HOME ਸਾਹਿਤ ਕਲਮ ਵੱਲੋਂ ਸੰਵਾਦ ਪ੍ਰੋਗਰਾਮ ਅੱਜ

ਸਾਹਿਤ ਕਲਮ ਵੱਲੋਂ ਸੰਵਾਦ ਪ੍ਰੋਗਰਾਮ ਅੱਜ

4

ਧੂਰੀ  (ਸਮਾਜ ਵੀਕਲੀ)   ਕੌਮੀ ਪੱਧਰ ਦੀ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਸਾਹਿਤ ਕਲਮ ਵੱਖੋ ਵੱਖ ਭਾਸ਼ਾਵਾਂ ਵਿੱਚ ਔਨ ਲਾਈਨ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ । ਪੰਜਾਬੀ ਭਾਸ਼ਾ ਵਿੱਚ ਵੀ ਦੋ ਪ੍ਰੋਗਰਾਮ ਹਰ ਮੰਗਲਵਾਰ ” ਕਵੀ ਦਰਬਾਰ ” ਅਤੇ ਹਰ ਵੀਰਵਾਰ ” ਸੰਵਾਦ ” । ਪੰਜਾਬੀ ਸਮਾਗਮਾਂ ਦੇ ਸੂਬਾ ਪੱਧਰੀ ਇੰਚਾਰਜ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਦੇ ਦੱਸਣ ਅਨੁਸਾਰ ਅੱਜ 08 ਮਈ 2025 ( ਵੀਰਵਾਰ ) ਨੂੰ ਸ਼ਾਮ 07 ਵਜੇ ਕੀਤੇ ਜਾ ਰਹੇ ਸੰਵਾਦ ਪ੍ਰੋਗਰਾਮ ਵਿੱਚ ਉੱਘੇ ਲੇਖਕ , ਕਲਾਕਾਰ ਅਤੇ ਸੰਗੀਤਕਾਰ ਡਾ. ਮਨਜੀਤ ਸਿੰਘ ਬੱਲ ਸੇਵਾ ਮੁਕਤ ਵਾਇਸ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਮੇਜ਼ਬਾਨ ਦੀ ਜ਼ਿੰਮੇਵਾਰੀ ਮੂਲ ਚੰਦ ਸ਼ਰਮਾ ਖ਼ੁਦ ਨਿਭਾਉਣਗੇ । ਲਗਭਗ ਅੱਧੇ ਘੰਟੇ ਦੀ ਇਸ ਮੁਲਾਕਾਤ ਵਿੱਚ ਡਾ. ਸਾਹਿਬ ਦੇ ਨਿੱਜੀ ਜੀਵਨ , ਸਾਹਿਤਕ ਸਫ਼ਰ ਤੋਂ ਇਲਾਵਾ ਸਾਹਿਤ , ਸੱਭਿਆਚਾਰ ਅਤੇ ਗੀਤ ਸੰਗੀਤ ਬਾਰੇ ਵੀ ਸਵਾਲ ਜਵਾਬ ਸ਼ਾਮਲ ਹੋਣਗੇ। ਦਰਸ਼ਕ ਅਤੇ ਸਰੋਤੇ ਇਹ ਪ੍ਰੋਗਰਾਮ ਦਾ ਆਨੰਦ ਸਾਹਿਤ ਕਲਮ ਸੰਸਥਾ ਦੇ ਪ੍ਰਧਾਨ ਡਾ. ਨੀਤੂ ਵਿਆਸ ਜੀ ਦੇ ਫੇਸਬੁੱਕ ਪੰਨੇਂ ‘ਤੇ ਲਾਈਵ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਮਾਣ ਸਕਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਜੰਗ ਨਹੀਂ ਚਾਹੁੰਦਾ ਜੰਗ ਗੁਜਰਾਤ ਬਾਰਡਰ ਉੱਤੇ ਲੜੀ ਜਾਵੇ-ਸਿਮਰਨਜੀਤ ਸਿੰਘ ਮਾਨ 
Next articleਜੰਗ ਕੋਈ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਲੱਗਣ ਨਾਲ ਲਾਸ਼ਾਂ ਇੱਧਰ ਵੀ ਡਿੱਗਣਗੀਆਂ ਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ : ਲੰਬੜਦਾਰ ਰਣਜੀਤ ਰਾਣਾ