*ਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ ਲਾਡੀ ਭੁੱਲਰ*

ਲਾਡੀ ਸੁਖਜਿੰਦਰ ਕੌਰ ਭੁੱਲਰ
ਗੁਰਚਰਨ ਸਿੰਘ ਧੰਜੂ
(ਸਮਾਜ ਵੀਕਲੀ) ਪ੍ਰਮਾਤਮਾ ਜਦੋਂ ਕਿਸੇ ਜੀਵ ਨੂੰ ਬੁੱਧ ਬਿਬੇਕ ਬਖਸ਼ਦਾ ਹੈ ਤਾਂ ਉਹ ਛੋਟੀ ਉਮਰ ਤੋਂ ਹੀ ਉਸ ਦੇ ਵਿਚਾਰਾਂ ਵਿੱਚ ਆਪ ਵੱਸ ਜਾਂਦਾ ਹੈ। ਸਕੂਲੀ ਪੜ੍ਹਾਈ ਦੇ ਨਾਲ ਨਾਲ ਉਸਦੇ ਵਿਚਾਰ ਉਸਨੂੰ ਲਿਖਣ ਲਈ ਮਜ਼ਬੂਰ ਕਰ ਦੇਂਦੇ ਹਨ ਤੇ ਉਹ ਜੀਵ ਆਪਣੀ ਗੱਲ ਕੋਰੇ ਕਾਗਜ਼ ਤੇ ਉਲੀਕਣੀ ਸ਼ੁਰੂ ਕਰ ਦੇਂਦਾ ਹੈ। ਅਜਿਹਾ ਹੀ ਕੁਝ ਛੋਟੀ ਉਮਰ ਚ ਪੰਜਾਬ ਦੀ ਧੀ “ਲਾਡੀ ਸੁਖਜਿੰਦਰ ਕੌਰ ਭੁੱਲਰ” ਦੇ ਨਾਲ ਹੋਇਆ। ਉਹ ਸਕੂਲੀ ਪੜਾਈ ਸਮੇਂ ਤੋਂ ਹੀ ਤੁੱਕਬੰਦੀ ਕਰਨੀ ਲੱਗ ਪਈ ਸੀ। ਸਾਹਿਤਕ ਜਗਤ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਸੋਸ਼ਲ ਮੀਡੀਆ ਯੁੱਗ ਵਿੱਚ ਬਹੁ ਚਰਚਿਤ “ਲਾਡੀ ਭੁੱਲਰ” ਉਹ ਕਲਮ ਹੈ ਜਿਸਨੇ ਆਪਣੀ ਗੱਲ ਕਹਿਣ ਤੋਂ ਗ਼ੁਰੇਜ਼ ਨਹੀਂ ਕੀਤਾ ਦਮਦਾਰ ਕਾਰਗੁਜ਼ਾਰੀ ਦੇ ਨਾਲ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕਲਮ ਦਾ ਫੱਟ ਤਲਵਾਰ ਤੋਂ ਕਿਤੇ ਵੱਧ ਡੂੰਘਾ ਹੁੰਦਾ ਹੈ ਜੇਕਰ ਕਲਮ ਸੱਚ ਲਿਖ ਰਹੀ ਹੋਵੇ। ਉਹ ਦਮਦਾਰ ਆਪਣੀ ਕਲ਼ਮ ਨਾਲ ਸਮੇਂ ਦੇ ਵਰਤਾਰੇ ਤੇ ਸਮਾਜਿਕ ਬੁਰਾਈਆਂ ਨੂੰ ਨਿਡਰ ਹੋ ਕੇ ਕਲ਼ਮ ਬੰਦ ਕਰਦੀ ਹੈ। ਸਾਹਿਤ ਦੇ ਨਾਲ ਨਾਲ ਲਘੂ ਫ਼ਿਲਮਾਂ ਵਿੱਚ ਪ੍ਰਵੇਸ਼ ਕਰ ਚੁੱਕੀ ਇਹ ਕਲ਼ਮ ਦੀਆਂ ਲਘੂ ਫ਼ਿਲਮਾਂ ਸਮਾਜ਼ ਨੂੰ ਸੇਧ ਦੇਣ ਵਾਲੀਆਂ ਸਾਬਤ ਹੋਈਆਂ ਹਨ ਜੋ ਦੇਖਣ ਵਾਲਿਆਂ ਚ ਕਾਫ਼ੀ ਸਲਾਹੁਣਯੋਗ ਹੋਈਆਂ ਹਨ।
