‌ ‘ਬੇਗ਼ਮਪੁਰਾ ਵਸਾਕੇ ਰਹਿਣਾ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਅਸੀਂ ਅਨੇਕਾਂ ਜਥੇਬੰਦੀਆਂ ਵਿੱਚ ਹਾਂ ਵੰਡੇ।
ਸੱਜਣੋਂ ਤਰਾਂ ਤਰਾਂ ਦੇ ਚੁੱਕੇ ਝੰਡੇ।

ਸਭੇ ਪਾਰਟੀਆਂ,ਡੇਰਿਆਂ ਨਾਲ ਖੜ੍ਹੇ ਹਾਂ।
ਵੱਖ ਵੱਖ ਧਰਮਾਂ ਦੇ ਵਿੱਚ ਵੜੇ ਹਾਂ।

ਕੋਈ ਇਕ ਦੂਜੇ ਨੂੰ ਵੇਖਕੇ ਨਾ ਰਾਜ਼ੀ।
ਕਹਿੰਦੇ ਫਿਰ ਵੀ ਜਿੱਤਕੇ ਰਹਿਣਾ ਬਾਜ਼ੀ।

ਗੀਤਾਂ ਭਾਸਣਾਂ ਵਿਚ ਜਚਕੇ ਕਹਿਣਾ।
ਮੇਜਰ “ਅਸੀਂ ‘ਬੇਗ਼ਮਪੁਰਾ’ ਵਸਾਕੇ ਰਹਿਣਾ।”

ਮੇਜਰ ਸਿੰਘ ਬੁਢਲਾਡਾ
94176 42327

 

Previous articleIndo-Canadian woman Jassi ‘butchered for love’: Author
Next articleK’taka BJP targets Rahul Gandhi over HAL criticism, demands apology