ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਡਾ. ਨੀਤੂ ਵਿਆਸ ਪ੍ਰਧਾਨ , ਵਿਸਾਖਾ ਵਿਆਸ ਜਨਰਲ ਸਕੱਤਰ ਅਤੇ ਮੁਹੰਮਦ ਹਬੀਬ ਉਰ ਰਹਿਮਾਨ ਕਲਾ ਨਿਰਦੇਸ਼ਕ ਦੀ ਯੋਗ ਸਰਪ੍ਰਸਤੀ ਅਧੀਨ ਕੌਮੀ ਪੱਧਰ ‘ਤੇ ਵੱਖੋ ਵੱਖ ਭਾਸ਼ਾਵਾਂ ਵਿੱਚ ਸਾਹਿਤਕ ਪ੍ਰੋਗਰਾਮ ਔਨ ਲਾਈਨ ਕੀਤੇ ਜਾਂਦੇ ਹਨ । ਪੰਜਾਬੀ ਕਵੀ ਦਰਬਾਰ ਜੋ ਮੰਗਲਵਾਰ ਸ਼ਾਮ 07 ਵਜੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ ਉਸ ਦੇ ਸੂਬਾ ਪੱਧਰੀ ਇੰਚਾਰਜ ਮੂਲ ਚੰਦ ਸ਼ਰਮਾ ਦੇ ਦੱਸਣ ਅਨੁਸਾਰ ਇਸ ਵਾਰ 13 ਮਈ 2025 ( ਮੰਗਲਵਾਰ ) ਸ਼ਾਮ 07 ਵਜੇ ਹੋਣ ਵਾਲ਼ੇ ਸਿੱਧੇ ਪ੍ਰਸਾਰਨ ਵਿੱਚ ਪੇਸ਼ਕਾਰ ਮੂਲ ਚੰਦ ਸ਼ਰਮਾ ਤੋਂ ਇਲਾਵਾ ਨਵਦੀਪ ਮੁੰਡੀ ਪਟਿਆਲਾ , ਮੱਖਣ ਸ਼ਰਮਾ ਗਿੱਦੜਬਾਹਾ , ਦਲਬਾਰ ਸਿੰਘ ਧਨੌਲਾ , ਜਗਜੀਤ ਸਿੰਘ ਝਤਰਾ ਅਤੇ ਕਰਮ ਅਬੋਹਰ ਕਿੱਕਰ ਖੇੜਾ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਗੀਤ , ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕਰਨਗੇ । ਪ੍ਰੋਗਰਾਮ ਦੇ ਮੁੱਖ ਮਹਿਮਾਨ ਨਵਦੀਪ ਮੁੰਡੀ ਜੀ ਆਪਣੇ ਕਲਾਮ ਤੋਂ ਇਲਾਵਾ ਪੇਸ਼ ਕੀਤੀਆਂ ਰਚਨਾਵਾਂ ਬਾਰੇ ਆਪਣੀਆਂ ਟਿੱਪਣੀਆਂ ਦੇ ਕੇ ਸੋਨੇ ‘ਤੇ ਸੁਹਾਗੇ ਦਾ ਕਾਰਜ ਵੀ ਨਿਭਾਉਂਣਗੇ । ਸਾਹਿਤ ਪ੍ਰੇਮੀ ਦਰਸ਼ਕ ਅਤੇ ਸਰੋਤੇ ਇਸ ਕਵੀ ਦਰਬਾਰ ਦਾ ਆਨੰਦ ਡਾ. ਨੀਤੂ ਵਿਆਸ ਦੇ ਫੇਸਬੁੱਕ ਪੰਨੇਂ ਰਾਹੀਂ ਸਿੱਧੇ ਜਾਂ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਵੀ ਮਾਣ ਸਕਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



