ਜੁਗ ਜੁਗ ਵਸਦਾ ਰਹਿ ਵੇ

(ਸਮਾਜ ਵੀਕਲੀ)

ਮੇਰੀ ਰੂਹ ਦੀਆਂ ਸਾਈਆਂ
ਜੁਗ ਜੁਗ ਵਸਦਾ ਰਹਿ ਵੇ
ਮੇਰੀ ਰੂਹ ਦੀਆਂ ਸਾਈਆਂ !!

ਬੇਪਨਾਹ ਮੋਹੱਬਤ ਦੇ ਬਾਦਸ਼ਾਹ
ਦੇ ਦਰਸ਼ਨ ਲੈ ਜਾਂ ਆਪਣੇ ਦੇਸ਼ ਵੇ
ਮੇਰੀ ਰੂਹ ਦੀਆਂ ਸਾਈਆਂ
ਜੁਗ ਜੁਗ ਵਸਦਾ ਰਹਿ ਵੇ
ਮੇਰੀ ਰੂਹ ਦੀਆਂ ਸਾਈਆਂ!!

ਇਸ ਦੁਨੀਆ ਦੇ ਮਾਲਕਾ
ਤੂੰ ਬਾਦਲ ਕੇ ਆਜਾ ਭੇਸ ਵੇ
ਮੇਰੇ ਬਾਦਸ਼ਾਹ ਦਰਵੇਸ਼ ਵੇ
ਮੇਰੀ ਰੂਹ ਦੀਆਂ ਸਾਈਆਂ
ਜੁਗ ਜੁਗ ਵਸਦਾ ਰਹਿ ਵੇ
ਮੇਰੀ ਰੂਹ ਦੀਆਂ ਸਾਈਆਂ !!

ਬੈਠ ਤ੍ਰਿੰਜਣਾਂ ਨਾ ਮੈਂ ਕੱਤੇ ਚਰਖੇ
ਨਾ ਗੁਣ ਅਵਗੁਣ ਹੀ ਉਸ ਪਰਖੇ
ਹੁਣ ਅੰਦਰ ਥਿਹਾਸ ਕੇ ਬਹਿ ਵੇ
ਮੇਰੀ ਰੂਹ ਦੀਆਂ ਸਾਈਆਂ
ਜੁਗ ਜੁਗ ਵਸਦਾ ਰਹਿ ਵੇ
ਮੇਰੀ ਰੂਹ ਦੀਆਂ ਸਾਈਆਂ !!

ਤੂੰ ਹੈ ਮਾਣ ਨਿਮਾਣੀ ਦਾ
ਤੂੰ ਹੀ ਤਖ਼ਤ ਉਹ ਤਾਜ ਵੇ
ਬਿਨ ਤੇਰੇ ਮੈਂ ਤਾਂ ਰੁਲ਼ ਹੀ ਗਈ ਵੇ
ਮੇਰੀ ਰੂਹ ਦੀਆਂ ਸਾਈਆਂ
ਜੁਗ ਜੁਗ ਵਸਦਾ ਰਹਿ ਵੇ
ਮੇਰੀ ਰੂਹ ਦੀਆਂ ਸਾਈਆਂ !!

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਕਰਾਨਾ
Next articleहिमाचल प्रदेश चुनाव: क्या टूट जाएगी लोकतंत्र की लय!