ਮਾਨਵਤਾ ਭਲਾਈ ਦੇ ਪ੍ਰੋਜੈਕਟ ਕਰਾਂਗੇ ਪਹਿਲ ਦੇ ਅਧਾਰ ‘ਤੇ : ਪ੍ਰਿੰਸੀਪਲ ਐਸ.ਐਸ.ਬਰਾੜ
ਫ਼ਰੀਦਕੋਟ/ਭਲੂਰ 17 ਜੁਲਾਈ (ਬੇਅੰਤ ਗਿੱਲ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ ਧਿੰਗੜਾ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਹੋਈ। ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਮੈਨੂੰ ਅਤੇ ਮੇਰੀ ਟੀਮ ਨੂੰ ਸਮੂਹ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ। ਜਿਸ ਕਾਰਨ ਅਸੀਂ ਸਫ਼ਲਤਾ ਨਾਲ ਕਈ ਅਹਿਮ ਪ੍ਰੋਜੈਕਟ ਕਰਨ ’ਚ ਸਫ਼ਲ ਰਹੇ। ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਾਲ 2022-23 ਦੌਰਾਨ ਕੀਤੇ ਕਾਰਜਾਂ ਦੀ ਵਿਸਥਾਰ ਨਾਲ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਇਲਾਕੇ ਦੇ ਨਾਮਵਰ ਸਮਾਜ ਸੇਵੀ ਡਾ.ਸੰਜੀਵ ਗੋਇਲ ਨੇ ਡਾ.ਗੁਰਸੇਵਕ ਸਿੰਘ ਡਾਇਰੈਕਟਰ, ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਨਾਮ ਕਲੱਬ ਦੇ ਮੈਂਬਰ ਬਣਾਉਣ ਵਜੋਂ ਪ੍ਰਪੋਜ਼ ਕੀਤੇ।
ਇਸ ਮੌਕੇ ਸਾਰੇ ਮੈਂਬਰਾਂ ਨੇ ਤਾੜੀਆਂ ਮਾਰ ਕੇ ਦੋਹਾਂ ਨਵੇਂ ਮੈਂਬਰਾਂ ਨੂੰ ਕਲੱਬ ਦੇ ਮੈਂਬਰ ਵਜੋਂ ਪ੍ਰਵਾਨਗੀ ਦਿੰਦਿਆਂ ਕਲੱਬ ’ਚ ਸੁਆਗਤ ਕੀਤਾ। ਇਸ ਮੌਕੇ ਕਲੱਬ ਦੇ ਸਾਲ 2023-24 ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਇਲਾਕੇ ਦੇ ਉੱਘੇ ਸਿੱਖਿਆ ਸ਼ਾਸ਼ਤਰੀ ਪ੍ਰਿੰਸੀਪਲ ਡਾ.ਐਸ.ਐਸ.ਬਰਾੜ ਨੂੰ ਪ੍ਰਧਾਨਗੀ ਲਈ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸਾਰੇ ਮੈਂਬਰਾਂ ਨੇ ਪ੍ਰਿੰਸੀਪਲ ਐਸ.ਐਸ.ਬਰਾੜ ਨੂੰ ਕਲੱਬ ਦੇ ਹਰ ਪ੍ਰੋਜੈਕਟ ’ਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਪ੍ਰਧਾਨਗੀ ਦੀ ਟਰਨ ਰਸਮੀ ਤੌਰ ‘ਤੇ ਸ਼ੁਰੂ ਕਰਨ ਵਾਸਤੇ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਐਸ.ਐਸ.ਬਰਾੜ ਨੇ ਕਿਹਾ ਕਿ ਉਹ ਸਮੂਹ ਮੈਂਬਰਾਂ ਦੁਆਰਾ ਦਿੱਤੇ ਪਿਆਰ-ਸਤਿਕਾਰ ਲਈ ਸਭ ਦੇ ਰਿਣੀ ਹਨ ਅਤੇ ਆਪਣੀ ਟੀਮ ਨਾਲ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਉਹ ਸਭ ਦੇ ਵਿਸ਼ਵਾਸ਼ ‘ਤੇ ਪੂਰੇ ਖਰ੍ਹੇ ਉਤਰ ਸਕਣ। ਉਨ੍ਹਾਂ ਬਤੌਰ ਪ੍ਰਧਾਨ ਭਵਿੱਖ ਦੀਆਂ ਯੋਜਨਾਵਾਂ ਹਾਜ਼ਰ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਦੇ ਪ੍ਰੋਜੈਕਟ ਕਰਨ ਨੂੰ ਉਹ ਹਮੇਸ਼ਾ ਪਹਿਲ ਦੇਣਗੇ।
ਵਾਤਾਵਰਨ ਦੀ ਸ਼ੁੱਧਤਾ ਵਾਸਤੇ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਵੀ ਸਮੇਂ-ਸਮੇਂ ‘ਤੇ ਪ੍ਰੋਜੈਕਟ ਕੀਤੇ ਜਾਣਗੇ। ਇਸ ਮੌਕੇ ਪਾਸਟ ਡਿਸਟ੍ਰਿਕ ਗਵਰਨਰ ਇੰਜ.ਰਾਜੀਵ ਗੋਇਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰਿੰਸੀਪਲ ਐਸ.ਐਸ.ਬਰਾੜ ਤੇ ਉਨ੍ਹਾਂ ਦੀ ਵਰਕਿੰਗ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ। ਉਨ੍ਹਾਂ ਕਿਹਾ ਕਿ ਸਰਦਾਰ ਬਰਾੜ ਦੀ ਅਗਵਾਈ ’ਚ ਕਲੱਬ ਇਸ ਸਾਲ ਯਾਦਗਰੀ ਕੰਮ ਕਰੇਗਾ। ਇਸ ਮੌਕੇ ਸੀਨੀਅਰ ਮੈਂਬਰ ਜਨਿੰਦਰ ਜੈਨ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਡਾਕਟਰ ਐਸ.ਐਸ.ਬਰਾੜ, ਬਲਦੇਵ ਤੇਰੀਆ, ਐਡਵੋਕੇਟ ਦਿਲਦੀਪ ਸਿੰਘ ਪਟੇਲ, ਰਵੀ ਸੇਠੀ, ਡਾ.ਅਮਿਤ ਜੈਨ, ਰਵੀ ਬਾਂਸਲ, ਇਕਬਾਲ ਘਾਰੂ, ਡਾ.ਪ੍ਰਵੀਨ ਗੁਪਤਾ, ਦਲਜੀਤ ਸਿੰਘ ਬਿੱਟੂ, ਡਾ.ਰਵਿੰਦਰ ਗੋਇਲ, ਡਾ.ਪੰਕਜ ਬਾਂਸਲ ਅਤੇ ਹਰਿੰਦਰ ਸ਼ਰਮਾ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly