ਕਪੂਰਥਲਾ , (ਕੌੜਾ)- ਲਾਇਨਜ ਕਲੱਬ ਕਪੂਰਥਲਾ ਫਰੈਂਡਸ ਬੰਦਗੀ ਵੱਲੋਂ ਪ੍ਰਧਾਨ ਲਾਇਨ ਡਾ.ਕੁਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਇੱਕ ਬਹੁਤ ਹੀ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਾਸਤੇ ਵਿਆਹ ਦਾ ਸਾਰਾ ਰਾਸ਼ਨ ਅਤੇ ਸੂਟ ਨਾਲ ਹੀ ਨਗਦ ਰਾਸ਼ੀ ਦਿੱਤੀ ਗਈ ਇਸ ਮੌਕੇ ਚੇਅਰਮੈਨ ਲਾਇਨ ਸੁਰਜੀਤ ਸਿੰਘ ਚੰਦੀ ਨੇ ਆਏ ਹੋਏ ਕਲੱਬ ਦੇ ਸਾਰੇ ਮੈਂਬਰਾਂ ਅਤੇ ਟੀਮ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਉਣ ਵਾਲੇ ਲੋਇਂਸ ਕਲੱਬ ਦੇ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਉਣ ਵਾਲੇ ਐਤਵਾਰ ਨੂੰ 500 ਤੋਂ ਲੈ ਕੇ 700 ਤੱਕ ਵਾਹਨ ਜਿਨਾਂ ਵਿੱਚ ਟਰੱਕ, ਗੱਡੀਆਂ ,ਆਟੋ, ਟਰਾਲੀਆਂ ਤੇ ਰਿਫਲੈਕਟਰ ਲਾਏ ਜਾਣਗੇ ਇਸ ਦੀ ਜਾਣਕਾਰੀ ਕਲੱਬ ਦੇ ਮੈਂਬਰਾਂ ਨੂੰ ਦਿੱਤੀ। ਇਸ ਮੌਕੇ ਜਰੂਰਤਮੰਦ ਪਰਿਵਾਰ ਜੋ ਕਿ ਕਾਲਰੂ ਪਿੰਡ ਦੇ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਕਲੱਬ ਦੇ ਮੈਂਬਰ ਅਤੇ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਸਾਡੇ ਕਲੱਬ ਦੇ ਕੈਸ਼ੀਅਰ ਲਾਇਨ ਰਮੇਸ਼ ਲਾਲ, ਪੀਆਰਓ ਲਾਇਨ ਅਸ਼ੋਕ ਕੁਮਾਰ, ਜੋਨ ਚੇਅਰਮੈਨ ਲਾਇਨ ਪ੍ਰਸ਼ਾਤ ਸ਼ਰਮਾ ,ਸੀਨੀਅਰ ਮੈਂਬਰ ਲਾਇਨ ਸੁਖਜੀਤ ਸਿੰਘ ਬੱਗਾ ਆਦ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly