ਲਾਇਨ ਗੁਰਦੀਪ ਕੰਗ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ ! ਸੜਕ ਹਾਦਸੇ ’ਚ ਜ਼ਖਮੀ ਜੋੜੇ ਦੀ ਇਲਾਜ ‘ਚ ਕੀਤੀ ਮੱਦਦ

ਕਿਹਾ: ਮਨੁੱਖਤਾ ਦੀ ਸੇਵਾ ਲਾਇਨਜ਼ ਇੰਟਰਨੈਸ਼ਨਲ ਦਾ ਮਿਸ਼ਨ
ਫਗਵਾੜਾ (ਸਮਾਜ ਵੀਕਲੀ) (ਬੀ.ਕੇ.ਰੱਤੂ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਹਿਉਮੈਨਿਟੇਰੀਅਨ) ਲਾਇਨ ਗੁਰਦੀਪ ਸਿੰਘ ਕੰਗ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾ ਰਹੇ ਮੱਧ ਪ੍ਰਦੇਸ਼ ਦੇ ਇੱਕ ਜੋੜੇ ਦੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਮਦਦ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਨਰੂਲਾ ਹਸਪਤਾਲ ’ਚ ਇਲਾਜ ਅਧੀਨ ਰਾਜੇਸ਼ ਗੁਪਤਾ ਅਤੇ ਉਹਨਾਂ ਦੀ ਪਤਨੀ ਸਾਵਿਤਰੀ ਗੁਪਤਾ ਨੇ ਦੱਸਿਆ ਕਿ ਉਹ ਫਗਵਾੜਾ ‘ਚ ਖਾਣਾ ਖਾਣ ਲਈ ਰੁਕੇ ਸਨ। ਇਸ ਦੌਰਾਨ ਜੀ.ਟੀ ਰੋਡ ’ਤੇ ਸੜਕ ਪਾਰ ਕਰਦੇ ਸਮੇਂ ਇਕ ਵਾਹਨ ਦੀ ਫੇਟ ਨਾਲ ਗੰਭੀਰ ਜਖਮੀ ਹੋ ਗਏ ਸੀ ਅਤੇ ਇਸ ਹਾਦਸੇ ‘ਚ ਰਾਜੇਸ਼ ਗੁਪਤਾ ਦੀ ਬਾਂਹ ਟੁੱਟ ਗਈ ਤੇ ਸਾਵਿਤਰੀ ਗੁਪਤਾ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਟੁੱਟ ਗਈ ਸੀ। ਅਣਜਾਣ ਸ਼ਹਿਰ ਵਿੱਚ ਉਹਨਾਂ ਦਾ ਕੋਈ ਜਾਣਕਾਰ ਨਹੀਂ ਸੀ। ਇਸ ਬਾਰੇ ਲਾਇਨ ਗੁਰਦੀਪ ਸਿੰਘ ਕੰਗ ਨੂੰ ਜਦੋਂ ਪਤਾ ਲੱਗਾ ਤਾਂ ਉਹ ਤੁਰੰਤ ਨਰੂਲਾ ਹਸਪਤਾਲ ਪੁੱਜੇ ਅਤੇ ਜ਼ਖਮੀ ਜੋੜੇ ਦਾ ਹਾਲ-ਚਾਲ ਪੁੱਛਿਆ। ਡਾ: ਪੁਨੀਤ ਨਰੂਲਾ (ਓਰਥੋ) ਦੇ ਦੱਸੇ ਅਨੁਸਾਰ ਜ਼ਖ਼ਮੀਆਂ ਲਈ ਲੋੜੀਂਦੇ ਖ਼ੂਨ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਹੱਸਪਤਾਲ ਤੋਂ ਛੁੱਟੀ ਮਿਲਣ ਤੱਕ ਜਖ਼ਮੀਆਂ ਦੀ ਹਰ ਸੰਭਵ ਮੱਦਦ ਲਈ ਹਾਜ਼ਰ ਰਹੇ। ਗੱਲਬਾਤ ਦੌਰਾਨ ਲਾਇਨ ਕੰਗ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਉਨ੍ਹਾਂ ਦੀ ਸੰਸਥਾ ਦਾ ਮਿਸ਼ਨ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਗਵਰਨਰ-2 (2024-2025) ਲਾਇਨ ਜੀ.ਐਸ. ਭਾਟੀਆ ਤੋਂ ਸੂਚਨਾ ਮਿਲੀ ਸੀ। ਜਿਸ ’ਤੇ ਉਸ ਨੇ ਇਸ ਜੋੜੇ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਣਾ ਮਨੁੱਖੀ ਫਰਜ਼ ਨਿਭਾਇਆ ਹੈ। ਇਸ ਦੌਰਾਨ ਡਾ: ਪੁਨੀਤ ਨਰੂਲਾ ਨੇ ਲਾਇਨ ਗੁਰਦੀਪ ਸਿੰਘ ਕੰਗ ਅਤੇ ਉਨ੍ਹਾਂ ਦੀ ਸੰਸਥਾ ਲਾਇਨਜ਼ ਇੰਟਰਨੈਸ਼ਨਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਲਾਇਨ ਜੀ.ਐਸ. ਭਾਟੀਆ ਖੁਦ ਵੀ ਲਗਾਤਾਰ ਫੋਨ ਕਰਕੇ ਜੋੜੇ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਨੇ ਡਾ. ਅੰਬੇਡਕਰ ਭਵਨ ਵਿਖੇ ਮਨਾਇਆ ਬੁੱਧ ਪੂਰਨਿਮਾ ਮਹਾਂਉਤਸਵ
Next articleलोकतंत्र की राह में कमजोर किंतु समझदार आवाजों को सुनना चाहिए