ਆਓ ਇਸ ਕਲ਼ਮ ਦੀਆਂ ਰਚਨਾਵਾਂ ਦੀ ਵੰਨਗੀ ਤੇ ਝਾਤ ਪਾਉਂਦੇ ਆਂ ।
ਇਸ ਕਲ਼ਮ ਵਲੋਂ ਵਾਤਾਵਰਣ ਸਾਫ਼ ਬਣਾਉਣ ਦੀ  ਸੋਹਣੀ ਗੱਲ ਕੀਤੀ ਗਈ ਹੈ ਰੁੱਖ ਸ਼ੁੱਧ ਹਵਾ ਦੇਂਦੇ ਹਨ ਇਨਸਾਨ ਨੂੰ ਵੀ ਰੁੱਖਾਂ ਨੂੰ ਕੱਟਣ ਵੱਲੋਂ ਸੁਚੇਤ ਕੀਤਾ ਗਿਆ ਹੈ।
ਬੱਲੇ ਕੁਦਰਤ ਤੇਰੇ ਰੰਗ ਨਿਆਰੇ ਨੇ।
ਸੋਹਣੇ ਦਿੱਤੇ ਸਾਨੂੰ ਸਾਹ ਪਿਆਰੇ ਨੇ।
ਪਹਿਲਾਂ ਤਾਂ ਇਨਸਾਨਾਂ ਰੁੱਖ ਪੁਟਾ ਦਿੱਤੇ,
ਸ਼ੁੱਧ ਹਵਾ ਨੂੰ ਤਰਸੇ ਅੱਜ ਵਿਚਾਰੇ ਨੇ।
ਰੁੱਖਾਂ ਨਾਲ਼ ਚਿਪਕ ਲੋਕਾਂ ਰੁੱਖ ਬਚਾਏ ਸੀ,
‘ਚਿਪਕੋ ਅਦੋਲਨ’ ਵਾਲੇ ਦਿਨ ਮਨੋ ਵਿਸਾਰੇ ਨੇ।
ਆਪੇ ਹੱਥੀਂ ਵਾਤਾਵਰਨ ਵਿਗਾੜ ਲਿਆ,
ਤਾਂ ਹੀ ਤਾਂ ਹੁਣ ਲੈਂਦੇ ਸਾਹ ਉਧਾਰੇ ਨੇ।
‘ਲਾਡੀ’ ਕੁਦਰਤ ਨਾਲ ਜੋ ਖਿਲਵਾੜ ਕਰੇ,
ਸਮਝੋਂ ਆਪਣੇ ਪੈਰ ਕੁਹਾੜੇ ਮਾਰੇ ਨੇ।
ਇਸ ਕਲ਼ਮ ਤੋਂ ਕਿਸਾਨਾਂ ਦੇ ਧਰਨੇ ਤੇ ਬੈਠ ਕੇ ਆਪਣੇ ਹੱਕ ਮੰਗਣ ਤੇ ਜੋ ਬੁਰਾ ਸਲੂਕ ਕੀਤਾ ਗਿਆ ਇਸ ਕਲਮ ਨੇਂ ਉਸ ਦ੍ਰਿਸ਼ ਦਾ ਦੁਖਦਾਈ ਨਕਸ਼ਾ ਉਲਿਕਿਆ ਗਿਆ ਹੈ।
ਹੱਕ ਖੋਵਣ ਜੋ ਹੱਕਦਾਰਾਂ ਤੋਂ।
ਕੀ ਆਸ ਹੈ ਉਸ ਸਰਕਾਰਾਂ ਤੋਂ।
ਜਿੱਤ ਕੇ ਘਰਾਂ ਨੂੰ ਜਾਵਾਂਗੇ,
ਡਰਦੇ ਨਾ ਕਦੇ ਵੀ ਹਾਰਾਂ ਤੋਂ।
ਤੂੰ ਅੱਖੀਂ ਧੂੰਆਂ ਪਾ ਡਰਾਵੇ,
ਡਰਦੇ ਨਾ ਅਸੀਂ ਹੱਥਿਆਰਾਂ ਤੋਂ।
ਸੱਚ ਨੂੰ ਜੋ ਝੂਠ ਦੇਖਾਉਂਦੇ,
ਨਫ਼ਰਤ ਹੈ ਉਸ ਅਖ਼ਬਾਰਾਂ ਤੋਂ।
ਆ ‘ਲਾਡੀ’ ਇਤਿਹਾਸ ਰਚੀਏ,
ਸਿੱਖਿਆ ਜੋ ਹੁਣ ਤੱਕ ਮਾਰਾਂ ਤੋਂ।
ਰੇਪ ਦੇ ਕੇਸਾਂ ਵਿੱਚ ਅੱਜ ਵੀ ਕਈ ਦਰੋਪਤੀ ਵਾਂਗ
ਇਜ਼ਤਾਂ ਲੁਟੀਆਂ ਜਾਂਦੀਆਂ ਹਨ ਪਰ ਨਿਆਂ ਕਿਸੇ ਵੀ ਕਚਹਿਰੀ ਤੋਂ ਨਹੀਂ ਮਿਲ ਰਿਹਾ ਸਮਾਂ ਗਵਾਹ ਹੈ ਇਸ ਕਲ਼ਮ ਨੇਂ ਇਸ ਦੁਖਦਾਈ ਬਿਰਤਾਂਤ ਨੂੰ ਇੰਜ਼ ਲਿਖਿਆ ਹੈ।
ਅੱਜ ਵੀ ਕਈ ਵਾਂਗ ਦਰੋਪਤੀ ਰੋਵਣ।
ਇਨਸਾਫ਼ ਕਿਸੇ ਵੀ ਕਚਹਿਰੀ ਨਾ ਹੋਵਣ।
ਧੀਆਂ ਦੀਆਂ ਇੱਜ਼ਤਾਂ ਕਰਕੇ ਦਾਗ਼ੀ,
ਉਂਜ ਕੱਪੜਿਆਂ ਤੋਂ ਦਾਗ਼ ਪਏ ਧੋਵਣ।
     ਬਹੁਤ ਸਾਰੀਆਂ ਪੀੜਾਂ , ਦਰਦ ਆਪਣੇ ਪਿੰਡੇ ਤੇ ਹੰਡਾਉਣ ਵਾਲੀ ਲਾਡੀ ਭੁੱਲਰ ਅੱਜ ਵੀ ਸਮਾਜਿਕ ਬੇਇਨਸਾਫੀਆਂ ਦੇ ਖਿਲਾਫ਼ ਜਿੱਥੇ ਜੂਝ ਰਹੀ ਹੈ , ਉੱਥੇ ਉਸਨੇ ਦਰਦ , ਹਿਜਰ , ਪੀੜਾਂ , ਮੁਹੱਬਤ , ਧੋਖੇ , ਸਮਾਜਿਕ ਬੇਇਨਸਾਫ਼ੀਆਂ , ਸਮਾਜਿਕ ਬੁਰਾਈਆਂ , ਔਰਤ ਜਾਤੀ ਨਾਲ ਹੁੰਦੇ ਧੱਕਿਆਂ , ਭਿ੍ਸ਼ਟ ਨਿਜਾਮ , ਅੰਨੇ ਕਾਨੂੰਨ ਆਦਿ ਅਨੇਕਾਂ ਵਿਸ਼ਿਆਂ ਤੇ ਆਪਣੀ ਕਲਮ ਨੂੰ ਦਲੇਰੀ ਨਾਲ ਚਲਾਇਆ ਹੈ।
ਲਾਡੀ ਭੁੱਲਰ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਫ਼ਰੀਦ ਸਰਾਏ ਦੇ ਵਸਨੀਕ ਪਿਤਾ ਸੂਬੇਦਾਰ ਸ: ਚੰਨਣ ਸਿੰਘ ਭੁੱਲਰ ਤੇ ਮਾਤਾ ਅਮਰਜੀਤ ਕੌਰ ਭੁੱਲਰ ਜੀ ਦੀ ਗੋਦ ਦਾ ਸ਼ਿੰਗਾਰ ਬਣੀ। ਜੇ ਇਸ ਦੇ ਜਨਮ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਜੋਕੇ ਵਿੱਚ ਹੋਇਆ ਤੇ ਬਚਪਨਾ ਮੁਕਤਸਰ ਮਾਲਵੇ ਵਿੱਚ ਬਤਾਇਆ ਕਾਲਜ ਸਮੇਂ ਉਹ ਸੁਲਤਾਨਪੁਰ ਲੋਧੀ ਦੇ ਨੇੜਲੇ ਨਾਨਕੇ ਪਿੰਡ ਫਰੀਦ ਸਰਾਏ ਵਿੱਚ ਰਹਿੰਦਿਆਂ ਉਚੇਰੀ ਸਿੱਖਿਆ ਹਾਸਲ ਕੀਤੀ ਏਥੋਂ ਹੀ ਆਪਣੀਆਂ ਸਾਹਿਤਕ ਗਤੀਵਿਧੀਆਂ ਚਲਾ ਰਹੀ ਹੈ।
ਜੇ ਲਾਡੀ ਭੁੱਲਰ ਦੀ ਪੜ੍ਹਾਈ ਤੇ ਛੱਪ ਚੁੱਕੀਆਂ ਕਿਤਾਬਾਂ ਦੀ ਗੱਲ ਕਰੀਏ ਤਾਂ ਵੇਰਵਾ ਇਸ ਤਰ੍ਹਾਂ ਹੈ।
ਪੜ੍ਹਾਈ-ਬੀ. ਏ, ਤੇ ਅੱਠ ਡਪਲੋਮੇ।
ਕਿਤਾਬਾਂ ਛਪ ਚੁੱਕੀਆਂ:-
1 ਖ਼ੂਨ ਦੇ ਹੰਝੂ ( ਕਹਾਣੀ ਸੰਗ੍ਰਹਿ)
2 ਹੂਕ ( ਨਜ਼ਮ ਸੰਗ੍ਰਹਿ)
3 ਖ਼ੂਨ ਦੇ ਹੰਝੂ (ਨਾਵਲ)
4 ਪੰਜਾਬੀ ਵਿਰਾਸਤੀ ਕਾਇਦਾ
5 ਰੁੱਖ ਪਾਣੀ ਅਨਮੋਲ ( ਸੰਪਾਦਕ)
6 ਖ਼ੂਨ ਕੇ ਅੰਸੂ ( ਹਿੰਦੀ ਵਿਚ ਨਾਵਲ)
7 ਪੰਜਾਬੀ ਵਿਰਾਸਤੀ ਕਾਇਦਾ (ਐਡੀਸ਼ਨ ਦੂਜਾ)
8 ਪੰਜਾਬੀ ਬੋਲੀ ( ਕਾਵਿ ਸੰਗ੍ਰਹਿ ਬਾਲ ) ਛਪਾਈ ਅਧੀਨ
9 ਪੰਜਾਬੀ ਵਿਰਸਾ (ਲੇਖ ਸੰੰਗ੍ਰਹਿ) ਛਪਾਈ ਅਧੀਨ ਹੈ।
ਲਘੂ ਫ਼ਿਲਮਾਂ ‘ਚ ਪੈੜਾਂ ਪਾਉਣ ਵਾਲੀ ਲਾਡੀ ਭੁੱਲਰ ਆਪਣੀ ਪਛਾਣ ਬਣਾ ਚੁੱਕੀ ਹੈ ਛੋਟੀਆਂ ਫਿਲਮਾਂ ਦਾ ਵੇਰਵਾ ਇਸ ਤਰ੍ਹਾਂ ਹੈ।
ਲਘੂ ਫ਼ਿਲਮਾਂ:-
1  ਤੁਰੀਆਂ ਨਾਲ ਕਿਤਾਬਾਂ 2  ਤੁਰੀਆਂ ਨਾਲ ਕਿਤਾਬਾਂ  3  ਤੁਰੀਆਂ ਨਾਲ ਕਿਤਾਬਾਂ
 4 ਬੇਰੁਜ਼ਗਾਰੀ 5 ਸੋਨੇ ਦੀ ਚੇਨ 6 ਛੁੱਟੀਆਂ ਜੂਨ ਦੀਆਂ 7 ਹੜ੍ਹ ਤੇ ਰੱਖੜੀ 8 ਹੜ੍ਹ ਤੇ ਰੱਖੜੀ-2.   9  ਰੁੱਖ 10 ਦਾਜ ਦੇ ਲੋਭੀ
11 ਕਬਾੜਨ
ਸਹਿਤਕ ਖੇਤਰ ਤੋਂ ਮਿਲੇ ਵਿਸ਼ੇਸ਼ ਐਵਾਰਡ ਲਾਡੀ ਭੁੱਲਰ ਦੀ ਝੋਲੀ ਵਿੱਚ ਪੈ ਚੁੱਕੇ।
1  ਸ. ਜੋਗਿੰਦਰ ਸਿੰਘ ਹੁੰਦਲ ,  ਗੁਰਦਾਸਪੁਰ ਤੋਂ
2. ਕਵੀ ਸੋਹਨ ਸਿੰਘ ਧੌਲ,  ਸਾਹਿਤ ਸਭਾ ਚੋਗਾਵਾਂ, ਅਮ੍ਰਿਤਸਰ ਤੋਂ
