ਅਭਿਨੰਦਨ ਗ੍ਰੰਥ ਦੀ ਸਥਾਪਨਾ ਕਰਨ ਦਾ ਜਿੰਮੇਵਾਰੀ ਡਾ. ਨਿਰਾਲਾ ਤਿਲਕ ਅਤੇ ਸੰਘੇੜਾ ਨਿਭਾਉਣਗੇ
ਤੇਜਿੰਦਰ ਚੰਡਿਹੋਕ (ਸਮਾਜ ਵੀਕਲੀ) ਬਰਨਾਲਾ : ਸਥਾਨਕ ਸਮੂਹਿਕ ਸਾਹਿਤਕ ਜਥੇਬੰਦੀਆਂ ਵੱਲੋਂ ਪ੍ਰਸਿੱਧ ਅਤੇ ਸਰਬਾਂਗੀ ਲੇਖਕ ਡਾ. ਅਮਰ ਕੋਮਲ ਨੂੰ ਉਹਨਾਂ ਦੇ ਜਨਮ ਦਿਨ ਤੇ ਵੱਡਾ-ਆਕਾਰੀ ਅਭਿਨੰਦਨ ਗ੍ਰੰਥ ਭੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਖਾਰੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸਾਗਰ ਸਿੰਘ ਸਾਗਰ ਨੇ ਦੱਸਿਆ ਕਿ ਡਾ. ਅਮਰ ਕੋਮਲ ਨੂੰ ਉਹਨਾਂ ਦੀਆਂ ਸਾਹਿਤਕ ਅਤੇ ਸਭਿਆਚਾਰਕ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਵੱਡਾ-ਆਕਾਰੀ ਅਭਿਨੰਦਨ ਗ੍ਰੰਥ ਉਹਨਾਂ ਦੇ ਨੱਬੇਵੇਂ ਜਨਮਦਿਨ ਮੌਕੇ ਇਸ ਵਰ੍ਹੇ 29 ਨਵੰਬਰ ਨੂੰ ਇੱਥੇ ਇੱਕ ਵਿਸ਼ਾਲ ਸਮਾਰੋਹ ਦੌਰਾਨ ਭੇਟ ਕੀਤਾ ਜਾਵੇਗਾ।
ਯਾਦ ਰਹੇ ਡਾ. ਕੋਮਲ ਦੀਆਂ ਇੱਕ ਸੌ ਤੋਂ ਉੱਪਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਕਵਿਤਾ ਕਹਾਣੀ ਮਿੰਨੀ ਕਹਾਣੀ ਵਾਰਤਕ ਜੀਵਨੀ ਮਹਾਕਾਵਿ ਬਾਲ ਸਾਹਿਤ ਅਲੋਚਨਾ ਸੰਪਾਦਨਾ ਅਤੇ ਅਨੁਵਾਦ ਕਾਰਜ ਸ਼ਾਮਲ ਹਨ। ਇਸ ਤੋਂ ਇਲਾਵਾ ਉਹਨਾਂ ਦੀ ਸਾਹਿਤਕ ਦੇਣ ਬਾਰੇ ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵੱਲੋਂ ਪੁਰਸਕਾਰਿਤ ਕੀਤਾ ਜਾ ਚੁੱਕਾ ਹੈ। ਇਸ ਅਭਿਨੰਦਨ ਗ੍ਰੰਥ ਦੇ ਸੰਪਾਦਨਾ ਦੀ ਜਿੰਮੇਵਾਰੀ ਡਾ. ਜੋਗਿੰਦਰ ਸਿੰਘ ਨਿਰਾਲਾ ਤੇਜਾ ਸਿੰਘ ਤਿਲਕ ਅਤੇ ਭੋਲਾ ਸਿੰਘ ਸੰਘੇੜਾ ਸਾਂਝੇ ਤੌਰ ਤੇ ਨਿਭਾਉਣਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly