ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਸਟੇਟ ਲੈਵਲ ਚੈਂਪੀਅਨ ਸਨਮਾਨਿਤ

ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਚੈਂਪੀਅਨ ਯੁਵਰਾਜ ਸਿੰਘ ਦਾ ਸਨਮਾਨ ਕਰਦੇ ਹੋਏ।
ਡੇਰਾਬਸੀ, (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ, ਮੋਹਾਲੀ  ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਉਭਰਦੀ ਪ੍ਰਤੀਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਟੇਟ ਲੈਵਲ ਚੈਂਪੀਅਨ ਨੂੰ ਸਨਮਾਨਿਤ ਕੀਤਾ ਗਿਆ ਹੈ। ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਨਿਤਿਨ ਜਿੰਦਲ ਦੀ ਅਗਵਾਈ ਹੇਠ ਕਲੱਬ ਵੱਲੋਂ ਤਾਈਕਵਾਡੋਂ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਨਗਰ ਕੌਂਸਲ ਦੇ ਕੌਂਸਲਰ ਹਰਵਿੰਦਰ ਸਿੰਘ ਪਿੰਕਾ ਦੇ 13 ਸਾਲਾ ਸਪੁੱਤਰ ਯੁਗਰਾਜ ਸਿੰਘ ਦਾ ਸਨਮਾਨ ਕੀਤਾ ਗਿਆ ਹੈ।‌ ਯੁਗਰਾਜ ਸਿੰਘ ਇੰਟਰ ਸਟੇਟ ਅੰਡਰ 15 ਤਾਈਕਵਾਡੋਂ ਪ੍ਰਤੀਯੋਗਤਾ ਵਿੱਚ ਕਾਂਸੀ ਦਾ ਮੈਡਲ ਜਿੱਤਿ ਹੈ। ਇਸ ਪ੍ਰਤੀਯੋਗਤਾ ਵਿੱਚ 22 ਬੱਚਿਆਂ ਨੇ ਭਾਗ ਲਿਆ ਸੀ। ਯੁਗਰਾਜ ਸ਼ਿਸ਼ੂ ਨਿਕੇਤਨ ਸਕੂਲ ਚੰਡੀਗੜ੍ਹ ਵਿੱਚ ਪੜ੍ਹਦਾ ਹੈ। ਯੁਗਰਾਜ ਸਿੰਘ ਦੇ ਤਾਇਆ ਜੀ ਜੋ ਖੁਦ ਫੁਟਬਾਲ ਦੇ ਜ਼ਿਲ੍ਹਾ ਪੱਧਰ ਦੇ ਖਿਡਾਰੀ ਰਹੇ ਹਨ। ਉਨ੍ਹਾਂ ਦੇ ਪਿਤਾ ਹਰਵਿੰਦਰ ਪਿੰਕਾ ਕ੍ਰਿਕਟ ਦੇ ਵਧੀਆ ਪਲੇਅਰ ਹਨ।
ਕਲੱਬ ਸੀਨੀਅਰ ਲਾਇਨ ਬਰਖਾ ਰਾਮ ਨੇ ਦੱਸਿਆ ਕਿ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਰੁਚੀ ਖੇਡਾਂ ਵੱਲ ਹੋਰ ਵਧੇ। ਇਸ ਮੌਕੇ ਲਾਇਨ ਬਲਕਾਰ ਸਿੰਘ, ਲਾਇਨ ਉਪੇਸ਼ ਬੰਸਲ ਆਦਿ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੈਂਟਰ ਢੇਰ ਵਿਖੇ ਸੈਂਟਰ ਪੱਧਰੀ ਖੇਡਾਂ ਦਾ ਆਗਾਜ਼
Next articleਨਮ ਅੱਖਾਂ ਨਾਲ ਮਾਤਾ ਅੰਮ੍ਰਿਤ ਕੌਰ ਦਾ ਕੀਤਾ ਗਿਆ ਸਸਕਾਰ