ਸਾਹਿਤਕ ਸਮਾਗਮ ਵਿੱਚ ਪ੍ਰਦੂਸ਼ਣ ਦਾ ਮੁੱਦਾ ਭਾਰੂ ਰਿਹਾ

ਧੂਰੀ  (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਥਾਨਕ ਪੰਜਾਬੀ ਸਾਹਿਤ ਸਭਾ ( ਰਜਿ : ) ਦਾ ਮਹੀਨਾਵਾਰ ਸਾਹਿਤਕ ਸਮਾਗਮ ਮਾਸਟਰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਧੂਰੀ ਵਿਖੇ ਕੀਤਾ ਗਿਆ ਜਿਸ ਵਿੱਚ ਭਾਸ਼ਾਈ , ਸਾਹਿਤਕ , ਸੱਭਿਆਚਾਰਕ ਮਸਲਿਆਂ ਦੇ ਨਾਲ਼ ਨਾਲ਼ ਸੂਬੇ ਅਤੇ ਦੇਸ਼ ਦੇ ਭਖ਼ਦੇ ਮੁੱਦਿਆਂ ‘ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ।
         ਪਹਿਲੇ ਦੌਰ ਵਿੱਚ ਸਦੀਵੀ ਵਿਛੋੜੇ ਦੇਣ ਵਾਲ਼ੇ ਲੇਖਕਾਂ , ਕਲਾਕਾਰਾਂ ਅਤੇ ਹੋਰ ਪ੍ਰਮੁੱਖ ਹਸਤੀਆਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ । ਇੱਕ ਵੱਖਰੇ ਮਤੇ ਰਾਹੀਂ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਐਕਟ ਨੂੰ ਅਮਲੀ ਰੂਪ ਵਿੱਚ ਵਿੱਚ ਲਾਗੂ ਨਾ ਕਰਨ ਬਾਰੇ ਨਿਖੇਧੀ ਕਰਦਿਆਂ ਜ਼ਰੂਰੀ ਮਸਲੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਗਈ । ਨਵੰਬਰ ਮਹੀਨੇ ਵਿੱਚ ਜਨਮ ਤਰੀਕਾਂ ਵਾਲ਼ੇ ਦੋ ਮੈਂਬਰਾਂ ਪੇਂਟਰ ਸੁਖਦੇਵ ਸਿੰਘ ਅਤੇ ਗੁਰੀ ਚੰਦੜ ਦਾ ਸਨਮਾਨ ਕਰਕੇ ਮੂੰਹ ਮਿੱਠਾ ਕਰਨ ਦੀ ਰਸਮ ਦੇ ਨਾਲ਼ ਨਾਲ਼ ਪਹਿਲੀ ਵਾਰੀ ਆਏ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਵਜੋਂ ਮੈਨੇਜਰ ਗੁਰਮੁਖ ਸਿੰਘ , ਕੁਲਵਿੰਦਰ ਕੌਰ ਕਾਜਲ ਅਤੇ ਸਰਬਜੀਤ ਸੰਗਰੂਰਵੀ ਨੂੰ ਸਭਾ ਦੀ ਸਾਂਝੀ ਕਿਤਾਬ ” ਚੰਨ ਸਿਤਾਰੇ ਜੁਗਨੂੰ ” ਵੀ ਭੇਂਟ ਕੀਤੀ ਗਈ ।
          ਦੂਸਰੇ ਦੌਰ ਵਿੱਚ ਵਾਤਾਵਰਨ ਪ੍ਰਦੂਸ਼ਨ ਦੇ ਭਖ਼ਦੇ ਮਸਲੇ ਬਾਰੇ ਖੁੱਲ੍ਹੀ ਬਹਿਸ ਕਰਦਿਆਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਨਾ ਸਾੜਨ ਅਤੇ ਉਦਯੋਗਿਕ ਅਦਾਰਿਆਂ ਉੱਪਰ ਵੀ ਅਦਾਲਤਾਂ ਅਤੇ ਦੋਵੇਂ ਸਰਕਾਰਾਂ ਸਖ਼ਤੀ ਵਰਤਣ ਦੀ ਬੇਨਤੀ ਕੀਤੀ ਗਈ । ਇਸ ਤੋਂ ਇਲਾਵਾ ਨਸ਼ਿਆਂ ਦੇ ਕੋਹੜ ਤੇ ਹੋਰ ਸਮਾਜਿਕ ਕੁਰੀਤੀਆਂ ਵੀ ਵੇਰਵੇ ਸਹਿਤ ਵਿਚਾਰ ਚਰਚਾ ਕੀਤੀ ਗਈ ।
         ਤੀਸਰੇ ਅਤੇ ਆਖ਼ਰੀ ਦੌਰ ਵਿੱਚ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਸੁਚੱਜੇ ਸਟੇਜ ਸੰਚਾਲਨ ਅਧੀਨ ਵਿਸ਼ਾਲ ਵਾਰਤਕ ਅਤੇ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸਰਬ ਸ਼੍ਰੀ ਕਰਮ ਸਿੰਘ ਜ਼ਖ਼ਮੀ , ਜਗਦੇਵ ਸ਼ਰਮਾ ਬੁਗਰਾ , ਪਵਨ ਕੁਮਾਰ ਹੋਸ਼ੀ , ਬਹਾਦਰ ਸਿੰਘ ਧੌਲਾ਼ , ਅਕਾਸ਼ ਪ੍ਰੀਤ ਸਿੰਘ ਬਾਜਵਾ , ਬਲਜੀਤ ਸਿੰਘ ਬਾਂਸਲ , ਅਮਰ ਗਰਗ ਕਲਮਦਾਨ , ਅਜਾਇਬ ਸਿੰਘ ਕੋਮਲ , ਡਾ. ਜਗਤਾਰ ਸਿੰਘ ਸਿੱਧੂ , ਗੁਰਮੀਤ ਸਿੰਘ ਸੋਹੀ , ਸੁਖਵਿੰਦਰ ਸਿੰਘ ਲੋਟੇ , ਪ੍ਰਿੰਸੀਪਲ ਸੁਖਜੀਤ ਕੌਰ ਸੋਹੀ , ਮਨਦੀਪ ਕਾਜਲ , ਵਿਨੈ ਗਰਗ , ਰੇਣੂ ਸ਼ਰਮਾ ਹਥਨ , ਕੁਲਜੀਤ ਧਵਨ ਅਤੇ ਗੁਰਦਿਆਲ ਨਿਰਮਾਣ ਧੂਰੀ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ । ਅਗਲੇ ਮਹੀਨੇ ਦੇ ਪਹਿਲੇ ਐਤਵਾਰ ਦੁਬਾਰਾ ਇਕੱਠੇ ਹੋਣ ਦੀ ਉਮੀਦ ਨਾਲ਼ ਇੱਕ ਦੂਸਰੇ ਦਾ ਧੰਨਵਾਦ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਾ.ਪਲਵਿੰਦਰ ਸਿੰਘ ਵੈਨਕੂਵਰ ਅਲਮੂਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ
Next articleਸ਼੍ਰੋਮਣੀ ਭਗਤ ਸੈਣ ਜੀ ਦੇ ਸਾਲਾਨਾ ਜੋੜ-ਮੇਲਾ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