‘ਲਿਟਲ ਸਟਾਰ ਫਿਸਟਾ ਬੇਬੀ ਸ਼ੋਅ’ ਦਾ ਕੀਤਾ ਗਿਆ ਆਯੋਜਨ*

ਭੀਖੀ, (ਸਮਾਜ ਵੀਕਲੀ)  ਸਥਾਨਕ ਦ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਭੀਖੀ ਵਿੱਚ ਲਿਟਲ ਸਟਾਰ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਆਈਟਮਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ੋਅ ਵਿੱਚ ਸਕੂਲ ਦੀ ਮੈਨੇਜਮੈਂਟ ਚੈਅਰਮੈਨ ਸੁਰੇਸ਼ ਸਿੰਗਲਾ ਅਤੇ ਸ਼੍ਰੀਮਤੀ ਦੀਪਿਕਾ ਸਿੰਗਲਾ ਚੀਫ਼ ਗੈਸਟ ਵਜੋਂ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਸਮੂਲੀਅਤ ਕੀਤੀ। ਬੱਚਿਆਂ ਵੱਲੋਂ ਪ੍ਰਦਰਸ਼ਿਤ ਹਰ ਇੱਕ ਆਈਟਮ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਬੱਚਿਆਂ ਵੱਲੋਂ ਮੋਬਾਈਲ ਫੋਨ ਤੋਂ ਦੂਰ ਰਹਿਣ, ਗੁਰਮੁਖੀ ਨਾਲ ਸੰਬੰਧਿਤ ਅਤੇ ਸੱਭਿਆਚਾਰਕ ਪੇਸ਼ਕਸ ਦਾ ਪ੍ਰਦਰਸ਼ਨ ਕੀਤਾ ਗਿਆ ਜਿਵੇਂ :-ਗਿੱਧਾ, ਭੰਗੜਾ ,ਨਾਟਕ ਕੋਰੀਓਗ੍ਰਾਫੀ, ਗਰੁੱਪ ਡਾਂਸ ਕਵਿਤਾ ਉਚਾਰਨ ਆਦਿ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਦਿਲਪ੍ਰੀਤ ਖੁਰਾਣਾ ਜੀ ਵੱਲੋਂ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਾਡੇ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ਸਿਰ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਸਕੂਲ ਵਿੱਚ ਅੰਗਰੇਜ਼ੀ ,ਪੰਜਾਬੀ, ਹਿੰਦੀ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਕੂਲ ਦੀਆਂ ਅਨੇਕਾਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ ਗਿਆ ।ਮਾਪਿਆਂ ਵੱਲੋਂ ਇਸ ਪ੍ਰੋਗਰਾਮ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ । ਉਹਨਾਂ ਨੇ ਕਿਹਾ ਇਨਾਂ ਪ੍ਰੋਗਰਾਮਾਂ ਨਾਲ ਸਾਡੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਆਉਂਦਾ ਹੈ ਅਤੇ ਉਹਨਾਂ ਲੁਕਿਆ ਹੋਇਆ ਹੁਨਰ ਨਿਕਲ ਕੇ ਸਾਹਮਣੇ ਆਉਂਦਾ ਹੈ। ਸਕੂਲ ਦੇ ਚੇਅਰਮੈਨ ਸੁਰੇਸ ਸਿੰਗਲਾ ਜੀ ਅਤੇ ਮੈਨੇਜਮੈਂਟ ਡਾਇਰੈਕਟਰ ਰਾਜੇਸ਼ ਕਾਂਸਲ ਜੀ ਨੇ ਮਾਪਿਆਂ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਾਪਿਆਂ ਵੱਲੋਂ ਕੀਤੀ ਇਸ ਪ੍ਰਸ਼ੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ ਸਿਰ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣਗੇ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਸੱਭਿਆਚਾਰ ਨਾਲ ਵੀ ਜੁੜੇ ਰਹਿ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਔਰਤ ਦਿਵਸ: ਇੱਕ ਦਿਨ ਦਾ ਰਸਮੀ ਸਨਮਾਨ ਜਾਂ ਰੋਜ਼ਾਨਾ ਦਾ ਫਰਜ਼ ?
Next articleਦਸ਼ਮੇਸ਼ ਕਲੱਬ, ਰੋਪੜ ਵੱਲੋਂ ਮੈਂਬਰਾਂ ਅਤੇ ਕਾਰਜਾਂ ਦਾ ਵਿਸਤਾਰ ਕਰਨ ਦਾ ਫੈਸਲਾ