
ਕਪੂਰਥਲਾ (ਕੌੜਾ )- ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ (ਬੰਦਗੀ) ਵੱਲੋਂ ਆਰ ਸੀ ਐਫ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ ਅੱਗ ਲੱਗਣ ਨਾਲ ਸੜੀਆ ਝੁੱਗੀਆਂ ਅਤੇ ਸਾਮਾਨ ਦੇ ਨੁਕਸਾਨ ਨੂੰ ਦੇਖਦੇ ਹੋਏ ਇਸ ਦੁੱਖ ਦੀ ਘੜੀ ਵਿੱਚ ਕਲੱਬ ਵੱਲੋਂ 100 ਦੇ ਕਰੀਬ ਪਰਿਵਾਰਾਂ ਨੂੰ ਘਰ ਦੁਬਾਰਾ ਬਣਾਉਣ ਲਈ ਤਰਪਾਲਾਂ ਅਤੇ ਜ਼ਰੂਰਤ ਅਨੁਸਾਰ ਬਰਤਨ ਦਿੱਤੇ ਗਏ । ਇਸ ਦੇ ਨਾਲ ਹੀ ਬਜ਼ੁਰਗ ਔਰਤਾਂ ਤੇ ਬੱਚਿਆਂ ਨੂੰ ਕੱਪੜੇ ਦਿੱਤੇ ਗਏ। ਭੁਲਾਣਾ ਥਾਣੇ ਦੇ ਐਸ ਐਚ ਓ ਜਸਪਾਲ ਸਿੰਘ ਅਤੇ ਏ ਐਸ ਆਈ ਰਾਜ ਕੁਮਾਰ ਵੱਲੋਂ ਸਮਾਨ ਵੰਡਣ ਵਾਸਤੇ ਪੁਖਤੇ ਪ੍ਰਬੰਧ ਕੀਤੇ ਗਏ।ਇਸ ਮੌਕੇ ਲਾਇਨਜ਼ ਕਲੱਬ ਦੇ ਚੇਅਰਮੈਨ ਸੁਰਜੀਤ ਸਿੰਘ ਚੰਦੀ ਨੇ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਭੁਲਾਣਾ ਚੌਕੀ ਦੀ ਪੁਲਸ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਐਸੇ ਇੰਤਜ਼ਾਮ ਕੀਤੇ ਗਏ ਹਨ। ਜਿਸ ਨਾਲ ਹਰ ਪੀਡ਼ਤ ਨੂੰ ਬਰਾਬਰ ਸਾਮਾਨ ਦੀ ਵੰਡ ਹੋ ਸਕੇ ਤੇ ਦਾਨੀ ਸੱਜਣਾਂ ਵੱਲੋਂ ਦਿੱਤਾ ਜਾ ਰਿਹਾ ਸਾਮਾਨ ਵੀ ਹਰ ਪੀਡ਼ਤ ਪਰਵਾਸੀ ਮਜ਼ਦੂਰ ਤਕ ਪਹੁੰਚ ਸਕੇ । ਅੰਤ ਵਿੱਚ ਲਾਇਨਜ ਕਲੱਬ ਦੇ ਪ੍ਰਧਾਨ ਐੱਸ ਪੀ ਸਿੰਘ ਨੇ ਆਏ ਹੋਏ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਾਈਸ ਪ੍ਰਧਾਨ ਲਾਇਨ ਸੁਖਜੀਤ ਸਿੰਘ ਬੱਗਾ ,ਕਲੱਬ ਸੈਕਟਰੀ ਲਾਇਨ ਪ੍ਰਸ਼ਾਂਤ ਸ਼ਰਮਾ, ਕਲੱਬ ਦੇ ਪੀਆਰਓ ਲਾਇਨ ਅਮਨ ਸੂਦ,ਲਾਇਨ ਕੁਲਵਿੰਦਰ ਸਿੰਘ ਲਾਡੀ,ਲਾਇਨ ਮਨਦੀਪ ਸਿੰਘ ਬੂਲਪੁਰ, ਲਾਇਨ ਰਮੇਸ਼ ਲਾਲ, ਆਦਿ ਹਾਜ਼ਰ ਸਨ।