ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) – ਰਾਏਕੋਟ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਲਾਇਨ ਕਲੱਬ, ਜੋ ਹਰ ਖੇਤਰ ਵਿੱਚ ਆਪਣੇ ਚੰਗੇ ਯੋਗਦਾਨ ਲਈ ਇਲਾਕੇ ਭਰ ਵਿੱਚ ਜਾਣੀ ਜਾਂਦੀ ਹੈ, ਵੱਲੋਂ ਅੱਜ ਸੇਵਾ ਭਾਵਨਾ ਦੇ ਤਹਿਤ ਸਹਬਾਜਪੁਰਾ ਰੋਡ ਸਥਿਤ ਗੌਸ਼ਾਲਾ ਵਿੱਚ 13 ਟਰਾਲੀਆਂ ਤੂੜੀ ਦੀ ਸੇਵਾ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ ਅਤੇ ਪੀ.ਆਰ.ਓ. ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਨਾਤਨ ਧਰਮ ਵਿੱਚ ਗਾਂ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਅਤੇ ਇਸ ਦੀ ਸੇਵਾ ਕਰਕੇ ਵਿਅਸਤ ਇਨਸਾਨ ਵੀ ਪੁੰਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਲਾਇਨ ਕਲੱਬ ਵੱਲੋਂ ਸੀਜ਼ਨ ਦੌਰਾਨ ਤੂੜੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਸ ਸਾਲ 13 ਟਰਾਲੀਆਂ ਤੂੜੀ ਗੌਸ਼ਾਲਾ ਨੂੰ ਅਰਪਿਤ ਕੀਤੀ ਗਈ ਹੈ। ਇਸ ਮੌਕੇ ਗੌਸ਼ਾਲਾ ਦੇ ਪ੍ਰਧਾਨ ਰਾਜਨ ਸਭਰਵਾਲ ਅਤੇ ਮੁੱਖ ਸੇਵਾਦਾਰ ਨਾਰਾਇਣ ਦੱਤ ਕੌਸ਼ਿਕ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਰਾਜਨ ਸਭਰਵਾਲ ਨੇ ਦੱਸਿਆ ਕਿ ਸਹਬਾਜਪੁਰਾ ਰੋਡ ‘ਤੇ ਸਥਿਤ ਇਹ ਗੌਸ਼ਾਲਾ ਬਹੁਤ ਵੱਡੀ ਹੈ ਅਤੇ ਹਰ ਸਾਲ ਲਗਭਗ 700 ਟਰਾਲੀਆਂ ਤੂੜੀ ਦੀ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਤੂੜੀ ਘੱਟ ਪੈਦਾ ਹੋਈ ਹੈ ਅਤੇ ਕਾਫੀ ਮਹਿੰਗੀ ਵੀ ਹੈ, ਜਿਸ ਕਰਕੇ ਸਾਲ ਭਰ ਲਈ ਤੂੜੀ ਇਕੱਠੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮਰੱਥਾ ਅਨੁਸਾਰ ਗੌਸ਼ਾਲਾ ਲਈ ਤੂੜੀ ਦੇ ਪ੍ਰਬੰਧ ਵਿੱਚ ਯੋਗਦਾਨ ਪਾਉਣ। ਇਸ ਮੌਕੇ ਗੌਸ਼ਾਲਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਲਈ ਖਾਣ-ਪੀਣ ਦੀ ਵੀ ਪ੍ਰਚੁਰ ਵਿਵਸਥਾ ਕੀਤੀ ਗਈ ਸੀ। ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖਜਾਨਚੀ ਮਨੀਸ਼ ਗੋਇਲ, ਪੀ.ਆਰ.ਓ. ਕੇ.ਕੇ. ਸ਼ਰਮਾ, ਡਾ. ਨਰੇਸ਼ ਗੋਇਲ, ਸੁਭਾਸ਼ ਪਾਸੀ, ਸ਼ੈਲੀ ਪਾਸੀ ਅਤੇ ਡਾ. ਪਲਕ ਪਾਸੀ ਸਮੇਤ ਹੋਰ ਮੈਂਬਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



