ਲਾਇਨਜ ਕਲੱਬ ਨੇ ਝੁੱਗੀ ਝੌਂਪੜੀ ਵਾਲਿਆਂ ਨਾਲ ਮਨਾਇਆ ਮਾਂ ਦਿਵਸ

ਲਾਇਨਜ ਕਲੱਬ ਵੱਲੋਂ ਮਾਂ ਦਿਵਸ ਮੌਕੇ ਪ੍ਰਵਾਸੀ ਪਰਿਵਾਰਾਂ ਨੂੰ ਫ਼ਲ ਵੰਡਦੇ ਹੋਏ।

ਡੇਰਾਬਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਲਾਇਨਜ ਕਲੱਬ ਡੇਰਾਬੱਸੀ ਵੱਲੋਂ ਅੱਜ ਅੰਤਰਰਾਸ਼ਟਰੀ ਮਾਂ ਦਿਵਸ ਮੁਬਾਰਿਕਪੁਰ ਵਿਖੇ ਝੁੱਗੀ ਝੌਂਪੜੀਆਂ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਵਿੱਚ ਦਰਜਨਾਂ ਪਰਿਵਾਰਾਂ ਨੂੰ ਫ਼ਲ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਇੱਕ ਦਹਾਕੇ ਤੋਂ ਇਲਾਕੇ ਅੰਦਰ ਲੋੜਵੰਦਾਂ ਦੀ ਮਦਦ ਲਈ ਜੁਟਿਆ ਹੋਇਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗ਼ਰੀਬ ਬੱਚਿਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਦਿਤੀਆਂ ਗਈਆਂ ਹਨ। ਵਿਧਵਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਛੇਤੀ ਹੀ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਅੱਜ ਦੇ ਇਸ ਪ੍ਰੋਗਰਾਮ ਦੌਰਾਨ ਟੀ ਵੀ ਸੀਰੀਅਲ ਦੀ ਅਦਾਕਾਰਾ ਨੰਨੀ ਜਿਹੀ ਕੁਮਾਰੀ ਗੌਰਵੀ ਬਖਸੀ ਮੁੱਖ ਮਹਿਮਾਨ ਵਜੋਂ ਪੁੱਜੀ। ਜਨਰਲ ਸਕੱਤਰ ਸਨੰਤ ਭਾਰਦਵਾਜ ਅਨੁਸਾਰ ਕਲੱਬ ਵੱਲੋਂ ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਖਜ਼ਾਨਚੀ ਰਾਵਿੰਦਰ ਸੈਣੀ ,ਨਿਤਿਨ ਜਿੰਦਲ ,ਸਰਵਿਸ ਚੇਅਰਮੈਨ ਬਰਖ਼ਾ ਰਾਮ , ਪ੍ਰੋਜੈਕਟ ਚੇਅਰਮੈਨ ਦਰਸ਼ਨ ਸਿੰਘ ਸੈਣੀ ,ਕਪਿਲ ਗੁਪਤਾ ,ਪ੍ਰੇਮ ਸਿੰਘ ,ਪੁੰਨਿਆ ਭਾਰਦਵਜ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼!
Next articleਮਾਂ ਇੱਕ ਮਿੱਠੜਾ ਅਹਿਸਾਸ