ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਮਾਜ ਅੰਦਰ ਛੋਟੇ ਅਤੇ ਵੱਡਿਆਂ ਦੇ ਜਨਮ ਦਿਨ ਮਨਾਉਣ ਦੀ ਪ੍ਰੰਪਰਾ ਚੱਲ ਪਈ ਹੈ lਆਮ ਤੌਰ ਤੇ ਜਨਮ ਦਿਨ ਮਨਾਉਣ ਦੀ ਰਸਮ ਕੇਕ ਕੱਟਣ ਅਤੇ ਮਠਿਆਈ ਖਾਣ ਤੱਕ ਸੀਮਤ ਹੋ ਕੇ ਰਹਿ ਗਈ ਹੈ lਅਜਿਹੀ ਰਵਾਇਤ ਦੇ ਚੱਲਦਿਆਂ ਕੁੱਝ ਲੋਕ ਵੱਖਰੇ ਢੰਗ ਨਾਲ ਵੀ ਮਨਾ ਰਹੇ ਹਨ l ਜਿਸ ਦਾ ਸਮਾਜ ਵਿੱਚ ਵਧੀਆ ਸੁਨੇਹਾ ਜਾਂਦਾ ਹੈ lਪਿੰਡ ਚੱਕ ਬਿਲਗਾਂ ਦੇ ਸਾਬਕਾ ਸਰਪੰਚ ਡਾਕਟਰ ਅਵਤਾਰ ਚੰਦ ਦੇ ਜਨਮ ਦਿਨ ਮੌਕੇ ਪਰਿਵਾਰ ਵਲੋਂ ਬੱਚਿਆਂ ਨੂੰ ਸਾਹਿਤਕ,ਗਿਆਨ ਵਧਾਉਣ ਵਾਲੀਆਂ ਕਿਤਾਬਾਂ ਦੇ ਕੇ ਯਾਦ ਕੀਤਾ ਗਿਆ l ਵਿਵੇਕ ਵਿਕਾਸ ਲਹਿਰ ਪੰਜਾਬ,ਮੁੱਖ ਦਫ਼ਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਇਹ ਸਮਾਗਮ ਪਿੰਡ ਚੱਕ ਬਿਲਗਾਂ ਵਿਖੇ ਆਯੋਜਤ ਕੀਤਾ ਗਿਆ lਇਸ ਸੰਸਥਾ ਵਲੋਂ ਸਾਹਿਤਕ,ਗਿਆਨ,ਵਿਗਿਆਨ ਨਾਲ ਸੰਬੰਧਿਤ ਮੁਫ਼ਤ ਕਿਤਾਬਾਂ ਵੰਡਣ ਦੀ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈl ਇਸ ਮੌਕੇ ਇੰਜ.ਜਸਵੀਰ ਸਿੰਘ ਮੋਰੋਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾਕਟਰ ਅਵਤਾਰ ਆਪਣੇ ਜੀਵਨ ਦੌਰਾਨ ਲੋਕ ਮਸਲਿਆਂ ਲਈ ਸੰਘਰਸ਼ ਕਰਦੇ ਰਹੇ l ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਸੀlਸਾਨੂੰ ਸਮੇਂ ਦੇ ਹਾਣੀ ਬਣਨ ਲਈ ਕਿਤਾਬਾਂ ਪੜ੍ਹਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ l ਚੰਗਾ ਸਾਹਿਤ ਪੜ੍ਹਨ ਨਾਲ ਵਿਚਾਰਾਂ ਵਿੱਚ ਪ੍ਰਪੱਕਤਾ ਆਉਂਦੀ ਹੈ ਅਤੇ ਸਾਰਥਿਕ ਸੰਵਾਦ ਕਰਨ ਦੇ ਸਮਰੱਥ ਹੋ ਜਾਂਦੇ ਹਾਂ l ਹਰੀ ਬਿਲਾਸ ਹੀਉਂ ਨੇ ਬੱਚਿਆਂ ਨੂੰ ਸਿਹਤ ਖੇਤਰ ਨਾਲ ਸੰਬੰਧਤ ਸਿੱਖਿਆ ਬਾਰੇ ਜਾਣਕਾਰੀ ਦਿੱਤੀ lਉਨ੍ਹਾਂ ਨੇ ਬੱਚਿਆਂ ਨੂੰ ਫਾਸਟ ਫੂਡ ਖਾਣ ਦੇ ਨੁਕਸਾਨ ਬਾਰੇ ਵੀ ਸੁਚੇਤ ਕੀਤਾ lਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਵੰਤ ਸਿੰਘ,ਸੁੱਚਾ ਰਾਮ,ਕਸ਼ਮੀਰੀ ਲਾਲ ਪੰਚ,ਇੰਜੀ.ਪਰਮਜੀਤ,ਦੇਸ ਰਾਜ, ਰਣਜੀਤ, ਅਧਿਆਪਕ ਗੁਰਦੀਪ ਸਿੰਘ, ਸੁਰਜੀਤ ਸਿੰਘ,ਕੇਵਲ ਸਿੰਘ,ਰਾਕੇਸ਼ ਕੁਮਾਰ,ਦਲਵੀਰ ਸਿੰਘ,ਸੁਰਜੀਤ ਲਾਲ ਆਦਿ ਹਾਜ਼ਰ ਰਹੇl ਪ੍ਰਿੰਸੀਪਲ ਰਾਣੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਵਿੱਚ ਸਾ਼ਮਲ ਹੋਏ ਡਾਕਟਰ ਅਵਤਾਰ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ।ਸਮੂਹ 178 ਵਿਦਿਆਰਥੀਆਂ ਨੂੰ ਪੁਸਤਕਾਂ ਦੀ ਵੰਡ ਕਰਕੇ ਸਮਾਗਮ ਦੀ ਸਮਾਪਤੀ ਕੀਤੀ ਗਈ l
HOME ਸਾਹਿਤਕ ਕਿਤਾਬਾਂ ਵੰਡ ਕੇ ਮਨਾਇਆ ਜਨਮ ਦਿਨ