3. ਮਾਣ ਮੱਤੀ ਧੀ ,  ਗੁਰਦੁਆਰਾ ਸਿੰਘ ਸਭਾ, ਫ਼ਰੀਦ ਸਰਾਏ, ਕਪੂਰਥਲਾ ਤੋਂ
4. ਸਮਾਜਿਕ ਸੇਵਾ ਗੁਰਚਰਨ ਸਿੰਘ ਨੰਬਰਦਾਰ,   ਬਾਬਾ ਬਕਾਲਾ ਸਾਹਿਬ ਤੋਂ
5. ਧੀਆਂ ਦੀ ਲੋਹੜੀ, ਵਿਸ਼ੇਸ਼ ਐਵਾਰਡ, ਸੰਗਰੂਰ ਤੋਂ
6. ਐਵਾਰਡ  ਪੰਜਾਬ ਭਵਨ, ਕੈਨੇਡਾ ਵੱਲੋਂ
7. ਕਵੀ ਸੁੱਚਾ ਸਿੰਘ ਐਵਾਰਡ, ਸਿਰਜਣਾ ਕੇਂਦਰ, ਕਪੂਰਥਲਾ ਤੋਂ
8. ਐਵਾਰਡ, ਅਦਾਰਾ ਸ਼ਬਦ ਕਾਫ਼ਲਾ(ਰਜਿ:) ਲੁਧਿਆਣਾ ਤੋਂ
9.  ਵਧੀਆ ਕਲਮ ਨੂੰ ਐਵਾਰਡ,  ਫ਼ਰੀਦਾਬਾਦ ਤੋਂ
10.  ਪੰਜਾਬੀ ਵਿਰਾਸਤੀ ਕਾਇਦੇ ਨੂੰ ਐਵਾਰਡ,  ਬਠਿੰਡੇ ਤੋਂ
ਲਘੂ ਫ਼ਿਲਮਾਂ ‘ਤੇ ਮਿਲੇ ਐਵਾਰਡ
1. ਬੇਰੋਜ਼ਗਾਰੀ-ਲਘੂ ਫ਼ਿਲਮ            ਪੰਜਾਬੀ ਮੰਚ, ਯੂ. ਐਸ. ਏ ਵੱਲੋਂ
2. ਸੋਨੇ ਦੀ ਚੇਨ-ਲਘੂ ਫ਼ਿਲਮ          ਪੰਜਾਬੀ ਮੰਚ, ਯੂ. ਐਸ. ਏ ਵੱਲੋਂ
3. ਛੁੱਟੀਆਂ ਜੂਨ ਦੀਆਂ-ਲਘੂ ਫ਼ਿਲਮ  ਪੰਜਾਬੀ ਮੰਚ, ਯੂ. ਐਸ. ਏ ਵੱਲੋਂ
4. ਹੜ੍ਹ ਤੇ ਰੱਖੜੀ-ਲਘੂ ਫ਼ਿਲਮ         ਅਜ਼ਾਦ ਰੰਗ ਮੰਚ, ਫਗਵਾੜਾ ਵੱਲੋਂ
5.  ਰੁੱਖ-ਲਘੂ ਫ਼ਿਲਮ।                  ਅਜ਼ਾਦ ਰੰਗ ਮੰਚ, ਫਗਵਾੜਾ ਵੱਲੋਂ
6.  ਹੜ੍ਹ ਤੇ ਰੱਖੜੀ-ਲਘੂ ਫ਼ਿਲਮ        ਪੰਜਾਬੀ ਮੰਚ, ਯੂ. ਐਸ. ਏ ਵੱਲੋਂ
7.  ਕਬਾੜਨ ਫ਼ਿਲਮ।                    ਪੂਨਾ (ਮਹਾਰਾਸ਼ਟਰ)
ਭਾਸ਼ਾ ਵਿਭਾਗ, ਪੰਜਾਬ ਤੋਂ:- 1.ਕਵਿਤਾ ਸਨਮਾਨ ਪੱਤਰ 2.ਮਿੰਨੀ ਕਹਾਣੀ ਸਨਮਾਨ ਪੱਤਰ
ਸਹਿਤਕ ਖੇਤਰ ਤੋਂ ਹੋਰ ਮਿਲੇ ਅਨੇਕਾਂ ਮਿਲੇ ਮਾਣ ਸਨਮਾਨ:-
