(ਸਮਾਜ ਵੀਕਲੀ)
ਸੁੰਦਰ ਮੁੰਦਰੀਏ ਨੀ !
ਤੇਰਾ ਕੌਣ ਵਿਚਾਰਾ ਹੋ !
ਦੁੱਲਾ ਭੱਟੀ ਵਾਲਾ ਹੋ !
ਦੁੱਲੇ ਧੀ ਵਿਆਹੀ ਹੋ !
ਸੇਰ ਸ਼ਕਰ ਪਾਈ ਹੋ !
ਲਾਲ ਪਟਾਕਾ ਹੋ !
ਕੁੜੀ ਦਾ ਸ਼ਾਲੂ ਪਾਟਾ ਹੋ !
ਕੁੜੀ ਦਾ ਕੌਣ ਵਿਚਾਰਾ ਹੋ !
ਦੁੱਲਾ ਭੱਟੀ ਵਾਲਾ ਹੋ !
ਲੋਹੜੀ ਬਈ ਲੋਹੜੀ !
ਥੋਡਾ ਮੁੰਡਾ ਚੜੂਗਾ ਘੋੜੀ !
ਘੋੜੀ ਚੜ ਕੇ ਤੀਰ ਚਲਾਇਆ !
ਤੀਰ ਵੱਜਿਆ ਕਿੱਕਰ ਤੇ !
ਤੁੱਕਿਆਂ ਚ ਸਿੰਨ੍ਹ ਕੇ ਨਿਸ਼ਾਨਾ ਲਾਇਆ !
ਤੁੱਕੇ ਡਿੱਗੇ ਗਿਣ ਗਿਣ ਕੇ !
ਲੋਹੜੀ ਬਈ ਲੋਹੜੀ !
ਆਧੁਨਿਕ ਲੋਹੜੀ ਆਈ ਹੋ !
ਵਧਾਈਆਂ ਜੀ ! ਵਧਾਈਆਂ ਜੀ !!
ਵੱਧ ਵੱਧ ਵਧਾਈਆਂ ਜੀ !
ਰਿਉੜੀਆਂ ਵੰਡੀਆਂ ਜਾਣ ਹੋ !
ਗੱਚਕ ਵੰਡੀ ਜਾਵੇ ਹੋ !
ਸੋਨ-ਪਾਪੜੀ ਵੰਡੀ ਜਾਵੇ ਹੋ !
ਪਤੀਸਾ ਵੰਡਿਆ ਜਾਵੇ ਹੋ !
ਘਰ ਖੁਸ਼ੀਆਂ ਨਾਲ ਭਰ ਜਾਵੇ ਹੋ !
ਰੱਬ ਰਹਿਮਤਾਂ ਦੇ ਢੇਰ ਲਾਵੇ ਹੋ !
ਦੁੱਖ ਦਲਿੱਦਰ ਘਰੋਂ ਭਜਾਵੇ ਹੋ !
ਪਰਿਵਾਰਿਕ ਸਾਂਝਾਂ ਵਧਾਵੇ ਹੋ !
ਤੂਰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਭਿਜਵਾਵੇ ਹੋ !
ਨਾਲੇ ਵੰਡੇ ਤੇ ਨਾਲੇ ਖਾਵੇ ਹੋ !
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639