ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)-ਕਸਬਾ ਹਰਿਆਣਾ ਵਿੱਚ ਸੁਖਜੀਤ ਅੱਭੋਵਾਲ ਦੇ ਕਾਵਿ ਸੰਗ੍ਰਹਿ “ਚੁੱਪ ਦੀ ਦਸਤਕ” ਤੇ ਪੁਸਤਕ ਚਰਚਾ ਹੋਈ। ਇਸ ਦਾ ਪੇਪਰ ਉੱਘੇ ਲੇਖਕ ਡਾਕਟਰ ਧਰਮਪਾਲ ਸਾਹਿਲ ਹੋਰੀਂ ਪੜ੍ਹਿਆ। ਹਾਲ ਲੇਖਕਾਂ, ਆਲੋਚਕਾਂ ਅਤੇ ਸਰੋਤਿਆਂ ਨਾਲ਼ ਭਰਿਆ ਹੋਇਆ ਸੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਦੀਪ ਖੁੱਡਾ ਨੇ ਬਖੂਬੀ ਨਿਭਾਈ। ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਜਰਨੈਲ ਸੋਨੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗੀਤ ਸੁਣਾ ਕੇ ਸਰੋਤਿਆਂ ਨੂੰ ਕੀਲ ਛੱਡਿਆ। ਚਰਚਾ ਕਰਦੇ ਸਾਰੇ ਬੁਲਾਰਿਆਂ ਨੇ ਸੁਖਜੀਤ ਅੱਭੋਵਾਲ ਦੇ ਦੇ ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਅਤੇ ਤੁਕਾਂ ਸੁਣਾ ਸੁਣਾ ਕੇ ਕਵਿਤਾਵਾਂ ਵਿਚਲੇ ਕਈ ਰੰਗਾਂ ਅਤੇ ਪੱਖਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਚਰਚਾ ਵਿੱਚ ਭਾਗ ਲੈਣ ਵਾਲੇ ਉੱਘੇ ਲੇਖਕ ਪ੍ਰੋਫ਼ੈਸਰ ਕੇਵਲ ਕਲੋਟੀ, ਉੱਘੇ ਗ਼ਜ਼ਲ ਲੇਖਕ ਡਾਕਟਰ ਸ਼ਮਸ਼ੇਰ ਮੋਹੀ, ਪੰਜਾਬੀ ਦੇ ਨਾਮਵਰ ਕਵੀ ਮਦਨ ਵੀਰਾ, ਡਾਕਟਰ ਸੁਰਜੀਤ ਸਿੰਘ, ਮਾਸਟਰ ਮਦਨ, ਤਰਕਸ਼ੀਲ ਆਗੂ ਸੰਦੀਪ ਦਰਦੀ, ਤਰਕਸ਼ੀਲ ਸੁਸਾਇਟੀ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਬਲਵਿੰਦਰ ਕੋਠੇ ਜੱਟਾਂ, ਉੱਘੇ ਕਵੀ ਜਸਵੀਰ ਧਿਮਾਨ , ਪ੍ਰਿੰਸੀਪਲ ਭੁਪਿੰਦਰ ਸਿੰਘ, ਉੱਘੇ ਵਾਰਤਕ ਲੇਖਕ ਅਮਰੀਕ ਦਿਆਲ ਅਤੇ ਉੱਘੇ ਕਵੀ ਜੰਡਾ ਜੀ ਨੇ ਭਾਗ ਲਿਆ। ਇਸ ਮੌਕੇ ਤੇ ਵਿਜੈ ਕਲਸੀ, ਲੇਖਕ ਹਰਨੇਕ ਸਿੰਘ ਨੇਕੀ, ਪ੍ਰੋਫੈਸਰ ਬਲਰਾਜ ਸਿੰਘ, ਦਿਲਰਾਜ ਸੀਕਰੀ, ਪ੍ਰਗਟ ਸਿੰਘ ਲੇਹਲ, ਜਰਨੈਲ ਸੀਕਰੀ, ਪ੍ਰਿੰਸੀਪਲ ਚਰਨ ਸਿੰਘ,ਮੋਹਨ ਲਾਲ ਐਮਾਂ, ਡਾਕਟਰ ਹਰਮਿੰਦਰ ਸਿੰਘ, ਸੰਦੀਪ ਸਿੰਘ ਧਨੋਆ, ਸਵਰਨਜੀਤ ਕੌਸ਼ਲ, ਦਲਵੀਰ ਦੁਸਾਂਝ, ਹਰਮੇਲ ਖੱਖ, ਮਾਸਟਰ ਹਰਜਾਪ ਸਿੰਘ,ਰਾਮ ਲੁਭਾਇਆ,ਜਸਵੀਰ ਕੌਰ, ਪ੍ਰਦੀਪ ਚੌਹਾਨ,ਦਰਸ਼ਨਾ ਦੇਵੀ, ਆਦਿ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly