ਲਾਇਨਜ਼ ਕਲੱਬ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਤ੍ਰਿਵੈਣੀ ਲਗਾਈ – ਲਾਇਨ ਸੋਮਿਨਾਂ ਸੰਧੂ

ਲਾਇਨ ਸੋਮਿਨਾਂ ਸੰਧੂ, ਕਲੱਬ ਦੇ ਅਫਸਰ ਅਤੇ ਹੋਰ ਦੇਸ਼ ਭਗਤ ਭਾਰਤ ਦੇ ਮਹਿਬੂਬ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ।
ਭ੍ਰਿਸ਼ਟਾਚਾਰੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਬਰਖਾਸਤ ਕਰਕੇ ਹੀ ਹੋਣਗੇ ਸ਼ਹੀਦਾਂ ਦੇ
ਸੁਪਨੇ ਸਾਕਾਰ – ਲਾਇਨ ਅਸ਼ੋਕ ਸੰਧੂ ਨੰਬਰਦਾਰ
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ..
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ…
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਇਸ ਇਨਕਲਾਬੀ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਆਪਣੀ ਪ੍ਰਧਾਨਗੀ ਹੇਠ ਕਲੱਬ ਦੇ ਸਮੂਹ ਅਫ਼ਸਰਾਂ ਅਤੇ ਹੋਰ ਦੇਸ਼ ਭਗਤਾਂ ਨੂੰ ਨਾਲ ਲੈ ਕੇ ਨੂਰਮਹਿਲ-ਜੰਡਿਆਲਾ ਰੋਡ ‘ਤੇ ਸਥਿਤ “ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ” ਪੈਟਰੋਲ ਪੰਪ ‘ਤੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦਾ 83ਵਾਂ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਭਾਵ ਨਾਲ ਜੋਤ ਜਗਾਕੇ, ਫੁੱਲਾਂ ਦੀ ਬਰਸਾਤ ਕਰਕੇ ਮਨਾਇਆ, ਉਪਰੰਤ ਉਹਨਾਂ ਦੀ ਨਿੱਘੀ ਯਾਦ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਤ੍ਰਿਵੇਣੀ ਦੇ ਪੌਦੇ ਵੀ ਲਗਾਏ। ਲਾਇਨ ਸੋਮਿਨਾਂ ਸੰਧੂ ਨੇ ਕਿਹਾ ਜੇਕਰ ਦੇਸ਼ ਦਾ ਦਬਦਬਾ ਕਾਇਮ ਰੱਖਣਾ ਹੈ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਸ਼ਹੀਦਾਂ ਦੇ ਦਿਹਾੜੇ ਸੱਚੀ ਲਗਨ ਨਾਲ ਮਨਾਉਣੇ ਚਾਹੀਦੇ ਹਨ। ਕਲੱਬ ਦੇ ਚਾਰਟਰ ਪ੍ਰਧਾਨ ਅਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਕਿਹਾ ਕਿ ਜਿੰਨ੍ਹਾਂ ਚਿਰ ਸਰਕਾਰੀ ਅਹੁਦਿਆਂ ‘ਤੇ ਭ੍ਰਿਸ਼ਟਾਚਾਰੀ ਵਿਰਾਜਮਾਨ ਹਨ ਓਹਨਾਂ ਚਿਰ ਭਾਰਤ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਸ. ਊਧਮ ਸਿੰਘ ਜੀ ਦੇ ਸਿਰ ਤੇ ਭਾਵੇਂ ਮਾਂ ਬਾਪ ਦਾ ਸਾਇਆ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਆਪਣੇ ਜੀਵਨ ਦਾ ਸਫ਼ਰ ਅੰਗਰੇਜਾਂ ਨੂੰ ਖਦੇੜਨ ਲਈ ਤਹਿ ਕਰ ਲਿਆ, ਜਲ੍ਹਿਆਂਵਾਲਾ ਬਾਗ ਦੇ ਮੁੱਖ ਦੋਸ਼ੀ ਜਨਰਲ ਉਡਵਾਇਰ ਨੂੰ ਗੋਲੀ ਮਾਰਕੇ ਉਹਨਾਂ ਆਪਣੀ ਮੰਜ਼ਿਲ ਸਰ ਕਰ ਲਈ। ਭਾਰਤ ਨੂੰ ਆਜ਼ਾਦ ਕਰਵਾਇਆ। ਹੁਣ ਸਾਡਾ ਸਭ ਦਾ ਫ਼ਰਜ਼ ਹੈ ਕਿ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਕਾਲੇ ਅੰਗਰੇਜਾਂ ਖਿਲਾਫ਼ ਡੱਟ ਕੇ ਡੱਟ ਜਾਈਏ। ਇਸ ਮੌਕੇ ਕਲੱਬ ਦੇ ਅਫ਼ਸਰ ਲਾਇਨ ਬਬਿਤਾ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਜਸਪ੍ਰੀਤ ਸੰਧੂ, ਕਲੱਬ ਬਿਲਗਾ ਆਸਥਾ ਤੋਂ ਲਾਇਨ ਵਿਜੇ ਕੁਮਾਰ ਪੱਤਰਕਾਰ, ਸਮਾਜ ਸੇਵੀ ਸੀਤਾ ਰਾਮ ਸੋਖਲ, ਰਛਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਚੂਹੇਕੀ, ਨਵਦੀਪ ਪਰਾਸ਼ਰ, ਜਸਦੀਪ ਕੌਰ, ਪ੍ਰਭਦੀਪ, ਰਮਨਦੀਪ, ਕੁਲਦੀਪ ਅਤੇ ਤੀਰਥ ਸਿੰਘ ਤੋਂ ਇਲਾਵਾ ਨੰਨ੍ਹੇ ਮੁੰਨੇ ਬੱਚਿਆਂ ਵਿੱਚ ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਅਤੇ ਸ਼ਿਵਵੰਸ਼ ਸੰਧੂ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਨੂੰ ਸ਼ਰਧਾਪੂਰਵਕ ਸ਼ਰਧਾਂਜਲੀ ਭੇਂਟ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕੁਲਤਾਰ ਸਿੰਘ ਸੰਧਵਾਂ ਦੀ ‘ਦੋ ਟੁੱਕ’ ਆਖਿਆ_ ਪਾਣੀ ਨਿਕਾਸੀ ਅਤੇ ਸੀਵਰੇਜ ਦੇ ਕੀਤੇ ਜਾਣ ਸੁਚੱਜੇ ਪ੍ਰਬੰਧ
Next article‘ਸੱਚੀ ਦੀ ਕਹਾਣੀ’ ਦਾ ਸੰਵੇਦਨਸ਼ੀਲ ਰਚਨਾਕਾਰ ਤੇ ਪੁਰਸਕਾਰ ਵਿਜੇਤਾ ਗੁਰਮੀਤ ਕੜਿਆਲਵੀ ਭਾਸ਼ਾ ਵਿਭਾਗ ਵੱਲੋਂ ਰੂ-ਬ-ਰੂ