(ਸਮਾਜ ਵੀਕਲੀ)
ਚਿਰ ਤੋਂ ਲਟਕੇ ਓਸ ਕੈਲੰਡਰ ਵਰਗੇ ਹਾਂ
ਧੂੰਦਲੇ ਹੋ ਗਏ ਦਿਨ, ਮਹੀਨੇ, ਸਾਲ ਜ੍ਹੀਦੇ।
ਕਦੇ ਨਾਂ ਪਲਟੇ ਪੰਨੇਂ ਉਹ ਬੇਪ੍ਰਵਾਹਾਂ ਨੇ
ਸਾਥੀ ਬਣਗੇ ਅੱਜ ਮੱਕੜੀ ਦੇ ਜਾਲ ਜ੍ਹੀਦੇ।
ਕਦੇ ਨਾਂ ਪੂੰਝੇ ਗਰਦੇ ਓਹਨਾਂ ਤਰੀਕਾਂ ਤੋਂ
ਦੀਪ ਸੈਂਪਲਿਆ ਵਧਦੀਆਂ ਸੀ ਨਾਲ ਜ੍ਹੀਦੇ।
ਓਹਨੂੰ ਖ਼ਬਰ ਨੀ ਲੰਘ ਗਈ ਕੈਦੀ ਹੋਈਆਂ ਦੀ
ਹਾਲੇ ਵੀ ਨਾਂ ਰਹਾ ਨੀ ਕਰਦੇ ਕਾਲੇ ਵਾਲ ਜ੍ਹੀਦੇ।
ਕਦੇ ਓਹਨੇ ਕਰੇ ਸੀ ਜਵਾਬ ਵੀ ਦੇਣੇ ਓਸੇ ਨੂੰ
ਅੱਖ ਦੇ ਵਿਚ ਰੜਕਣ ਅੱਜ ਵੀ ਸਵਾਲ ਜ੍ਹੀਦੇ।
ਓਹਦੇ ਬੋਲ ਸੁਣੇ ਬਿਨ ਮੌਤ ਵੀ ਆਉਂਣੀ ਨਈਂ
ਬੁੱਲਾਂ ਨੂੰ ਅੱਜ ਲੱਗਿਆ ਪਇਆ ਜੰਗਾਲ ਜ੍ਹੀਦੇ।
ਓਹ ਨੀ ਗਾਉਂਦੀ ਗੀਤ ਅਸਾਂ ਦੇ ਪਿਆਰਾਂ ਦੇ
ਹੋਰਾਂ ਦੇ ਨਾਲ ਮਿਲ ਗਏ ਸੁਰ ਤੇ ਤਾਲ ਜ੍ਹੀਦੇ ।
ਜੋ ਮਿਲੇ ਬਿਨ ਹੋ ਖਾਮੋਸ਼ ਜਹੀ ਲੰਘ ਜਾਂਦੀ
ਬੁੱਲਾਂ ਤੇ ਰਹਿੰਦੀ ਸੀ ਮੋਹ ਭਿੱਜੀ ਗਾਲ ਜ੍ਹੀਦੇ।
ਓਹਨੂੰ ਸਾਡਾ ਦੁੱਖ ਦਰਦ ਕਦੇ ਪੁੱਛਿਆ ਨਾਂ
ਸੱਚੀਂ ਲੋਕੀ ਪੁੱਛਦੇ ਰਹਿੰਦੇ ਸਾਨੂੰ ਹਾਲ ਜ੍ਹੀਦੇ।
ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly