ਲਾਇਨਜ਼ ਕਲੱਬ ਨੇ “ਮਾਤਾ ਸਤਿਆਵਤੀ ਸੰਧੂ” ਦੀ ਯਾਦ ‘ਚ ਸ਼ਹਿਰ ਵਿੱਚ ਵੰਡੇ ਤਿਰੰਗੇ ਝੰਡੇ – ਲਾਇਨ ਆਂਚਲ ਸੰਧੂ ਸੋਖਲ

"ਮਾਤਾ ਸਤਿਆਵਤੀ ਸੰਧੂ" ਦੀ ਨਿੱਘੀ ਯਾਦ ਵਿੱਚ ਦੇਸ਼ ਭਗਤੀ ਦਾ ਕਾਰਜ ਕਰਦੇ ਹੋਏ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ, ਅਸ਼ੋਕ ਸੰਧੂ ਨੰਬਰਦਾਰ, ਕਲੱਬ ਦੇ ਅਫਸਰ ਅਤੇ ਹੋਰ ਪਤਵੰਤੇ।

 ਸ਼ਹਿਰ ਨਿਵਾਸੀਆਂ ਨੂੰ 15 ਅਗਸਤ ਨੂੰ ਸਵੇਰੇ ਠੀਕ 8 ਵਜੇ ਨੂਰਮਹਿਲ ਤਹਿਸੀਲ ਪਹੁੰਚਣ ਦੀ ਬੇਨਤੀ – ਅਸ਼ੋਕ ਸੰਧੂ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਸੈਕਟਰੀ ਦਿਨਕਰ ਸੰਧੂ, ਪੀ.ਆਰ.ਓ ਜਸਪ੍ਰੀਤ ਕੌਰ ਸੰਧੂ ਨੇ ਆਪਣੀ ਦਾਦੀ ਮਾਂ ਦੀ ਨਿੱਘੀ ਯਾਦ ਵਿੱਚ ਦੇਸ਼ ਦੇ ਤਿਰੰਗੇ ਝੰਡੇ ਵੰਡਕੇ ਨੂਰਮਹਿਲ ਸ਼ਹਿਰ ਨੂੰ ਤਿਰੰਗਮਈ ਅਤੇ ਸ਼ਹਿਰ ਨਿਵਾਸੀਆਂ ਦੇ ਜਿਹਨ ‘ਚ ਦੇਸ਼ ਪ੍ਰੇਮ ਦੀ ਅਲਖ ਜਗਾਈ। ਵਰਨਣਯੋਗ ਹੈ ਕਿ ਨੰਬਰਦਾਰ ਅਸ਼ੋਕ ਸੰਧੂ ਦੀ ਅਗਵਾਈ ਵਿੱਚ ਹਰ ਸਾਲ ਦੇਸ਼ ਪ੍ਰੇਮ ਨਾਲ ਭਰਿਆ ਇਹ ਨੇਕ ਕਾਰਜ ਕੀਤਾ ਜਾਂਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਕਿਹਾ ਮੈਂ ਭਾਗਾਂ ਵਾਲੀ ਹਾਂ ਕਿ ਕਲੱਬ ਪ੍ਰਧਾਨ ਬਣਕੇ ਮੈਨੂੰ ਦੇਸ਼ ਪ੍ਰਤੀ ਫ਼ਰਜ਼ ਨਿਭਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਮੌਕਾ ਮਿਲਿਆ। ਕਲੱਬ ਦੇ ਅਫਸਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਲਾਇਨ ਬਬਿਤਾ ਸੰਧੂ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਅਤੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਬੜੇ ਚਾਵਾਂ ਸੱਧਰਾਂ ਨਾਲ ਦੇਸ਼ ਦਾ ਕੌਮੀ ਸਮਾਗਮ “ਜਸ਼ਨ-ਏ-ਅਜ਼ਾਦੀ 2024” ਮਨਾਇਆ ਜਾਣਾ ਹੈ ਜਿਸ ਵਿੱਚ ਓਲੰਪੀਅਨ ਪਦਮ ਸ਼੍ਰੀ ਸ. ਪਰਗਟ ਸਿੰਘ ਹਲਕਾ ਵਿਧਾਇਕ ਜਲੰਧਰ ਕੈਂਟ, ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਅਤੇ ਡਾ: ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ। ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਸਟਾਰ ਗੈਸਟ ਅਤੇ ਲਾਇਨ ਸੋਮਿਨਾਂ ਸੰਧੂ ਫੰਕਸ਼ਨ ਚੇਅਰਪਰਸਨ ਵਜੋਂ ਸ਼ਾਮਲ ਹੋਣਗੇ। ਉਹਨਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ 15 ਅਗਸਤ ਦਿਨ ਵੀਰਵਾਰ ਨੂੰ ਸਵੇਰੇ ਠੀਕ 8 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਅਜ਼ਾਦੀ ਦਿਵਸ ਮਨਾਉਣ ਲਈ ਹਰ ਹਾਲਤ ਵਿੱਚ ਜ਼ਰੂਰ ਪਹੁੰਚਣ। ਦੇਸ਼ ਪ੍ਰਤੀ ਆਪਣਾ ਵੱਡਮੁੱਲਾ ਫਰਜ਼ ਨਿਭਾਉਣ। ਇਸ ਕਾਰਜ ਵਿੱਚ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਸੈਕਟਰੀ ਸ਼ਰਨਜੀਤ ਬਿੱਲਾ, ਕੌਂਸਲਰ ਵਲਾਇਤੀ ਰਾਮ, ਸਮਾਜ ਸੇਵੀ ਸੀਤਾ ਰਾਮ ਸੋਖਲ, ਸ਼ਸ਼ੀ ਭੂਸ਼ਣ ਪਾਸੀ, ਹਰਜਿੰਦਰ ਜਿੰਦੀ, ਫ਼ਕੀਰ ਚੰਦ ਪੱਪੂ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਿੱਠੜਾ ਕਾਲਜ ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਵਾਇਆ
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਹਰਮੀਨ ਬਣੀ ਤੀਆਂ ਦੀ ਰਾਣੀ