ਫਰੀਦਕੋਟ/ਭਲੂਰ 29 ਅਗਸਤ (ਬੇਅੰਤ ਗਿੱਲ ਭਲੂਰ )-ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ’ਚ ਅੱਜ ਸਥਾਨਕ ਨਹਿਰਾਂ ਤੇ ਬਣੀ ਸੈਰਗਾਹ ਤੇ ਮੁਫ਼ਤ ਸ਼ੂਗਰ, ਬਲੱਡ ਪ੍ਰੈਸ਼ਰ, ਭਾਰ ਤੇ ਸੀ.ਬੀ.ਸੀ ਚੈੱਕਅੱਪ ਵਾਸਤੇ ਕੈਂਪ ਕਲੱਬ ਦੇ ਮੈਂਬਰ ਰਮਨ ਚਾਵਲਾ ਦੇ ਪਿਤਾ ਸਵਰਗੀ ਸੁਭਾਸ਼ ਚਾਵਲਾ ਦੀ ਯਾਦ ’ਚ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਅੰਦਰ ਵੱਡੀ ਗਿਣਤੀ ’ਚ ਲੋਕ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਉਹ ਇਸਦਾ ਚੈਕਅੱਪ ਕਰਾਉਣਾ ਵੀ ਠੀਕ ਨਹੀ ਸਮਝਦੇ। ਇਸ ਲਈ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ। ਇਸ ਦਾ ਉਦੇਸ਼ ਚੈਕਅੱਪ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਕਲੱਬ ਦੇ ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਲੱਬ ਵੱਲੋਂ ਫ਼ਾਸਟਿੰਗ ਸ਼ੂਗਰ, ਬਲੱਡ ਪ੍ਰੈਸ਼ਰ, ਭਾਰ ਅਤੇ ਸੀ.ਬੀ.ਸੀ ਦੇ ਚੈਕਅੱਪ ਬਾਅਦ ਚਾਹ ਦਾ ਲੰਗਰ ਐਮ.ਜੇ.ਐਫ਼. ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਵੱਲੋਂ ਲਗਾਇਆ ਗਿਆ। ਇਸ ਕੈਂਪ ਦੀ ਸਫ਼ਲਤਾ ਵਾਸਤੇ ਲੁਕੇਂਦਰ ਸ਼ਰਮਾ ਜੀ.ਐਸ.ਟੀ.ਚੇਅਰਮੈਨ, ਪ੍ਰਦਮਣ ਸਿੰਘ, ਮਦਨ ਮੁਖੀਜਾ, ਰਾਜਨ ਨਾਗਪਾਲ, ਦਵਿੰਦਰ ਧਿੰਗੜਾ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਸਤੀਸ਼ ਕੁਮਾਰ, ਕੇ.ਪੀ.ਸਿੰਘ ਸਰਾਂ, ਚੰਦਨ ਕੱਕੜ, ਗੁਰਮੀਤ ਸਿੰਘ ਕੈਂਥ, ਮੋਹਿਤ ਗੁਪਤਾ, ਰਮਨ ਚਾਵਲਾ, ਗੁਰਮੇਲ ਸਿੰਘ ਜੱਸਲ, ਇੰਦਰਪ੍ਰੀਤ ਸਿੰਘ ਜੈਂਟਲ, ਹਰਮਿੰਦਰ ਸਿੰਘ ਮਿੰਦਾ, ਜਸਬੀਰ ਸਿੰਘ ਜੱਸੀ, ਭੁਪਿੰਦਰਪਾਲ ਸਿੰਘ ਨੇ ਅਹਿਮ ਯੋਗਦਾਨ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly