ਜੀਅ ਲਵੋ ਅੱਜ ਨੂੰ

(ਸਮਾਜ ਵੀਕਲੀ)

 

ਬੀਤੇ ਵੇਲੇ ਤੇ ਆਉਣ ਵਾਲੇ ਕਲ ਦਾ ਫਿਕਰ ਛੱਡ ਕੇ,
ਜੀਅ ਲਵੋ ਅੱਜ ਨੂੰ ,
ਵੈਰ – ਵਿਰੋਧ ਅਤੇ ਨਫ਼ਰਤਾਂ ਨੂੰ ਦਿਲਾਂ ਚੋਂ ਕੱਢ ਕੇ,
ਜੀਅ ਲਵੋ ਅੱਜ ਨੂੰ ,

ਜਿੰਦਗੀ ਨਾਲ ਹੱਥ ਮਿਲਾ ਕੇ ਚਾਰ ਦਿਹਾੜੇ ਖੂਬਸੂਰਤ ਬਣਾ ਲਵੋ,
ਪਿਆਰ ਅਤੇ ਹਮਦਰਦੀ ਵਾਲਾ ਪੱਲਾ ਫੜ ਕੇ,
ਜੀਅ ਲਵੋ ਅੱਜ ਨੂੰ ,

ਜੋਸ਼ – ਜ਼ਜਬੇ ਨੂੰ ਜਗਾ ਕੇ ਮਿਹਨਤ- ਮੁਸ਼ੱਕਤ ਦੀ ਪੂਜਾ ਕਰੋ ,
ਰੱਬ ਵਾਲੇ ਯਕੀਨ ਨੂੰ ਡਾਵਾਂ- ਡੋਲ ਨਾ ਕਰ ਕੇ,
ਜੀਅ ਲਵੋ ਅੱਜ ਨੂੰ ,

ਸੋਚਾਂ ਦਾ ਢੰਗ ਬਦਲ ਕੇ ਰੰਗ ਖੂਸ਼ੀਆਂ ਦੇ ਭਰ ਲਵੋ,
ਵਕਤ ਦੀਆਂ ਬੇਹਿਸਾਬੀਆਂ ਨਾਲ ਜੰਗ ਲੜ ਕੇ,
ਜੀਅ ਲਵੋ ਅੱਜ ਨੂੰ ,

ਔਖੇ ਵੇਲੇ ਨਾਲ ਮੱਥਾ ਲਾ ਕੇ ਗੁਲਾਬ ਵਾਂਗ ਖਿੜ ਜਾਵੋ ,
ਫਲਾਂ ਲੱਦੀਆਂ ਟਾਹਣੀਆਂ ਦੇ ਵਾਂਗ ਝੁੱਕ ਕੇ,
ਜੀਅ ਲਵੋ ਅੱਜ ਨੂੰ ,

ਜਾਤ – ਪਾਤ ਛੱਡ ਕੇ ਇਨਸਾਨੀਅਤ ਪਛਾਣ ਲਵੋ,
ਸੈਣੀ ਦੁਨੀਆਦਾਰੀ ਦੀ ਉੱਚੀ ਕੰਧ ਟੱਪ ਕੇ,
ਜੀਅ ਲਵੋ ਅੱਜ ਨੂੰ ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਯੂਨੀਅਨ ਦੀ ਮੀਟਿੰਗ ਸ਼ਨੀਵਾਰ 11 ਵਜੇ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ
Next articleਪੈਰਾਂ ਦੀ ਖੂਬਸੂਰਤੀ ਲਈ ਇਹ ਅਪਣਾਓ ਦੇਸੀ ਨੁਸਖੇ