
**ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਵੱਲੋਂ ਨਵੀਂ ਟੀਮ ਨੂੰ ਵਧਾਈ*
ਡੇਰਾਬੱਸੀ, (ਸਮਾਜ ਵੀਕਲੀ) , ਸੰਜੀਵ ਸਿੰਘ ਸੈਣੀ :- ਲਾਇਨਜ਼ ਕਲੱਬ ਡੇਰਾਬੱਸੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇੰਟਰਨੈਸ਼ਨਲ ਕਲੱਬ ਦੇ ਰੀਜ਼ਨ ਚੇਅਰਮੈਨ ਐਮ.ਜੇ.ਐਫ. ਕ੍ਰਿਸ਼ਨਪਾਲ ਸ਼ਰਮਾ ਅਤੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਵਿਜੇ ਮਿੱਤਲ ਦੀ ਅਗਵਾਈ ਹੇਠ ਲਾਇਨ ਬਲਕਾਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਲਾਇਨ ਬਲਕਾਰ ਸਿੰਘ ਦੂਜੀ ਵਾਰ ਕਲੱਬ ਦੇ ਪ੍ਰਧਾਨ ਬਣੇ ਹਨ। ਕਲੱਬ ਦੇ ਨਵੇਂ ਬਣੇ ਸਕਤੱਰ ਅਮਰੀਸ਼ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ-2025-26 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਜਿਸ ਵਿਚ ਪ੍ਰਧਾਨ ਬਲਕਾਰ ਸਿੰਘ, ਵਾਈਸ ਪ੍ਰਧਾਨ-1 ਡਾਕਟਰ ਪਾਰਸ ਸੂਰੀ, ਵਾਈਸ ਪ੍ਰਧਾਨ -2 ਪਵਨ ਧੀਮਾਨ ਪੰਮਾ, ਸਕਤੱਰ ਅਮਰੀਸ਼ ਭੱਲਾ, ਖ਼ਜ਼ਾਨਚੀ ਕੇਵਲ ਗੋਇਲ, ਜੁਆਇੰਟ ਸਕੱਤਰ ਸੁਸ਼ੀਲ ਕੁਮਾਰ ਧੀਮਾਨ ਅਤੇ ਕਰਮ ਸਿੰਘ ਨੂੰ ਕਲੱਬ ਦਾ ਪੀ.ਆਰ.ਓ. ਚੁਣਿਆ ਗਿਆ ਹੈ। ਮੀਟਿੰਗ ਦੌਰਾਨ ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕਲੱਬ ਦੀ ਬਿਹਤਰੀ ਲਈ ਡੱਟ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਰੀਜ਼ਨ-9 ਦੇ ਤਹਿਤ 14 ਕਲੱਬ ਆਉਂਦੇ ਹਨ ਜਿਨ੍ਹਾਂ ਵਿਚੋਂ ਕਰੀਬ ਅੱਧੀ ਦਰਜਨ ਕਲੱਬਾਂ ਦੀਆਂ ਚੋਣਾਂ ਦਾ ਕੰਮ ਸਰਬਸੰਮਤੀ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਜਦਕਿ ਬਾਕੀ ਰਹਿੰਦੇ ਕਲੱਬਾਂ ਦੀਆਂ ਚੋਣਾਂ ਦਾ ਕੰਮ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਚੇਅਰਮੈਨ ਕੇ.ਪੀ. ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਕਲੱਬ ਨੇ ਚਾਲੂ ਵਰ੍ਹੇ ਦੌਰਾਨ ਪ੍ਰਧਾਨ ਨਿਤਿਨ ਜਿੰਦਲ ਦੀ ਅਗਵਾਈ ਵਿੱਚ ਰਿਕਾਰਡਤੋੜ ਸਮਾਜ ਭਲਾਈ ਦੇ ਕੰਮ ਹੋਏ ਹਨ। ਉਨ੍ਹਾਂ ਨੇ ਕਲੱਬਾਂ ਦੀਆਂ ਨਵੀਆਂ ਚੁਣੀਆਂ ਟੀਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ, ਲਾਇਨ ਬਰਖਾ ਰਾਮ, ਅਮਿਤ ਬਿੰਦਲ, ਲਾਇਨ ਉਪੇਸ਼ ਬੰਸਲ, ਮਹਿੰਦਰ ਸਿੰਘ, ਪ੍ਰੀਤਮ ਦਾਸ, ਪ੍ਰੇਮ ਸਿੰਘ, ਸੁਰਿੰਦਰ ਸਿੰਘ ਆਦਿ ਕਲੱਬ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj