(ਸਮਾਜ ਵੀਕਲੀ)
ਅਸੀ ਚੁਣਿਆ ਇਨਕਲਾਬੀ ਰਾਹ ਏ
ਸਾਡੇ ਦਿਲ ਚ ਭਗਤ ਤੇਰਾ ਨਾਂ ਏ
ਤੂੰ ਸੀ ਜਵਾਨ, ਜਦੋ ਹੋਇਆ ਕੁਰਬਾਨ
ਪਾਇਆ ਸੀ ਬਸੰਤੀ ਚੋਲਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਕਰ ਨੌਜੁਵਾਨ ਕੱਠੇ ਅਸੀ ਕੱਢਣੇ ਆ ਜਲਸੇ
ਰਲਣਗੇ ਨਾਲ ਹੱਕਾਂ ਕਰਕੇ ਜੋ ਭੜਕੇ
ਅਸੀ ਲੜਨਾ ਐ ਸੱਚਾ, ਨਾਹੀ ਫੁਕਣੀਆ ਬੱਸਾਂ
ਨਾਹੀ ਧਰਨਾ ਰੋਡਾ ਤੇ ਲਗਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਸਾਡੀ ਐ ਲੜਾਈ ਅਸੀ ਲੈਣੀ ਹੈ ਜਿੱਤ
ਹਾ ਪਰ ਕਰਕੇ ਹਟਾਗੇ ਸਭ ਨੂੰ ਇੱਕ
ਨਾ ਕੋਈ ਅਮੀਰ, ਨਾ ਕੋਈ ਗ਼ਰੀਬ
ਸਭ ਨੂੰ ਹੈ ਇੱਕ ਬਣਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਬਦਲੇ ਆਜ਼ਾਦੀ ਅਸੀ ਖੂਨ ਦਿਆਗੇ
ਦਿਖਾ ਵੈਰੀ ਨੂੰ ਆਪਣਾ ਜਨੂੰਨ ਦਿਆਗੇ
ਮਿਲੇ ਹੱਕ ਨਾ ਪੂਰੇ, ਕੁੱਝ ਰਹਿ ਸੀ ਅਧੂਰੇ
ਸਾਂਡਰਸ ਵਰਗਿਆ ਨੂੰ ਜਾਨੋ ਹੀ ਮੁਕਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਮੰਗਦੇ ਨੇ ਸੜਕਾਂ ਤੇ ਫ਼ੜ ਕੇ ਵਾਟਾ
ਦਸ ਰੁਪਏ ਦੇ ਦਿਓ ਬਾਬੂ ਕੁੱਝ ਨਹੀ ਖਾਤਾ
ਵੇਖ ਰੋਂਦੀਆਂ ਨੇ ਅੱਖਾਂ, ਤੈਨੂੰ ਹੋਰ ਕੀ ਮੈਂ ਦੱਸਾਂ
ਹਾੜੇ ਕੱਢ ਕੱਢ ਮਸਾ ਹੈ ਮਨਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਤੋੜ ਲਾਕਰ ਮੰਗਵਾਉਣੀ ਅਸੀ ਵਾਪਿਸ ਕਰੰਸੀ
ਪੂਰਾ ਦੇਸ ਲੇਖੇ ਲੱਗਾ ਸਾਡਾ 1.21ਅਰਬ ਆਬਾਦੀ
ਵੰਡੂ ਕਈ ਕਈ ਲੱਖ, ਦਿਊ ਗ਼ਰੀਬੀ ਐਥੋ ਚੱਕ
ਮੁਫ਼ਤੀ ਸਿੱਖਿਆ ਦਾ ਸਾਧਨ ਬਣਾਉਣਾ
ਸਾਡਾ ਰੋਮ ਰੋਮ ਕਰਜਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਸੈਂਟਰ ਚ ਬੈਠੇ ਜ਼ਹਿਰੀਲੇ ਫਨਿਅਰ ਸੱਪ ਨੇ
ਕਰਦੇ ਨੇ ਇਹ ਵੱਡੇ ਵੱਡੇ ਘਪਲੇ
ਸਮਝਦੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ
ਫ਼ੇਰ ਦੇਖੀ ਹਵਾ ਇਹਨਾਂ ਦੇ ਮੂੰਹਾਂ ਉਤੋ ਉੱਡੂ
ਜਦੋ ਦੇਖਣਾ ਪਊਗਾ ਥਾਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਜਾਂਦੀ ਰੁਲਦੀ ਜਵਾਨੀ ਨਸ਼ਿਆਂ ਚ ਗੁਲਤਾਨ
ਹੋਏ ਕਮਜ਼ੋਰ ਦੇਸ਼ ਨੂੰ ਸੀ ਜੀਹਦੇ ਉੱਤੇ ਮਾਣ
ਨੌਜੁਵਾਨ ਦੇਸ਼ ਦਾ ਭਵਿੱਖ, ਨਸ਼ੇ ਜ਼ੁਲਮ ਕਰਾਉਂਦੇ ਵੇਖੇ ਨਿੱਤ
ਇਹ ਕੱਚਾ ਕੋਹੜ ਜੜੋ ਹੀ ਮੁਕਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਚਾਹਤ ਕੁਰਸੀ ਦੀ ਤੋੜਦੇ ਗ਼ਰੀਬਾ ਵਾਲਾ ਮੰਜਾ
ਇਹਨਾਂ ਦੀ ਲੜਾਈ ਵਿੱਚ ਹੋਇਆ ਦੇਸ਼ ਦਾ ਹੀ ਕੰਗਾ
ਬੜੇ ਸਿਆਸਤੀ ਇਹ ਨੇਤਾ, ਪਾਉਂਦੇ ਅੱਖਾਂ ਵਿੱਚ ਰੇਤਾ
ਆਪ ਇਕੱਠੇ ਰਹਿੰਦੇ ਲੋਕਾ ਨੂੰ ਲੜਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਭੁੱਲ ਜਾਦੇ ਕਰ ਕਰ ਸਾਡੇ ਨਲ ਵਾਅਦੇ
ਪੰਜ ਸਾਲਾਂ ਪਿੱਛੋ ਦੇਖੀ ਪਿੰਡ ਸਾਡੇ ਆਉਦੇ
ਚੁੱਕੇ ਆਪਣੇ ਹੀ ਮੁੱਦੇ, ਫ਼ਿਰਦੇ ਬੇਰੁਜ਼ਗਾਰ ਸਾਡੇ ਮੁੰਡੇ
ਹੋਇਆ ਇਹਨਾਂ ਦਾ ਹੀ ਨੇਤਾ ਹੁਣ P.M ਆਪਣਾ ਬਣਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
…………………………………….
ਸਾਰੇ ਦੇਸ ਨੂੰ ਨਿਹਾਲਗੜ੍ਹ ਵਾਲ਼ੇ ਉੱਤੇ ਮਾਣ
ਤੇਰੇ ਵਾਂਗੂ ਦੇਸ ਦੀ ਵਧਾਉਣੀ ਅਸੀ ਸ਼ਾਨ
ਤੂੰ ਸਾਡੀ ਸੋਚ ਵਾਰੇ ਜਾਣੇ, ਬੜੇ ਸੁੱਖ ਸੀ ਗੇ ਮਾਣੇ
ਹੁਣ ਕਿੱਸਾ ਵੈਰੀ ਦਾ ਮੁਕਾਉਣਾ
ਸਾਡਾ ਰੋਮ ਰੋਮ ਕਰਜ਼ਾਈ ਵੀਰਿਆ
ਹੁਣ ਅਸੀ ਤੇਰਾ ਕਰਜ ਚੁਕਾਉਣਾ
ਜੈ ਹਿੰਦ
ਗੁਰਪ੍ਰੀਤ ਸਿੰਘ
ਪਿੰਡ ਨਿਹਾਲਗੜ੍ਹ
ਜਿਲ੍ਹਾ ਸੰਗਰੂਰ
6280305654
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly