ਲਾਇਨਜ਼ ਕਲੱਬ ਡੇਰਾਬੱਸੀ ਦੇ ਨਵੇਂ ਚੁਣੇ ਪ੍ਰਧਾਨ ਨੀਤਿਨ ਜਿੰਦਲ ਦਾ ਤਾਜ਼ਪੋਸ਼ੀ ਸਮਾਰੋਹ

• ਡਿਸਟ੍ਰਿਕ ਗਵਰਨਰ ਰਵਿੰਦਰ ਸੱਗਰ ਨੇ ਨਵੀਂ ਚੁਣੀ ਟੀਮ ਨੂੰ ਦਿੱਤੀ ਵਧਾਈ, ਕਲੱਬ ਦੇ ਕੰਮਾਂ ਦੀ ਕੀਤੀ ਪ੍ਰਸੰਸਾ
• ਵਾਤਾਵਰਣ ਅਤੇ ਪਾਣੀ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ: ਕ੍ਰਿਸ਼ਨਪਾਲ ਸ਼ਰਮਾ
• ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਕੂਲਰ ਅਤੇ ਪੜ੍ਹਾਈ ਲਈ ਕੁੜੀਆਂ ਨੂੰ ਨਗਦ ਰਾਸ਼ੀ ਦਿੱਤੀ
• ਕੇਵਲ ਗੋਇਲ ਬਣੇ “ ਲਾਇਨ ਆਫ਼ ਦਾ ਈਅਰ ”
ਡੇਰਾਬੱਸੀ, (ਸਮਾਜ ਵੀਕਲੀ), ਸੰਜੀਵ ਸਿੰਘ ਸੈਣੀ, ਮੋਹਾਲੀ
ਲਾਇਨਜ਼ ਕਲੱਬ ਡੇਰਾਬੱਸੀ ਦੇ ਨਵੇਂ ਚੁਣੇ ਗਏ ਪ੍ਰਧਾਨ ਨੀਤਿਨ ਜਿੰਦਲ ਦਾ ਤਾਜ਼ਪੋਸ਼ੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਕਲੱਬ ਦੇ ਡਿਸਟ੍ਰਿਕ ਗਵਰਨਰ ਲਾਇਨ ਰਵਿੰਦਰ ਸੱਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪੀ.ਐਮ.ਜੇ.ਐਫ਼ ਲਾਇਨ ਅੰਮ੍ਰਿਤਪਾਲ ਜੰਡੂ, ਐਮ.ਜੇ.ਐਫ. ਲਾਇਨ ਜਤਿੰਦਰ ਵਰਮਾ, ਲਾਇਨ ਸੰਜੀਵ ਸੂਦ, ਲਾਇਨ ਵਿਜੇ ਮਿੱਤਲ ਅਤੇ ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕਰਦਿਆਂ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਲੱਬ ਦੀ ਬਿਹਤਰੀ ਲਈ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਬੋਲਦਿਆਂ ਲਾਇਨ ਰਵਿੰਦਰ ਸੱਗਰ ਨੇ ਡੇਰਾਬੱਸੀ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਕਲੱਬ ਨੂੰ ਹਰਸੰਭਵ ਯੋਗਦਾਨ ਦਾ ਭਰੋਸਾ ਦਿਵਾਇਆ। ਪੀ.ਐਮ.ਜੇ.ਐਫ਼ ਲਾਇਨ ਅੰਮ੍ਰਿਤਪਾਲ ਜੰਡੂ ਨੇ ਨਵੀਂ ਚੁਣੀ ਗਈ ਟੀਮ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਣੂ ਕਰਵਾਇਆ।
ਇਸ ਮੌਕੇ ਬੋਲਦਿਆਂ ਕਲੱਬ ਦੇ ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਦੱਸਿਆ ਕਿ ਲਾਇਨ ਕਲੱਬ ਡੇਰਾਬੱਸੀ ਪਿਛਲੇ ਕਰੀਬ ਡੇਢ ਦਹਾਕੇ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਵਿਚ ਜੁੱਟਿਆ ਹੋਇਆ ਹੈ। ਦਿਨੋਂ-ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਪਾਣੀ ਦੇ ਨੀਚੇ ਜਾ ਰਹੇ ਪੱਧਰ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕ੍ਰਿਸ਼ਨਪਾਲ ਸ਼ਰਮਾ ਨੇ ਆਖਿਆ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਜਾਗਰੂਕ ਨਾ ਹੋਏ ਤਾਂ ਸਾਡੀਆਂ ਨਸਲਾਂ ਨੂੰ ਇਸਦੇ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਪਾਣੀ ਨੂੰ ਬਚਾਉਣਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਬਣ ਗਈ ਹੈ।
ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਨੀਤਿਨ ਜਿੰਦਲ ਨੇ ਉਨ੍ਹਾਂ ਨੇ ਪ੍ਰਧਾਨ ਚੁਣੇ ਜਾਣ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜਿਥੇ ਲਾਇਨਜ਼ ਕਲੱਬ ਨੂੰ ਬੁਲੰਦੀਆਂ ਤੇ ਪਹੁੰਚਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਉਥੇ ਉਹ ਲੀਡਰਸ਼ਿਪ ਦੀਆਂ ਉਮੀਦਾਂ ਤੇ ਖਰ੍ਹੇ ਉਤਰਨਗੇ ਕਿਉਂਕਿ ਸੇਵਾ ਦੀ ਗੁੜਤੀ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਨੇ ਡੇਰਾਬੱਸੀ ਵਿਖੇ ਲਾਇਨਜ਼ ਭਵਨ ਬਣਾਉਣ ਦੀ ਗੱਲ ਤੇ ਜ਼ੋਰ ਦਿੱਤਾ ਜਿਥੇ ਇਲਾਕੇ ਦੇ ਲੋੜਵੰਦਾਂ ਦੀ ਸਿਹਤ ਦੀ ਜਾਂਚ ਅਤੇ ਬਜੁਰਗਾਂ ਦੀਆਂ ਅੱਖਾਂ ਦਾ ਸਮੇਂ ਸਮੇਂ ਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਵੱਲੋਂ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਦੋ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, ਦੋ ਗਰੀਬ ਪਰਿਵਾਰਾਂ ਨੂੰ ਵਾਟਰ ਕੂਲਰ ਅਤੇ ਦੋ ਹੋਣਹਾਰ ਕੁੜੀਆਂ ਨੂੰ ਉਚੇਰੀ ਸਿੱਖਿਆ ਲਈ 10-10 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ। ਇਸ ਦੌਰਾਨ ਬੀ.ਸੀ.ਏ. ਫਾਈਨਲ ਵਿਚ ਟਾਪ ਕਰਨ ਵਾਲੀ ਵਿਦਿਆਰਥਣ ਲਵਪ੍ਰੀਤ ਕੌਰ ਦਾ ਕਲੱਬ ਵੱਲੋਂ ਵਿਸ਼਼ਸ ਤੌਰ ਤੇ ਸਨਮਾਨ ਕੀਤਾ ਗਿਆ। ਕਲੱਬ ਦੇ ਮੈਂਬਰ ਕੇਵਲ ਗੋਇਲ ਨੂੰ “ਲਾਇਨ ਆਫ਼ ਦਾ ਈਅਰ ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਕਲੱਬ ਵੱਲੋਂ ਆਏ ਮਹਿਮਾਨਾਂ ਸਮੇਤ ਹੋਰ ਸਖਸੀਅਤਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਾਬਕਾ ਪ੍ਰਧਾਨ ਬਲਕਾਰ ਸਿੰਘ ਵੱਲੋਂ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਆਏ ਮਹਿਮਾਨਾਂ ਵੱਲੋਂ ਕਲੱਬ ਦੇ ਨਵੇਂ ਬਣੇ ਮੈਂਬਰਾਂ ਪੁਸ਼ਪਿੰਦਰ ਮਹਿਤਾ, ਲਵਕੇਸ਼ ਮਖੀਜ਼ਾ, ਪਵਨ ਧੀਮਾਨ, ਅਨਿਲ ਕੁਮਾਰ ਚੌਬੇ, ਸੇਜਲ ਜਿੰਦਲ ਅਤੇ ਮਾਧਵ ਜਿੰਦਲ ਦਾ ਸੁਆਗਤ ਕਰਦਿਆਂ ਕੀਤਾ। ਇਸ ਮੌਕੇ ਕਲੱਬ ਦੇ ਸੀਨਅਰ ਲਾਇਨ ਡਾ. ਬਰਖਾ ਰਾਮ, ਖਜ਼ਾਨਚੀ ਕੇਵਲ ਗੋਇਲ, ਡਾ. ਰਾਮੇਸ਼ ਰਾਣਾ, ਰਿਸ਼ੀ ਜਿੰਦਲ, ਐਸ.ਐਮ.ਓ. ਡੇਰਾਬੱਸੀ ਧਰਮਿੰਦਰ ਸਿੰਘ, ਲਾਇਨ ਉਪੇਸ਼ ਬੰਸਲ, ਸੁਸ਼ੀਲ ਧੀਮਾਨ, ਮਹਿੰਦਰਪਾਲ ਡੇਰਾਬੱਸੀ, ਰਵਿੰਦਰ ਸੈਣੀ, ਡਾ. ਪਾਰਸ ਸੂਰੀ, ਦੀਪਾਂਸ਼ੂ ਜੈਨ, ਨਿਰਮੈਲ ਸਿੰਘ ਮਲਕਪੁਰ, ਗੁਰਦੀਪ ਸਿੰਘ ਚਹਿਲ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਮੋਹਤਬਰ ਸਖ਼ਸੀਅਤਾਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰੋਜੈਕਟ” ਰੁੱਖਾਂ ਨਾਲ ਜਹਾਨ ” ਤਹਿਤ ਪੰਜਾਬੀ ਗੀਤ ਕਲਾ ਮੰਚ ਪੰਜਾਬ ਵੱਲੋਂ ਰੁੱਖ ਲਗਾਉਣ ਦੀ ਕੀਤੀ ਸ਼ੁਰੂਆਤ
Next articleਰਾਜਿੰਦਰ ਭਦੌੜ ਦੂਰਦਰਸ਼ਨ ਜਲੰਧਰ ਤੇ ਅੱਜ, ਅੰਧਵਿਸ਼ਵਾਸ ਤੇ ਚਮਤਕਾਰ ਵਿਸ਼ੇ ਤੇ ਕਰਨਗੇ ਚਰਚਾ