HOME ਲੋਹਗੜ੍ਹ ਨੇ ਦਿੱਤਾ ਬੀਕੇਯੂ ਪੰਜਾਬ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ...

ਲੋਹਗੜ੍ਹ ਨੇ ਦਿੱਤਾ ਬੀਕੇਯੂ ਪੰਜਾਬ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ,ਪ੍ਰੈਸ ਕਾਨਫਰੰਸ ਦੌਰਾਨ ਰਿਸ਼ਵਤ ਦੇ ਲਗਾਏ ਇਲਜ਼ਾਮ

1

ਗੁਰੂ ਘਰ ਬੈਠ ਕੇ ਹਿਸਾਬ‌ ਕਰਨ- ਸਤਨਾਮ ਸਿੰਘ ਲੋਹਗੜ੍ਹ 

ਮਹਿਤਪੁਰ   (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ) -ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਗਜੈਕਟਿਵ ਮੈਂਬਰ ਸਤਨਾਮ ਸਿੰਘ ਲੋਹਗੜ੍ਹ ਨੇ ਬਲਾਕ ਮਹਿਤਪੁਰ ਦੇ ਸੈਕੜੇ ਕਿਸਾਨਾਂ, ਮਜਦੂਰਾਂ ਦੀ ਹਾਜ਼ਰੀ ਵਿੱਚ ਆਪਣੇ ਗ੍ਰਹਿ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਇਲਜਾਮ ਲਗਾਉਂਦਿਆਂ ਕਿਹਾ ਕਿਸਾਨਾਂ, ਮਜਦੂਰਾਂ ਦੇ ਮਸਲੇ ਹੱਲ ਕਰਾਉਣ ਲਈ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਤਹਿਸੀਲ ਨਕੋਦਰ ਦੇ ਪ੍ਰਧਾਨ ਗੁਰਦੀਪ ਸਿੰਘ ਤੇ ਜ਼ਿਲ੍ਹਾ ਆਗੂ ਸੋਢੀ ਸਿੰਘ ਵੱਲੋਂ ਲੱਖਾਂ ਵਿੱਚ ਲਈਆਂ ਰਿਸ਼ਵਤਾਂ ਦੀ ਸ਼ਕਾਇਤ ਜੱਥੇਬੰਦੀ ਦੇ ਸੂਬਾ ਪ੍ਰਧਾਨ ਤੇ ਸੂਬਾ ਕਮੇਟੀ ਨੂੰ ਸਮੇਤ ਸਬੂਤਾਂ ਜਿਵੇਂ ਬੈਂਕ ਅਕਾਊਂਟਾ ਦੀਆਂ ਸਟੇਟਮੈਂਟਾ  ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ , ਉਲਟਾ ਕਿਸਾਨਾਂ ਮਜਦੂਰਾਂ ਦੀ ਲੁੱਟ ਕਰਨ ਤੇ ਪੁਲਿਸ ਦਾ ਟਾਊਟ ਪੁਣਾਂ ਕਰਨ ਵਾਲਿਆਂ ਦੀ ਪਿੱਠ ਠਾਪੜਨ ਦਾ ਇਲਜਾਮ ਲਗਾਉਂਦਿਆਂ ਸਤਨਾਮ ਸਿੰਘ ਲੋਹਗੜ੍ਹ ਨੇ  ਕਿਹਾ ਕਿ ਮੈ ਬੀਕੇਯੂ ਪੰਜਾਬ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦਿੱਦਾ ਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਕੋਲੋਂ ਮੰਗ ਕਰਦਾ ਹਾਂ ਕਿ ਏਦਾਂ ਦੀ ਜੱਥੇਬੰਦੀ ਦੀ ਪੜਤਾਲ ਜਰੂਰ ਕਰਨ ਸਤਨਾਮ ਸਿੰਘ ਲੋਹਗੜ੍ਹ ਅਤੇ ਕਾਨਫਰੰਸ ਦੌਰਾਨ ਹਾਜ਼ਰ ਕਿਸਾਨ ਆਗੂਆਂ ਵੱਲੋਂ  ਪ੍ਰਧਾਨ  ਤੇ ਹੋਰ ਵੀ ਕਮੇਟੀ ਮੈਂਬਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਮਿਤੀ 17 ਅਗਸਤ ਨੂੰ ਸਮਾਂ ਸਵੇਰੇ 10 ਗੁਰੂਦੁਆਰਾ ਸਾਹਿਬ ਗੋਬਿੰਦਪੁਰ ਵਿਖੇ ਪਹੁੰਚ ਕੇ ਕਿਸਾਨਾਂ ਮਜਦੂਰਾਂ ਦੀ ਹਾਜ਼ਰੀ ਵਿੱਚ ਬੈਠ  ਹਿਸਾਬ ਕਿਤਾਬ ਕਰਨ ਅਸੀਂ ਉਹਨਾਂ ਦੀ ਉਡੀਕ ਕਰਾਂਗੇ। ਇਸ ਮੌਕੇ ਸਤਨਾਮ ਸਿੰਘ ਲੋਹਗੜ੍ਹ, ਕਮਲਜੀਤ ਸਿੰਘ ਮੰਡ,ਕਮਲ ਸਿੰਘ, ਰਮਨਜੀਤ ਸਿੰਘ ਸਮਰਾ, ਦਿਲਰਾਜ ਸਿੰਘ, ਸੁਖਜਿੰਦਰ ਸਿੰਘ, ਸੰਦੀਪ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਹਰਜੀਤ ਸਿੰਘ ਲੋਹਗੜ੍ਹ, ਸੁਖਦੇਵ ਸਿੰਘ, ਗਗਨਦੀਪ ਸਿੰਘ, ਜਗਰੂਪ ਸਿੰਘ, ਮਲਕੀਤ ਸਿੰਘ, ਤਰਲੋਕ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਪੱਖ ਰੱਖਦਿਆਂ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਸਤਨਾਮ ਸਿੰਘ ਲੋਹਗੜ੍ਹ ਵੱਲੋਂ ਕਿਸਾਨ ਆਗੂਆਂ ਤੇ ਲਗਾਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਨੂੰ  ਝੂਠ ਦਾ ਪੁਲੰਦਾ ਦੱਸਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੰਦੀ ਸਿੰਘਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀ ਤੁਰੰਤ ਰਿਹਾ ਕੀਤੇ ਜਾਣ – ਲਿਬਰੇਸ਼ਨ
Next articleਏਕਤਾ ਦਾ ਸੰਦੇਸ਼ ਦਿੰਦੀ ਹੈ ਭਾਜਪਾ ਵੱਲੋਂ ਸ਼ੁਰੂ ਕੀਤੀ ਤਿਰੰਗਾ ਯਾਤਰਾ- ਪ੍ਰਿਤਪਾਲ ਸਿੰਘ ਬਲੀਏਵਾਲ