ਲਾਈਨਜ ਕਲੱਬ ਮੁਕੰਦਪੁਰ ਐਕਟਿਵ ਦਾ ਮੁੱਖ ਉਦੇਸ਼ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣਾ -ਚਰਨਜੀਤ ਤਲਵੰਡੀ ਤਲਵੰਡੀ ਫੱਤੂ

 ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਲਾਈਨ ਕਲੱਬ ਮੁਕੰਦਪੁਰ ਐਕਟਿਵ 321 ਡੀ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚਰਨਜੀਤ ਤਲਵੰਡੀ ਫੱਤੂ ਤੇ ਕਲੱਬ ਦੇ ਮੈਂਬਰਾਂ ਵਲੋਂ ਨਵੇਂ ਸਾਲ ਦੀ ਸ਼ੁਭ ਆਮਦ ਮੌਕੇ ਪਿੰਡ ਤਲਵੰਡੀ ਫੱਤੂ ਵਿਖੇ  ਪੇੜ ਪੌਦੇ ਲਗਾ ਕੇ ਨਵੇਂ ਸਾਲ ਦਾ ਆਗਾਜ਼ ਕੀਤਾ l ਉਹਨਾਂ ਕਿਹਾ ਕਿ ਲਾਇਨ ਕਲੱਬ ਮੁਕੰਦਪੁਰ ਐਕਟਿਵ ਦਾ ਮੁੱਖ ਉਦੇਸ਼ ਹਰਿਆਵਲ ਲਹਿਰ ਲਿਆਉਣਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਹਰਿਆਵਲਾ ਕਰਨਾ ਹੈl ਇਸ ਮੌਕੇ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਨਿਮ, ਬੋਹੜ, ਪਿੱਪਲ ਆਦਿ ਦੇ ਵੱਧ ਤੋਂ ਵੱਧ ਪੌਦੇ ਲਗਵਾਉਣ ਲਈ ਪ੍ਰੇਰਿਤ ਕੀਤਾ l ਬੋਹੜ ਅਤੇ ਪਿੱਪਲ ਦੇ ਪੌਦੇ ਸਾਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦੇ ਹਨ l ਆਕਸੀਜਨ ਤੋਂ ਬਿਨਾਂ ਇਨਸਾਨ ਇਕ ਫਲ ਵੀ ਜਿਉਂਦਾ ਨਹੀਂ ਰਹਿ ਸਕਦਾ l ਜਿਵੇਂ ਤੁਸੀਂ ਸਾਰਿਆਂ ਨੇ ਕਰੋਨਾ ਕਾਲ ਸਮੇਂ ਆਕਸੀਜਨ ਦੀ ਦਿੱਕਤ ਦਾ ਸਾਹਮਣਾ ਕੀਤਾਹੈ l ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਹਨ ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈl ਯਾਦਵਿੰਦਰ ਸਿੰਘ ,ਸਤਪਾਲ ਮਡੇਰ,ਆਸ਼ਾ ਰਾਣੀ,ਸ਼ਕੁੰਤਲਾ ਸਰੋਆ ,ਸੁਖਵਿੰਦਰ ਪਾਲ, ਦਲਵੀਰ ਚੰਦ ਤੇ ਯਾਦਵਿੰਦਰ ਸਿੰਘ ਆਦਿ ਹਾਜਰ ਹਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਂਟੀ ਡੇਂਗੂ ਕੈਂਪੇਨ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ
Next articleਡਾ.ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸਰਕਲ ਅੱਪਰਾ ਵਲੋਂ ਪਿੰਡ ਛੋਕਰਾਂ ਵਿਖੇ ਲੋਹਟ ਜਠੇਰਿਆਂ ਵਿਖੇ ਫਲਦਾਰ ਪੌਦੇ ਲਗਾਏ