ਕਪੂਰਥਲਾ (ਕੌੜਾ)- ਲਾਇਨਜ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋਂ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਪ੍ਰਵੇਜ ਨਗਰ ਵਿੱਚ ਪਾਣੀ ਦੀਆਂ ਬਿਮਾਰੀਆਂ ਤੋਂ ਬਚਣ ਲਈ ਲਾਈਨ ਕਲੱਬ ਵਲੋਂ ਆਰ ਓ ਸਿਸਟਮ ਲਗਵਾਇਆ ਗਿਆ। ਇਸ ਮੌਕੇ ਨਾਲ ਹੀ ਸਕੂਲ ਦੇ ਸਾਰੇ ਬੱਚਿਆਂ ਅਤੇ ਸਮੂਹ ਸਟਾਫ ਦਾ ਸ਼ੂਗਰ ਚੈੱਕਅਪ ਕੀਤਾ ਗਿਆ। ਅਤੇ ਲਾਇਨਜ ਕਲੱਬ ਵੱਲੋਂ ਸਾਰੇ ਹੀ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ ,ਪੈੱਨ ਆਦਿ ਸਮਾਨ ਦਿੱਤਾ ਗਿਆ। ਇਸ ਮੌਕੇ ਡਾਇਬਟੀਜ਼ ਚੇਅਰਮੈਨ ਲਾਇਨ ਸੁਰਜੀਤ ਸਿੰਘ ਚੰਦੀ ਨੇ ਕਿਹਾ ਕਿ ਆਉਣ ਵਾਲੇ ਟਾਈਮ ਵਿੱਚ ਜਿਲੇ ਦੇ ਸਕੂਲਾਂ ਵਿੱਚ ਸ਼ੁਗਰ ਦੇ ਚੈੱਕਅੱਪ ਕੈਂਪ ਲਗਾਏ ਜਾਣਗੇ ਤਾ ਕਿ ਇਸ ਭਿਆਨਕ ਬਿਮਾਰੀ ਦਾ ਟਾਈਮ ਸਿਰ ਪਤਾ ਲੱਗ ਸਕੇ ਅਤੇ ਨਾਲ ਹੀ ਜੋਨ ਚੇਅਰਮੈਨ ਪ੍ਰਸ਼ਾਂਤ ਸ਼ਰਮਾ ਨੇ ਸਾਰੇ ਲਾਇਨ ਮੈਂਬਰਾਂ ਅਤੇ ਸਕੂਲ ਦੇ ਸਟਾਫ਼ ਦਾ ਧੰਨਵਾਦ ਕੀਤਾ।ਇਸ ਮੌਕੇ ਕਲੱਬ ਦੇ ਸੈਕਟਰੀ ਲਾਇਨ ਸਰਵਣ ਸਿੰਘ, ਕੈਸ਼ੀਅਰ ਲਾਇਨ ਰਮੇਸ਼ ਲਾਲ, ਡਾਇਰੈਕਟਰ ਲਾਇਨ ਕੁਲਦੀਪ ਸਿੰਘ, ਲਾਇਨ ਕਰਮਜੀਤ ਸਿੰਘ ਚੰਦੀ, ਲਾਇਨ ਸੁਰਜੀਤ ਸਿੰਘ ਰਤਨਪਾਲ, ਸਕੂਲ ਮੁਖੀ ਜਯੋਤੀ ਮਹਿੰਦਰੂ, ਮਾਸਟਰ ਸਰਬਜੀਤ ਸਿੰਘ ਘੁੰਮਣ, ਮਾਸਟਰ ਵਿਕਰਮ ਕੁਮਾਰ, ਅਧਿਆਪਕ ਨਰਿਦਰ ਕੌਰ, ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly