(ਸਮਾਜ ਵੀਕਲੀ)
ਤਰਸ ਕਰਨ ਵਾਲੇ ਦਾ
ਸਤਿਕਾਰ ਕਰੋ
ਹੱਥ ਫੜਨ ਵਾਲੇ ਨੂੰ
ਪਿਆਰ ਕਰੋ
ਮੋਹ ਕਰਨ ਵਾਲੇ ਨੂੰ ਮੋਹ ਦਾ
ਇਜ਼ਹਾਰ ਕਰੋ
ਔਖੇ ਵਕਤ ਸਾਥ ਦੇਣ ਵਾਲੇ ਤੇ
ਵਿਸ਼ਵਾਸ਼ ਕਰੋ
* * * *
ਪਰ ਅਸੀ ਕਰਦੇ ਕੀ ਹਾਂ
* * * *
ਤਰਸ ਕਰਨ ਵਾਲੇ ਨੂੰ
ਦਿੰਦੇ ਹਾਂ ਗਾਲਾਂ
ਹੱਥ ਫੜਨ ਵਾਲੇ ਨੂੰ
ਬੋਲਦੇ ਹਾਂ ਮਾੜਾ
ਮੋਹ ਕਰਨ ਵਾਲੇ ਨਾਲ
ਕਰਦੇ ਹਾਂ ਸਾੜਾ
ਔਖੇ ਵੇਲੇ ਸਾਥ ਦੇਣ ਵਾਲੇ ਦਾ
ਕਰਦੇ ਹਾਂ ਉਜਾੜਾਂ
ਇਹ ਜਿੰਦਗੀ ਵੀ ਹੈ ਪਿਆਰੀ
ਇਹ ਜੀਵਨ ਵੀ ਹੈ ਪਿਆਰਾਂ
ਇਹ ਜੱਗ ਵੀ ਹੈ ਸੋਹਣਾ
ਬਸ ਤੂੰ ਕੁੱਝ ਸੁਧਰ ਕਿਰਦਾਰਾਂ।
ਦਿਲਪ੍ਰੀਤ ਕੌਰ ਗੁਰੀ