ਲੋਹੀਆਂ ਥਾਣਾ ਦੀ ਪੁਲਿਸ ਵੱਲੋਂ ਗਹਿਣਿਆਂ ਸਮੇਤ 02 ਸ਼ਾਤਿਰ ਚੋਰਾਂ ਨੂੰ ਕੀਤਾ ਗ੍ਰਿਫਤਾਰ 17 ਤੋਲੇ ਸੋਨਾ ਤੇ ਮੋਟਰਸਾਈਕਲ ਹੋਇਆ ਬਰਾਮਦ

ਜਲੰਧਰ,(ਸਮਾਜ ਵੀਕਲੀ) (ਚੰਦੀ)-ਥਾਣਾ ਲੋਹੀਆ ਦੀ ਪੁਲਿਸ ਵੱਲੋਂ ਮਾਣਯੋਗ ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁੰਹਿਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਲੋਹੀਆਂ ਨੇ ਪਿਛਲੇ ਦਿਨੀਂ ਪਿੰਡ ਕੁਤਬੀਵਾਲ ਦੇ ਇੱਕ ਵਿਆਹ ਵਾਲੇ ਘਰ ਵਿੱਚ ਚੋਰੀ ਹੋਏ ਸੋਨੇ ਦੇ ਗਹਿਣੇ (ਕਰੀਬ 17 ਤੋਲੇ) ਸਮੇਤ 02 ਚੋਰਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਤਲਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਂਕਾਰ ਸਿੰਘ ਬਰਾੜ ਉਂਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਉਪ ਪੁਲਿਸ ਕਪਤਾਨ ਜਲੰਧਰ-ਦਿਹਾਤੀ ਅਤੇ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਲੋਹੀਆ ਜਿਲਾ ਜਲੰਧਰ ਨੇ ਦੱਸਿਆ ਕਿ ਥਾਣਾ ਲੋਹੀਆਂ ਅਧੀਨ ਪੈਂਦੇ ਪਿੰਡ ਕੁਤਬੀਵਾਲ ਦੇ ਨਵਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਚਾਚੇ ਦੇ ਲੜਕੇ ਪ੍ਰਭਦੀਪ ਸਿੰਘ ਦਾ ਵਿਆਹ ਸੀ।  ਕਰੀਬ 11:00 ਵਜੇ ਬਰਾਤ ਗੁਰੂਦੁਆਰਾ ਟਾਹਲੀ ਸਾਹਿਤ ਗਿੱਦੜਪਿੰਡੀ ਤੋਂ ਮੱਥਾ ਟੇਕ ਕੇ ਐਸ ਪੀ ਰਿਜ਼ਾਰਟ ਲਈ ਰਵਾਨਾ ਹੋਈ ਤਾਂ ਮੁੱਦਈ ਨਵਦੀਪ ਸਿੰਘ ਆਪਣੇ ਅਪਾਹਜ ਭਰਾ ਨੂੰ ਸਤਿੰਦਰਪਾਲ ਸਿੰਘ ਨੂੰ ਦੇਖਣ ਘਰ ਗਿਆ ਤਾਂ ਉਸਦੇ ਰਿਹਾਇਸ਼ੀ ਕਮਰੇ ਵਚੋਂ 2 ਲੜਕੇ ਨਿਕਲ ਕੇ ਉਸ ਨੂੰ ਧੱਕਾ ਮਾਰ ਕੇ ਮੋਟਰਸਾਈਕਲ ਜੋ ਬਿਨਾ ਨੰਬਰ ਸੀ ਤੇ ਸਵਾਰ ਹੋ ਕੇ ਭੱਜ ਗਏ। ਅਤੇ ਮੁੱਦਈ ਮੁਕੱਦਮਾ ਦੀ ਪਤਨੀ ਦੀ ਅਲਮਾਰੀ ਦਾ ਲੋਕ ਤੋੜ ਕੇ ਕਰੀਬ 17 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਜਿਸ ਤੇ ਨਵਦੀਪ ਸਿੰਘ ਉਕਤ ਦੇ ਬਿਆਨ ਪਰ ਏ ਐਸ ਆਈ ਬਲਵੀਰ ਚੰਦ ਵੱਲੋ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਦੌਰਾਨੇ ਤਫਤੀਸ਼ ਹਿਊਮਨ ਰਿਸੋਰਸ, ਆਧੁਨਿਕ ਅਤੇ ਤਕਨੀਕੀ ਸਾਧਨਾ ਦੀ ਮਦਦ ਨਾਲ  ਥਾਣਾ ਲੋਹੀਆ ਦੇ ਮੁੱਖ ਅਫਸਰ ਇੰਸਪੈਕਟਰ ਜੈਪਾਲ ਨੇ  ਏ ਐਸ ਆਈ ਬਲਵੀਰ ਚੰਦ ਤੇ ਪੁਲਿਸ ਪਾਰਟੀ  ਵੱਲੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ  ਪੁਲਿਸ ਰਿਮਾਂਡ ਹਾਸਲ ਕਰਕੇ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਵਾਰਦਾਤ ਸਮੇਂ ਵਰਤਿਆ ਮੋਟਰ ਸਾਇਕਲ ਬ੍ਰਾਮਦ ਕਰਕੇ ਚੋਰੀ ਦੀ ਵਾਰਦਾਤ ਨੂੰ ਲੱਭਣ ਵਿਚ ਵੱਡੀ ਸਫਲਤਾ ਹਾਸਿਲ ਕੀਤੀ। ਪੁਲਿਸ ਹਵਾਲੇ ਮੁਤਾਬਕ ਇਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਫਕੀਰ ਸਿੰਘ ਵਾਸੀ ਮਹਿਜੀਦ ਸਿੰਘ ਥਾਣਾ ਕਬੀਰਪੁਰ ਜਿਲਾ ਕਪੂਰਥਲਾ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਦਰਜ ਹੈ। ਪੁਲਿਸ ਮੁਤਾਬਕ ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਗੁਰਪ੍ਰੀਤ ਸਿੰਘ ਉਰਫ ਬੰਗਾ ਪੁੱਤਰ ਫਕੀਰ ਸਿੰਘ ਵਾਸੀ ਮਹਿਜੀਦਪੁਰ ਥਾਣਾ ਕਬੀਰਪੁਰ ਜਿਲਾ ਕਪੂਰਥਲਾ। ਪ੍ਰਿੰਸ ਪ੍ਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਭਾਗੋਅਰਾਈਆਂ ਥਾਣਾ ਸੁਲਤਾਨਪੁਰ ਜਿਲਾ ਕਪੂਰਥਲਾ ਪਾਸੋ ਸੋਨੇ ਦੇ ਗਹਿਣੇ (ਕਰੀਬ 17 ਤੋਲੇ) ਜਿਹਨਾਂ ਵਿੱਚ 02 ਸੈੱਟ ਸੋਨਾ,02 ਸੋਨੇ ਦੇ ਲੇਡੀਜ਼ ਗਜਰੇ/ਚੂੜੀਆਂ,01 ਚੈਨ ਸੋਨਾ, 01 ਸੋਨੇ ਦਾ ਕੜਾ ਜੈਂਟਸ,04 ਸੋਨੇ ਦੀਆਂ ਰਿੰਗ,01 ਕੜਾ ਸੋਨਾ ਬੱਚੇ ਦਾ,ਇੱਕ ਮੋਟਰ ਸਾਇਕਲ ਨੰਬਰ PB09-R-3652 ਮਾਰਕਾ ਸਪਲੈਂਡਰ ਰੰਗ ਕਾਲਾ ਬਰਾਮਦ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮਹਾਕੁੰਭ: ਹਾਦਸੇ ਤੋਂ ਬਾਅਦ ਹਰਕਤ ‘ਚ ਆਈ ਯੋਗੀ ਸਰਕਾਰ, ਸਾਰੇ ਵੀਆਈਪੀ ਪਾਸ ਰੱਦ, ਸ਼ਹਿਰ ‘ਚ ਚਾਰ ਪਹੀਆ ਵਾਹਨਾਂ ‘ਤੇ ਪਾਬੰਦੀ
Next articleਇੰਗਲੈਂਡ ਚ ਪਹਿਲੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਪਵਿੱਤਰ ਸਿੱਖ ਸੰਗੀਤ ਸਿਲੇਬਸ ਨੂੰ ਅਧਿਕਾਰਤ ਤੌਰ ਤੇ ਕੀਤਾ ਗਿਆ ਜਾਰੀ