1.  ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਤੋਂ 17 ਵਾਰ ਮਿਲਿਆ ਮਾਣ ਸਨਮਾਨ, ਸਮਾਜਿਕ ਸੁਸਾਇਟੀਆਂ, ਗੁਰੂ ਘਰਾਂ ਵੱਲੋਂ ਵਿਸ਼ੇਸ਼ ਸਨਮਾਨ ਪੱਤਰ, ਡਾ. ਬੀ. ਆਰ. ਅੰਬੇਦਕਰ, ਵੱਖ ਵੱਖ ਸੁਸਾਇਟੀਆਂ ਵੱਲੋਂ, ਸਕੂਲਾਂ, ਕਾਲਜਾਂ ਵੱਲੋਂ, ਪੰਜਾਬੀ ਸੱਥਾਂ ਵੱਲੋਂ ਤੇ ਵੱਖ ਵੱਖ ਸਾਹਿਤ ਸੁਭਾਵਾਂ ਵੱਲੋਂ ਪੁਰਸਕਾਰ ਮਿਲੇ ਹਨ।
           ਮੇਰੀ ਕਲਮ ਨੇਂ ਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ ਸਿਰਲੇਖ ਹੇਠ ਲਿਖਿਆ ਭਾਵ ਛੋਟੀ ਉਮਰ ਵਿੱਚ ਸਾਹਿਤ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨਾ ਹੈ ਲਾਡੀ ਭੁੱਲਰ ਦੀ ਕਲ਼ਮ ਦੀ ਅਜੇ ਸ਼ੁਰੂਆਤ ਹੈ ਤੇ ਇਸ ਕਲਮ ਨੇਂ ਸਿਖਰਾਂ ਨੂੰ ਅਜੇ ਛੂਹਣਾ ਹੈ ਸਮਾਜ਼ ਅਤੇ ਸਮੇਂ ਦੇ ਵਰਤਾਰੇ ਨੂੰ ਇਸ ਨੇਂ ਨਿਡਰਤਾ ਨਾਲ ਲਿਖਣਾ ਹੈ। ਮੈਨੂੰ ਇਸ ਕਲਮ ਤੋਂ ਇਹ ਵੀ ਆਸ ਹੈ ਕਈ ਅਣਗੌਲੇ ਵਿਸ਼ਿਆਂ ਨੂੰ ਵੀ ਛੋਹੇਗੀ ਸਾਹਿਤਕ ਜਗਤ ਨੂੰ ਲਾਡੀ ਭੁੱਲਰ ਤੋਂ ਬਹੁਤ ਉਮੀਦਾਂ ਹਨ ਇਹ ਕਲ਼ਮ ਸਾਹਿਤ ਨੂੰ ਅੱਗੇ ਲਿਜਾਣ ਚ ਸਹਾਈ ਸਿੱਧ ਹੋਵੇਗੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਦੂਜੀਆਂ ਭਾਸ਼ਾਵਾਂ ਤੋਂ ਆਏ ਪੰਜਾਬੀ ਦੇ ਪੈਰ-ਬਿੰਦੀ ਅੱਖਰਾਂ ਵਾਲ਼ੇ ਤਤਸਮ ਸ਼ਬਦ ਬਨਾਮ ਤਦਭਵ ਸ਼ਬਦ: (ਇੱਕ ਟਿੱਪਣੀ)
Next articleਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਸਮੇਂ ਦੀ ਮੁੱਖ ਲੋੜ – ਗਿਆਨੀ ਪਿੰਦਰਪਾਲ ਸਿੰਘ