮੁੱਦਿਆਂ ਤੇ ਲੜੇ ਜਾ ਰਹੇ ਅੰਦੋਲਨ ਤਹਿਤ ਹੋਈ ਤਹਿਸੀਲ ਪੱਧਰੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਜਿਸ ਤਹਿਤ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ “ਸੰਵਿਧਾਨ ਬਚਾਓ ਦਿਵਸ” ਦੇ ਤੌਰ ਤੇ ਮਨਾਉਣ ਲਈ ਪਿੰਡ ਪਿੰਡ ਮੋਟਰ ਸਾਇਕਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਅਤੇ 25 ਮਈ ਨੂੰ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਜਨਤਕ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਣਗੇ ਅਤੇ 21 ਮਾਰਚ ਨੂੰ ਸਾਥੀਆਂ ਤੇ ਪਏ ਝੂਠੇ ਪਰਚੇ ਰੱਦ ਕਰਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਪਿੰਡ ਪਿੰਡ ਯੂਨਿਟ ਬਣਾਉਣ ਲਈ ਜਨਤਕ ਤੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇਗਾ, ਆਗੂਆਂ ਨੇ ਕਿਹਾ ਕਿ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਭਰਿਸ਼ਟਾਚਾਰ ਤੋਂ ਬਿਨ੍ਹਾਂ ਹੋਰ ਲੋਕ ਮਸਲੇ ਜਿਵੇਂ ਪੁਲੀਸ ਜ਼ਬਰ, ਗੁੰਡਾਗਰਦੀ, ਨਵਾਂ ਸ਼ਹਿਰ ਤੋਂ ਲੁਧਿਆਣਾ ਨੂੰ ਜਾਣ ਦਾ ਲਈ ਜੀ ਟੀ ਰੋਡ ਤੇ ਖ਼ੂਨੀ ਕੱਟ ਦਾ ਮਸਲਾ, ਫਿਲੌਰ ਵਿੱਚ ਬੱਸ ਸਟੈਂਡ ਦੀ ਘਾਟ, ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਅਤੇ ਦੂਸ਼ਿਤ ਪਾਣੀ ਸਿੱਧਾ ਸਤਲੁੱਜ ਦਰਿਆ ਵਿੱਚ ਪਾਉਣ ਦੇ ਵਿਰੁੱਧ ਵੀ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਤੱਗੜ , ਅੰਬੇਡਕਰ ਸ਼ਕਤੀ ਦਲ ਦੇ ਸੂਬਾਈ ਪ੍ਰਧਾਨ ਗੋਲਡੀ ਨਾਹਰ , ਬਿਹਾਰੀ ਲਾਲ ਸ਼ਿੰਦੀ , ਮਾਸਟਰ ਹੰਸ ਰਾਜ , ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ  ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਸੰਘਰਸ਼ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਲਈ 15 ਮੈਂਬਰੀ ਅਗਜੈਕਟਿਵ ਕਮੇਟੀ ਸਮੇਤ 51 ਮੈਂਬਰੀ ਤਹਿਸੀਲ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਵਿੱਚ ਜਰਨੈਲ ਫਿਲੌਰ ਨੂੰ ਪ੍ਰਧਾਨ, ਐਡਵੋਕੇਟ ਸੰਜੀਵ ਭੌਰਾ ਮੁੱਖ ਬੁਲਾਰੇ ਤੇ ਕਾਨੂੰਨੀ ਸਲਾਹਕਾਰ, ਪ੍ਸ਼ੋਤਮ ਫਿਲੌਰ ਸਕੱਤਰ, ਡਾਕਟਰ ਸੰਦੀਪ ਕੁਮਾਰ ਵਿੱਤ ਸਕੱਤਰ, ਜਸਵੰਤ ਬੋਧ ਪ੍ਰੈਸ ਸਕੱਤਰ, ਹਰਮੇਸ਼ ਰਾਹੀ ਸਲਾਹਕਾਰ, ਮਾਸਟਰ ਹੰਸ ਰਾਜ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਲਾਡੀ ਜੁਆਇੰਟ ਸਕੱਤਰ, ਹਨੀ ਸੰਤੋਖਪੁਰਾ ਸਹਾਇਕ ਵਿੱਤ ਸਕੱਤਰ, ਡਾ ਸੰਦੀਪ , ਮੈਂਬਰ ਕੁਲਦੀਪ ਲੰਬੜਦਾਰ, ਰਾਮ ਜੀ ਦਾਸ ਗੰਨਾ ਪਿੰਡ, ਰਾਮ ਲੁਭਾਇਆ ਭੈਣੀ, ਲਖਵੀਰ ਕੁਮਾਰ, ਰਾਜਿੰਦਰ ਕੁਮਾਰ ਰਾਜੂ ਬ੍ਰਹਮਪੁਰੀ, ਬੀਬੀ ਹੰਸ ਕੌਰ, ਕਮਲਜੀਤ ਕੌਰ, ਹਿਨਾ ਸਰਪੰਚ ਜਗਤਪੁਰ, ਰਾਹੁਲ ਕੋਰੀ, ਡਾਕਟਰ ਅਸ਼ੋਕ ਕੁਮਾਰ, ਮੰਗਤ ਰਾਮ ਸਮਰਾ ਸਰਪੰਚ, ਨੰਬਰਦਾਰ ਯੂਨੀਅਨ ਦੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ , ਬਲਜਿੰਦਰ ਸਿੰਘ ਕਿੱਲੀ ,ਧਰਮਿੰਦਰ ਸਿੰਘ ਸੂਬਾ ਸਕੱਤਰ ,ਬਲਵਿੰਦਰ ਸਿੰਘ ਮੋਗਾ ,ਨਾਜਰ ਸਿੰਘ ਮਾਨਸਾ ,ਜੀਤ ਸਿੰਘ ਫੂਲ ,ਸਰਦੂਲ ਸਿੰਘ ਛੈਣੇਆਲ ,ਹਰਨੇਕ ਸਿੰਘ ਭਗਤਾ ,ਮਿਹਰਜੀਤ ਇੰਦਰਜੀਤ ਸਿੰਘ , ਬਲਦੇਵ ਪੰਚ ,ਸੱਤਪਾਲ ਸ਼ਾਹਪੁਰ , ਅਵਤਾਰ ਖਹਿਰਾ , ਸਨੀ ਗੜ੍ਹਾ , ਸੰਦੀਪ ਗੜ੍ਹਾ ,ਜਗਤਾਰ ਨੰਗਲ ਸਾਬਕਾ ਸਰਪੰਚ ,ਬਿਲੂ ਰਵਿਦਾਸਪੁਰਾ ,ਸਰਬਜੀਤ ਕੌਰ ,ਪਰਮਜੀਤ ਕੌਰ ,ਨੀਰੂ ਜੱਸਲ , ਕਮਲਜੀਤ ਕੌਰ,ਪੂਜਾ ਨੰਬਰਦਾਰ ,ਮਨਜੀਤ ਕੌਰ,ਨਰਿੰਦਰ ਕੌਰ , ਪਾਲੋ ,ਅਨੀਤਾ , ਲਕਸ਼ਮੀ ,ਪਰਮਜੀਤ ਕੌਰ , ਕੋਮਲ ,ਧਰਮਿੰਦਰ ਕੁਮਾਰ ਮੈਂਬਰ ਪੰਚਾਇਤ ਗੰਨਾਪਿੰਡ ,ਸਚਿਨ ਭਾਨੀਆ ,ਸੰਦੀਪ ਕੁਮਾਰ ,ਦਕਸ਼ ਹੀਬਾ ,ਵਾਰਿਸ , ਗੁਰਬਚਨ ਰਾਮ, ਹਰਮਨ ,ਨਿਖਿਲ ,ਜਸਵਿੰਦਰ ਫਿੰਟੂ ,ਬਲੀ ਰਾਮ,ਪ੍ਰਗਤੀ ਕਲਾ ਕੇਂਦਰ ਲਾਦੜਾ ਦੇ ਸੋਢੀ ਰਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਆਪ” ਦੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ
Next articleਵਿਰਾਸਤੀ ਮੇਲਾ-2025