*ਅਧਿਆਪਕਾਂ ਸਮੇਤ 60 ਲੋਕਾਂ ਦੀ ਕੀਤੀ ਜਾਂਚ
ਡੇਰਾਬਸੀ, (ਸਮਾਜ ਵੀਕਲੀ) :-ਸੰਜੀਵ ਸਿੰਘ ਸੈਣੀ ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਪ੍ਰਧਾਨ ਨਿਤਿਨ ਜਿੰਦਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਿਕਪੁਰ ਵਿਖੇ ਸ਼ੂਗਰ ਜਾਂਚ ਕੈਂਪ ਲਗਾਇਆ ਜਿਸ ਵਿੱਚ ਸਕੂਲ ਅਧਿਆਪਕਾਂ ਸਮੇਤ ਆਸ-ਪਾਸ ਦੇ ਕਰੀਬ 60 ਵਿਅਕਤੀਆਂ ਦੀ ਜਾਂਚ ਕੀਤੀ ਗਈ।ਇਸ ਮੌਕੇ ਡਾਕਟਰਾਂ ਦੀ ਟੀਮ ਨੇ ਸ਼ੂਗਰ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬੱਚਣ ਲਈ ਬਾਰੇ ਵਿਸਥਾਰ ਨਾਲ ਦੱਸਿਆ। ਡਾਕਟਰਾਂ ਨੇ ਲੋਕਾਂ ਸਲਾਹ ਦਿੱਤੀ ਕਿ ਉਹ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣ। ਜੀਵਨ ਜਯੋਤੀ ਹਸਪਤਾਲ ਤੋਂ ਡਾਕਟਰ ਪਾਰਸ ਸੂਰੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਸ਼ੂਗਰ ਜਾਂਚ ਕੀਤੀ। ਸਕੂਲ ਮੁੱਖੀ ਸਮੇਤ ਅਧਿਆਪਕਾਂ ਨੇ ਲਾਇਨਜ਼ ਕਲੱਬ ਅਤੇ ਜੀਵਨ ਜਯੋਤੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।
ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਡੇਰਾਬੱਸੀ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਿਥੇ ਕੈਂਪ ਲਗਾ ਕੇ ਮਾਹਰ ਡਾਕਟਰਾਂ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਸ਼ੂਗਰ,ਅੱਖਾਂ ਅਤੇ ਦੰਦਾਂ ਸਮੇਤ ਹੋਰ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਲਾਇਨ ਬਰਖਾ ਰਾਮ, ਲਾਇਨ ਬਲਕਾਰ ਸਿੰਘ, ਲਾਇਨ ਪਵਨ ਧੀਮਾਨ ਅਤੇ ਲਾਇਨ ਉਪੇਸ਼ ਬੰਸਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly