ਸਮਾਜ ਵੀਕਲੀ ਯੂ ਕੇ-
ਨਿਊਯਾਰਕ, ਅਮਰੀਕਾ ਵਿਖੇ ਹਰੇਕ ਸਾਲ ਦੀ ਤਰਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪੈਰੋਕਾਰਾਂ ਵਲੋਂ ਮਨੂੰ ਸਮ੍ਰਿਤੀ ਦੇ ਨਾਲ-ਨਾਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਫੂਕਿਆ ਗਿਆ. ਭਾਵੇਂ ਨਿਊਯਾਰਕ ਅਤੇ ਨਾਲ ਲੱਗਦੇ ਇਲਾਕਿਆਂ ‘ਚ ਆਪਣੇ- ਆਪ ਨੂੰ ਅੰਬੇਡਕਰੀ ਕਹਿਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਪਰ ਇਨ੍ਹਾਂ ‘ਚੋਂ ਬਹੁਤ ਸਾਰੇ ਤਾਂ ਚੌਧਰ ਦੀ ਭੁੱਖ ਵਾਸਤੇ ਹੀ ਦੇਖਣ ਨੂੰ ਮਿਲਣਗੇ. ਜਦ ਉਨਾਂ ਸਾਥੀਆਂ ਨੂੰ ਮਨੂੰ ਸਮ੍ਰਿਤੀ ਜਾਲਣ ਦਾ ਪਤਾ ਲੱਗਾ ਤਾ ਕਹਿਣ ਲੱਗੇ ਕਿ ਨਵਾਂ ਸਾਲ ਚੜ੍ਹਨ ਵਾਲਾ ਹੈ ਇਸ ਦੀ ਕੀ ਜਰੂਰਤ ਹੈ? ਜਿਹੜੇ ਆਪਣੇ ਆਪ ਨੂੰ ਸੰਸਥਾਵਾਂ ਦੇ ਪ੍ਰਧਾਨ ਬਣ ਕੇ ਬੈਠੇ ਹਨ ਉਹ ਵੀ ਇੱਧਰ ਉੱਧਰ ਖਿਸਕਦੇ ਨਜ਼ਰ ਆਏ ਸ਼ਾਇਦ ਉਨ੍ਹਾਂ ਨੂੰ ਉਨ੍ਹਾਂ ਦੇ ਭਗਵਿਆ ਵਿੱਚ ਰਹਿੰਦੇ ਲੋਕਾਂ ਵਲੋਂ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਿਆ ਗਿਆ ਹੋਵੇ।
ਸਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਅਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਹੁਜਨ ਸਮਾਜ ਦੇ ਲੋਕ ਸਮਝ ਕਿਉਂ ਨਹੀਂ ਸਕੇ, ਆਪਣੇ ਆਪ ਨੂੰ ਮਜਬੂਤ ਕਿਉਂ ਨਹੀਂ ਬਣਾ ਸਕੇ, ਸਮੇਂ-ਸਮੇਂ ਅਨੁਸਾਰ ਸਾਡੇ ਵਾਸਤੇ ਰਹਿਵਰਾਂ ਨੇ ਕੁਰਬਾਨੀਆਂ ਕੀਤੀਆਂ ਸਾਨੂੰ ਅਜ਼ਾਦ ਕਰਾਉਣ ਵਾਸਤੇ ਆਪ ਦੁੱਖ ਕੱਟੇ ਆਪਣੇ ਪਰਿਵਾਰ ਸਾਡੇ ਲਈ ਨਿਛਾਵਰ ਕੀਤੇ, ਅਸੀ ਫਿਰ ਵੀ ਸਮਝ ਨਹੀਂ ਸਕੇ, ਪੜ੍ਹ ਲਿੱਖ ਕੇ ਵੀ ਅਸੀ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ. ਇੰਟ੍ਰਨੈਂਸ਼ਨਲ ਬਹੁਜਨ ਆਰਗੇਨਾਈਜੇਸ਼ਨ ਨਿਊਯਾਰਕ ਦੇ ਦੁਆਰਾ ਜਿਨ੍ਹਾਂ ਸਾਥੀਆਂ ਨੇ 1990 ਤੋ ਲੈ ਕੇ 2010 ਤੱਕ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਮਾਜ ਨੂੰ ਜਾਗ੍ਰਤ ਕਰਨ ਵਿੱਚ ਲਗਾਇਆ ਸੀ ਕਿ ਸਾਡਾ ਸਮਾਜ ਜਾਗ੍ਰਤ ਹੋ ਜਾਵੇਗਾ, ਬਹਾਦਰੀ ਦਿਖਾਵੇਗਾ, ਪਰ ਹੋਇਆ ਉਨ੍ਹਾਂ ਦੀ ਸੋਚ ਤੋ ਬਿਲਕੁੱਲ ਉਲਟ, ਭਾਵੇ ਉਨ੍ਹਾਂ ਵਿੱਚੋ ਬਹੁਤ ਸਾਰੇ ਸਾਥੀ ਸਾਡੇ ਕੋਲੋਂ ਸਰੀਰਕ ਪੱਖੋਂ ਵਿਛੜ ਚੁੱਕੇ ਹਨ, ਕਈ ਸਾਥੀ ਸਿਹਤ ਪੱਖੋਂ ਕਮਜ਼ੋਰ ਹੋ ਚੁੱਕੇ ਹਨ. ਅੱਜ ਅਸੀ ਸਿਰਫ ਪ੍ਰਧਾਨਗੀਆਂ ਦੀਆ ਦੌੜਾ ਵਿੱਚ ਪਏ ਹੋਏ ਹਾਂ ਅਸੀ ਭੁੱਲ ਚੁੱਕੇ ਹਾਂ ਕਿ ਦੁਨੀਆਂ ਵਿੱਚ ਕਿੰਨੇ ਗੁਰੂ ਘਰ, ਮੰਦਿਰ ਅਤੇ ਬੁੱਧ ਵਿਹਾਰ ਹਨ। ਉਨ੍ਹਾਂ ਵਿੱਚ ਕਿੰਨੇ ਚੌਧਰੀ ਬਣੇ ਹੋਣਗੇ ਅਤੇ ਉਹ ਹੁਣ ਕਿੱਥੇ ਹੋਣਗੇ, ਬਹੁਤ ਸਾਰੇ ਜਾ ਚੁੱਕੇ ਹਨ, ਬਹੁਤ ਸਾਰੇ ਮੰਜਿਆਂ ਉੱਤੇ ਪਏ ਜਿੰਦਗੀ ਦੇ ਉਹ ਪਲ ਯਾਦ ਕਰਕੇ ਝੂਰਦੇ ਹੋਣਗੇ. ਸਾਨੂੰ ਉਨ੍ਹਾਂ ਤੋ ਸਿੱਖਿਆ ਲੈ ਕੇ ਰਹਿਬਰਾਂ ਦੇ ਪਾਏ ਪੂਰਨਿਆਂ ਉੱਪਰ ਚੱਲ ਕੇ ਲੋਕਾਂ ਨੂੰ ਮਾਨਸਿਕ ਗੁਲਾਮੀ ਵਿੱਚੋ ਕੱਢ ਕੇ ਜਾਗ੍ਰਿਤ ਕਰਨਾ ਚਾਹੀਦਾ ਹੈ ਭਾਰਤ ਅੰਦਰ ਆਉਣ ਵਾਲਾ ਸਮਾਂ ਬਹੁਤ ਮਾੜਾ ਆਉਣ ਵਾਲਾ ਹੈ ਮਨੂੰਵਾਦ ਅਤੇ ਅੰਬੇਡਕਰਵਾਦ ਵਿਚਾਲੇ ਯੰਗ ਕਦੇ ਵੀ ਸ਼ੁਰੂ ਹੋ ਸਕਦੀ ਹੈ ਬਹੁਜਨ ਸਮਾਜ ਨੂੰ ਖਾਸ ਕਰਕੇ ਐਨ. ਆਰ. ਆਈਜ਼ ਨੂੰ ਆਪਣੇ ਲੋਕਾਂ ਦੀ ਮਦਦ ਕਰਨ ਵਾਰੇ ਸੋਚ ਵਿਚਾਰ ਸ਼ੁਰੂ ਕਰ ਦੇਣੀ ਚਾਹੀਦੀ ਹੈ. ਮਨੂੰ ਵਾਦੀਆਂ ਨੇ ਇਸੇ ਕਰਕੇ ਹਰ ਪਿੰਡ ਵਿੱਚ ਆਪਣੇ ਆਪਣੇ ਮੰਦਿਰ ਬਣਾਂ ਰੱਖੇ ਹਨ, ਪੰਜਾਬ ਵਿੱਚ ਵੀ ਮਨੂੰ ਵਾਦੀਆਂ ਨੇ ਪ੍ਰਵਾਸੀਆਂ ਦੇ ਰੂਪ ਵਿੱਚ ਆਪਣੇ ਆਦਮੀ ਭੇਜ ਰੱਖੇ ਹਨ ਤਾਂ ਕਿ ਹਿੰਦੂ ਰਾਸ਼ਟਰ ਬਣਾਇਆ ਜਾ ਸਕੇ। ਬਾਬਾ ਸਾਹਿਬ ਜੀ ਨੇ ਕਿਹਾ ਸੀ ਕਿ ਜਿਸ ਦਿਨ ਭਾਰਤ ਹਿੰਦੂ ਰਾਸ਼ਟਰ ਬਣ ਗਿਆ ਤਦ ਸੱਭ ਤੋ ਜਿਆਦਾ ਨੁਕਸਾਨ ਬਹੁਜਨ ਸਮਾਜ ਦੇ ਲੋਕਾਂ ਨੂੰ ਹੋਵੇਗਾ. ਸਾਡਾ ਮਨੂੰ ਸਮ੍ਰਿਤੀ ਜਾਲਣ ਦਾ ਮੱਕਸਦ ਇਹੀ ਹੈ ਕਿ ਅਸੀ ਆਪਣੇ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਅਸੀ ਹੁਣ ਸੰਵਿਧਾਨ ਨਾ ਬਚਾ ਸਕੇ ਤਾ ਜਲਦੀ ਹੀ ਮਨੂੰ ਸਮਰਿਤੀ ਲਾਗੂ ਹੋ ਜਾਵੇਗੀ, ਆਓ ਸਾਰੇ ਰਲ ਕੇ ਸੰਵਿਧਾਨ ਬਚਾਉਣ ਵਾਸਤੇ ਲੋਕਾਂ ਨੂੰ ਪ੍ਰੇਰਤ ਕਰੀਏ. ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।
ਮਨੁਸਮਿਰੀਤੀ ਦੇ ਨਾਲ -ਨਾਲ ਅਮਿਤਸ਼ਾਹ ਨੂੰ ਵੀ ਫੂਕਣ ਵਾਸਤੇ ਦੂਰੋਂ- ਦੂਰੋਂ ਸਾਥੀ ਪਹੁੰਚੇ, ਜਿਨ੍ਹਾਂ ਵਿੱਚ ਖਾਸ ਕਰਕੇ ਰਵੀ ਅੰਬੇਡਕਰ ਜੀ ਪ੍ਰਧਾਨ ਇੰਟਰਨੈਸਨਲ ਬਹੁਜਨ ਆਰਗੇਨਾਈਜੇਸ਼ਨ, ਹਰਮੇਸ਼ ਸਿੰਘ ਭਾਰਸਿੰਘ ਪੂਰੀ ਜੀ ਇੰਟਰਨੈਸ਼ਨਲ ਕੋਆਰਡੀਨੇਟਰ ਬੇਗਮਪੁਰਾ ਕਲਚਰਲ ਸੋਸਾਇਟੀ ਆਫ ਨਿਊਯਾਰਕ, ਰਾਜ ਕੁਮਾਰ ਪ੍ਰਧਾਨ ਬੇਗਮਪੁਰਾ ਕਲਚਰਲ ਸੋਸਾਇਟੀ ਨਿਊਯਾਰਕ, ਪਿੰਦਰ ਪਾਲ ਚੇਅਰਮੈਨ ਬੇਗਮਪੁਰਾ ਕਲਚਰਲ ਸੋਸਾਇਟੀ ਨਿਊਯਾਰਕ, ਪਰਮ ਜੀਤ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ, ਡਾਕਟਰ ਅਜੇ ਜਲਵਾਂਨ ਕਨਵੀਨਰ ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ ਆਦਿ ਸ਼ਾਮਲ ਸਨ। ਸਾਬਕਾ ਇੰਸਪੈਕਟਰ ਪ੍ਰਸ਼ੋਤਮ ਲਾਲ ਜੱਖੂ ਜੀ, ਦੂਰਗਾ ਦਾਸ ਅਤੇ ਹੋਰ ਬਹੁਤ ਸਾਰੇ ਸਾਥੀ ਪਹੁੰਚੇ।
ਨਵੀਂਆਂ ਖਬਰਾਂ ਅਤੇ ਹੋਰ ਜਾਣਕਾਰੀ ਲਈ ਸਮਾਜ ਵੀਕਲੀ ਪੜੋ ਅਤੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly