ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਸਿੰਘ ਕਲੇਰ ) ਕਾਠਗੜ੍ਹ ਮੇਨ ਸੜਕ ਜੋ ਕਿ ਕਈ ਪਿੰਡਾਂ ਨੂੰ ਮੇਨ ਹਾਈਵੇ ਨਾਲ ਜੋੜਦੀ ਹੈ | ਇਸ ਲਿੰਕ ਸੜਕ ਨੇੜੇ ਕਿਲਾ ਕਾਠਗੜ੍ਹ ਸਾਹਮਣੇ ਹੇਮਰਾਜ ਆਟੋ ਸਪਲੈਂਡਰ ਮੋਟਰਸਾਈਕਲ ਏਜੰਸੀ ਦੇ ਕੋਲ ਲੱਗਿਆਂ ਦਰੱਖਤ ਸੜਕ ਦੇ ਵੱਲ ਕਾਫੀ ਝੁੱਕਿਆ ਹੋਇਆ ਹੈ | ਜਿਸ ਨਾਲ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਇਸ ਸੜਕ ਤੋ ਰੋਜ਼ਾਨਾ ਸੈਂਕੜੇ ਦੇ ਤਾਦਾਦ ਵਿੱਚ ਰਾਹਗੀਰ ਪੈਦਲ, ਦੋ ਪਹੀਆਂ ਵਾਹਨਾਂ , ਚਾਰ ਪਹੀਆਂ ਵਾਹਨ ਅਤੇ ਹੈਵੀ ਗੱਡੀਆਂ ਰਾਹੀ ਲੰਘਦੇ ਹਨ | ਸਕੂਲਾਂ ਨੂੰ ਆਉਣ ਜਾਣ ਵਾਲੀਆਂ ਬੱਸਾਂ ਵੀ ਇਸ ਰੋਡ ਤੇ ਲੰਘਦੀਆਂ ਹਨ | ਲੇਕਿਨ ਕਿਸੇ ਨੇ ਇਸ ਦਰੱਖਤ ਨੂੰ ਹਟਾਉਣ ਦੀ ਜ਼ਹਿਮਤ ਨਹੀ ਉਠਾਈ | ਇਲਾਕੇ ਦੇ ਲੋਕਾਂ ਨੇ ਜੰਗਲਾਤ ਵਿਭਾਗ ਤੇ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੈ ਕਿ ਇਸ ਸੜਕ ਦੇ ਵੱਲ ਝੁੱਕੇ ਹੋਏ ਦਰੱਖਤ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਸਮੇਂ ਰਹਿੰਦੇ ਵਾਪਰ ਵਾਲੀ ਘਟਨਾ ਦੇ ਡਰ ਤੇ ਮੁਕਤ ਹੋ ਸਕੀਏ |
HOME ਲਿੰਕ ਸੜਕ ਦੇ ਵੱਲ ਝੁੱਕਿਆ ਦਰੱਖਤ ਦੇ ਰਿਹਾ ਹਾਦਸਿਆਂ ਨੂੰ ਸੱਦਾ



