ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਡੈਥ ਦੇ ਵਿੱਚ ਪੰਜਾਬੀ ਸਾਹਿਤ ਸਭਾਵਾਂ ਦਾ ਵਿਸ਼ੇਸ਼ ਰੋਲ ਹੈ ਛੋਟੀਆਂ ਵੱਡੀਆਂ ਸਾਹਿਤਕ ਸਭਾਵਾਂ ਪੰਜਾਬੀ ਮਾਂ ਬੋਲੀ ਸਬੰਧੀ ਇਸ ਲਈ ਆਪਣੀ ਮੀਟਿੰਗਾਂ ਦੇ ਵਿੱਚ ਸਾਹਿਤਕ ਚਰਚਾਵਾਂ ਆਦਿ ਕਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ, ਮਹੀਨਾਵਾਰ ਇਕੱਤਰਤਾ , ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਹਾਜ਼ਰ ਹੋਏ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ, ਪ੍ਰਸਿੱਧ ਤਰਕਸ਼ੀਲ ਲੇਖਕ ਜਗਦੇਵ ਮਕਸੂਦੜਾ ਨੇ ਦੋਹੇ ਸੁਣਾਕੇ ਕੀਤੀ ਫਿਰ ਰਾਮ ਸਿੰਘ ਭੀਖੀ ਨੇ ਦੋਹੇ, ਮੁਕੰਦ ਸਿੰਘ ਨਿਗਾਹੀ ਦਧਾਲ ਨੇ ਗੀਤ “ਰਾਜ ਕਰਨਗੇ ਪੂਰਬੀਏ”, ਭੋਲੂ ਧੌਲਮਾਜਰਾ ਨੇ ਗੀਤ”ਧੱਕੇ ਨਾਲ ਖੜਾਉਂਦੇ ਨੇ”, ਹਰਮਨ ਕੌਲ ਨੇ ਕਵਿਤਾ,”ਜੀਭ ਦਾ ਮਾਨਵੀਕਰਨ”, ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ” ਨਾ ਫੁੱਲ ਬਣੀ, ਨਾ ਕਲੀ ਰਹੀ”, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ “ਸਾਨੂੰ ਰੋਕ ਨਾ ਨੀ ਮਾਏ”, ਦਲਵਿੰਦਰ ਸੋਨੀ ਗਿਦੜੀ ਨੇ ਗੀਤ ” ਗੱਲ ਸਾਰੇ ਸੰਸਾਰ ਦੀ ਏ”, ਪ੍ਰੀਤ ਸਿੰਘ ਸੰਦਲ ਨੇ ਗੀਤ ” ਕਰਾਂਗੇ ਇਜ਼ਹਾਰ” ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਗੀਤ “ਗੁਰੂ ਨਾਨਕ ਨੂੰ ਕੌਡਾ ਕਹਿੰਦਾ” ਸੁਣਾਇਆ। ਸਾਰੀਆਂ ਰਚਨਾਵਾਂ ਹੀ ਗਹਿਰ ਗੰਭੀਰ ਸਨ ਤੇ ਇਹਨਾਂ ਰਚਨਾਵਾਂ ਉੱਪਰ ਉਸਾਰੂ ਅਤੇ ਸਾਰਥਿਕ ਵਿਚਾਰ ਚਰਚਾ ਕੀਤੀ ਗਈ। ਮੰਚ ਸੰਚਾਲਨ ਕਰਦਿਆਂ ਪ੍ਰੀਤ ਸਿੰਘ ਸੰਦਲ ਨੇ ਦੱਸਿਆ ਕਿ ਸਭਾ ਵੱਲੋਂ, ਪਹਿਲਾਂ ਦੀ ਤਰ੍ਹਾਂ ਹੀ ਪ੍ਰੋਗਰਾਮ,”ਮੇਰੀ ਗੱਲ” ਦੋਬਾਰਾ ਸ਼ੁਰੂ ਕੀਤਾ ਜਾਵੇਗਾ ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਤਹਿਤ,ਹਰ ਵਾਰ ਕੋਈ ਇੱਕ ਲੇਖਕ, ਹਾਜ਼ਰੀਨ ਨਾਲ ਅਪਣੇ ਸਾਹਿਤਕ ਸਫ਼ਰ ਵਾਰੇ ਚਰਚਾ ਕਰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly