ਝੁੱਗੀਆਂ ਵਿੱਚ ਰਹਿ ਰਹੀ 21 ਸਾਲ ਦੀ ਪ੍ਰਵਾਸੀ ਲੜਕੀ ਦੀ ਸੱਪ ਦੇ ਡੰਗਣ ਕਾਰਨ ਮੌਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਬੀਤੇ ਦਿਨ ਨਹਿਰ ਦੇ ਕਿਨਾਰੇ ਝੁੱਗੀਆਂ ਵਿੱਚ ਰਹਿ ਰਹੀ ਲਗਭਗ 21 ਸਾਲ ਦੀ ਪ੍ਰਵਾਸੀ ਲੜਕੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਉੱਘੇ ਮੰਚ ਸੰਚਾਲਕ ਕਰਮਦੀਨ ਚੱਕ ਸਾਹਬੂ ਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕ ਲੜਕੀ ਕਿਰਨ (21) ਪੁੱਤਰੀ ਸੱਤਨਾਥ ਆਪਣੇ ਪਰਿਵਾਰ ਦੇ ਨਾਲ ਪਿੰਡ ਚੱਕ ਸਾਹਬੂ ਤੋਂ ਭਾਰਸਿੰਘਪੁਰਾ ਨਹਿਰ ਦੇ ਨਜ਼ਦੀਕ ਝੁੱਗੀਆਂ ਵਿੱਚ ਰਹਿ ਰਹੀ ਸੀ ਤੇ ਪਰਿਵਾਰ ਦੇ ਨਾਲ ਹੀ ਮਜ਼ਦੂਰੀ ਕਰਦੀ ਸੀ। ਬੀਤੇ ਦਿਨ ਵੀ ਕਿਰਨ ਦੁਪਹਿਰ ਨੂੰ ਖਾਣਾ ਖਾਣ ਲਈ ਜਦੋਂ ਘਰ ਆਈ ਤਾਂ ਅਚਾਨਕ ਉਸਨੂੰ ਸੱਪ ਨੇ ਡੰਗ ਲਿਆ, ਉਸਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਮੌਤ ਹੋ ਗਈ। ਉਕਤ ਘਟਨਾ ਦੇ ਕਾਰਣ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਜਗਤ ਵਿੱਚ ਇੱਕ ਉਭਰਦਾ ਨਾਮਵਰ ਨੌਜਵਾਨ ਲੇਖਕ, ਗੀਤਕਾਰ ਅਤੇ ਸੱਚ ਦਾ ਹੋਕਾ ਦੇਣ ਵਾਲਾ ਸ਼ਾਇਰ- ਮਹਿੰਦਰ ਸੂਦ ਵਿਰਕ
Next articleਸਮਾਜ ਸੇਵਕ ਬਿੱਲੂ ਦੁਬਈ ਨੇ ਸਰਕਾਰੀ ਸਕੂਲ ਨੂੰ 2 ਵਾਟਰ ਕੂਲਰ ਭੇਂਟ ਕੀਤੇ, ਪਾਣੀ ਕੁਦਰਤ ਦਾ ਅਨਮੋਲ ਤੋਹਫਾ ਇਸ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ – ਬਿੱਲੂ ਦੁਬਈ