ਦਲਬੀਰ ਸਿੰਘ ਰਿਆੜ (ਸਮਾਜ ਵੀਕਲੀ): ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਘੇ ਪੱਤਰਕਾਰ ਅਤੇ ਸਾਹਿਤਕਾਰ ਸ੍ਰ ਬਲਵਿੰਦਰ ਸਿੰਘ ਬਾਲਮ ਗੁਰਦਾਸਪੁਰ ਅਤੇ ਉਘੇ ਗਾਇਕ ਅਤੇ ਸਾਹਿਤਕਾਰ ਸ੍ਰ ਗੁਰਦੀਪ ਸਿੰਘ ਉਜਾਲਾ ਦੋ ਉੱਘੀਆਂ ਸ਼ਖ਼ਸੀਅਤਾਂ ਨੂੰ ਮਾਂ ਬੋਲੀ ਦਾ ਮਾਣ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਹਨਾਂ ਕਵੀਆਂ ਤੋਂ ਇਲਾਵਾ ਸ੍ਰ ਬਾਲਮ ਨੇ ਆਪਣੀਆਂ ਪੰਜਾਬੀ, ਅਤੇ ਹਿੰਦੀ ਵਿੱਚ ਲਿਖੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਪੜ ਕੇ ਸ਼ਰੋਤਿਆਂ ਨੂੰ ਸਰਸ਼ਾਰ ਕੀਤਾ।
ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਦੋਹਾਂ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਮਾਂ ਬੋਲੀ ਪੰਜਾਬੀ ਅਤੇ ਸਮਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ‘ਤੇ ਚਾਨਣਾਂ ਪਾਇਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ।ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ ਹਰਵਿੰਦਰ ਸਿੰਘ ਅਲਵਾਧੀ,ਐਸ ਐਸ ਸੰਧੂ, ਮਾਸਟਰ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ,ਹਰਜਿੰਦਰ ਸਿੰਘ ਜਿੰਦੀ, ਮੁਖਵਿੰਦਰ ਸਿੰਘ ਸੰਧੂ, ਮਨਜੀਤ ਕੌਰ, ਡਾ ਮਨੋਜ ਫਗਵਾੜਵੀ, ਹਰਬੰਸ ਸਿੰਘ ਕਲਸੀ,ਬਲਬੀਰ ਸਿੰਘ, ਗੀਤਕਾਰ ਐਸ ਐਸ ਸੰਧੂ, ਕੁਲਵਿੰਦਰ ਗਾਖਲ, ਦਲਬੀਰ ਸਿੰਘ ਰਿਆੜ, ਪਰਮਦਾਸ ਹੀਰ, ਅਮਰ ਸਿੰਘ ਅਮਰ, ਪਰਮਜੀਤ ਸਿੰਘ ਨੈਨਾ, ਸੁਰਜੀਤ ਸਿੰਘ, ਸੁਰਿੰਦਰ ਮੋਹਨ, ਜਗਤਾਰ ਸਿੰਘ,ਅਮ੍ਰਿਤਪਾਲ ਸਿੰਘ ਹਾਮੀ, ਰਾਜਪਾਲ ਕੌਰ,ਰਾਮ ਸਿੰਘ ਇਨਸਾਫ, ਉਰਮਲਜੀਤ ਸਿੰਘ ਵਾਲੀਆ,ਆਰਕੀਟੈਕਟ ਏਕਸਜੋਤ ਕੌਰ,ਜਰਨੈਲ ਸਿੰਘ ਸਾਖੀ, ਹਰਵਿੰਦਰ ਸਿੰਘ, ਲਾਲੀ ਕਰਤਾਰਪੁਰੀ,ਮਨਜੀਤ ਕੌਰ ਆਦਿ ਹਾਜ਼ਰ ਰਹੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly