ਬਠਿੰਡਾ (ਸਮਾਜ ਵੀਕਲੀ) (ਅਮਰਜੀਤ ਸਿੰਘ ਜੀਤ) ਪਿਛਲੇ ਦਿਨੀਂ ਬਠਿੰਡੇ ਦਾ ਨਾਮਵਰ ਗ਼ਜ਼ਲਗੋ ਭੁਪਿੰਦਰ ਸੰਧੂ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਿਛਲੇ ਕਾਫੀ ਅਰਸੇ ਤੋਂ ਉਸਦੀ ਸਿਹਤ ਨਾਸਾਜ ਚੱਲ ਰਹੀ ਸੀ।ਆਖਰ ਨਾਮੁਰਾਦ ਬਿਮਾਰੀ ਨਾਲ ਜੂਝਦਾ ਹੋਇਆ ਉਹ ਪਰਿਵਾਰ ਅਤੇ ਸੱਜਣਾਂ ਮਿੱਤਰਾਂ ਕੋਲੋਂ ਸਦਾ ਲਈ ਰੁਖ਼ਸਤ ਹੋ ਗਿਆ। ਜਿਉਂ ਹੀ ਉਸਦੇ ਅਕਾਲ ਚਲਾਣੇ ਦੀ ਖਬਰ ਸਾਹਿਤਕ ਹਲਕਿਆਂ ਚ ਪਹੁੰਚੀ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ਉਸਦੇ ਤੁਰ ਜਾਣ ‘ਤੇ ਇਲਾਕੇ ਭਰ ਦੇ ਸਾਹਿਤਕਾਰਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਿੱਛੇ ਉਸਦੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਸੰਧੂ ਦੇ ਬੇਵਕਤ ਤੁਰ ਜਾਣ ਨੂੰ ਸਾਹਿਤਕ ਖੇਤਰ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ। ਵੱਖੋ-ਵੱਖ ਸਾਹਿਤਕ ਜਥੇਬੰਦੀਆਂ ਨਾਲ ਸੰਬੰਧਤ ਸਾਥੀ ਜਸਪਾਲ ਮਾਨਖੇੜਾ,ਅਤਰਜੀਤ ਕਹਾਣੀਕਾਰ, ਸੁਰਿੰਦਰਪ੍ਰੀਤ ਘਣੀਆ, ਸ਼ੁਖਦਰਸ਼ਨ ਗਰਗ, ਜਨਕ ਰਾਜ ਜਨਕ,ਅਮਰਜੀਤ ਸਿੰਘ ਜੀਤ,ਜਸਪਾਲ ਜੱਸੀ, ਅਮਰਜੀਤ ਸਿੰਘ ਪੇਂਟਰ, ਮਨਜੀਤ ਸਿੰਘ ਜੀਤ, ਕੁਲਦੀਪ ਸਿੰਘ ਬੰਗੀ, ਰਣਬੀਰ ਰਾਣਾ,ਰਣਜੀਤ ਗੌਰਵ,ਬਲਵਿੰਦਰ ਭੁੱਲਰ,ਤਰਸੇਮ ਬੁੱਟਰ, ਐਡਵੋਕੇਟ ਗੁਰਵਿੰਦਰ ਸਿੰਘ, ਤਰਸੇਮ ਨਰੂਲਾ,ਮੋਹਨਜੀਤ ਸਿੰਘ ਪੁਰੀ,ਰਮੇਸ਼ ਸੇਠੀ, ਰਮੇਸ਼ ਗਰਗ, ਦਿਲਜੀਤ ਬੰਗੀ,ਸੁਖਮਿੰਦਰ ਸਿੰਘ ਭਾਗੀਵਾਂਦਰ, ਸੁਰਿੰਦਰ ਦਮਦਮੀ,ਮਾਸਟਰ ਜਗਨ ਨਾਥ, ਜਗਦੀਸ਼ ਬਾਂਸਲ, ਰੂਪ ਚੰਦ ਸ਼ਰਮਾ,ਅਮਨ ਦਾਤੇਵਾਸ, ਆਗਾਜ਼ਵੀਰ ਕਹਾਣੀਕਾਰ, ਦਮਜੀਤ ਦਰਸ਼ਨ,ਡਾਕਟਰ ਜਸਪਾਲ ਜੀਤ, ਮਨਜੀਤ ਬਠਿੰਡਾ,ਦਵੀ ਸਿੱਧੂ,ਰਾਜਬੀਰ ਕੌਰ, ਗੁਰਦੇਵ ਖੋਖਰ, ਅਵਤਾਰ ਸਿੰਘ ਬਾਹੀਆ, ਗੁਰਪ੍ਰੀਤ ਸਿੰਘ ਗਰੇਵਾਲ ,ਹਰਦੀਪ ਸਿੰਘ ਸੇਵਾਮੁਕਤ ਡੀ ਈ ਓ , ਅਮਰ ਸਿੰਘ ਸਿੱਧੂ,ਡਾਕਟਰ ਅਜੀਤਪਾਲ ਸਿੰਘ , ਕਹਾਣੀਕਾਰ ਭੁਪਿੰਦਰ ਮਾਨ ,ਹਰਭੁਪਿੰਦਰ ਲਾਡੀ ,ਪ੍ਰਿੰਸੀਪਲ ਅਮਰਜੀਤ ਸਿੰਘ, ਡਾਕਟਰ ਜਸਵੀਰ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਇਸ ਦੁੱਖ ਦੀ ਘੜੀ ਵਿੱਚ ਸੰਧੂ ਪਰਿਵਾਰ ਦੇ ਗਮ ‘ਚ ਸ਼ਰੀਕ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj