(ਸਮਾਜ ਵੀਕਲੀ)
ਮਨ ਦੁਆਰਾ ਜਾਗਤ ਜੋਤ ਨੂੰ ਦੇਖਣਾ ਹੀ,
ਧਿਆਉਣਾ, ਸਿਮਰਨ ਕਰਨਾ ਹੀ ਨਾਮ ਜਪਣਾ ਹੁੰਦਾ।
ਨਾਮ ਕਿਸੇ ਵੀ ਭਾਸ਼ਾ ਜਾਂ ਲਿਪੀ ਦਾ ਸ਼ਬਦ ਨ੍ਹੀਂ ਹੁੰਦਾ,
ਕੋਈ ਰੂਪ, ਰੇਖਾ, ਰੰਗ ਆਕਾਰ ਨ੍ਹੀਂ ਆਪਣਾ ਹੁੰਦਾ।
ਦੀਦਾਰ-ਏ-ਖਾਲਸਾ ਤੋਂ ਭਾਵ, ਸਿਮਰਨ ਇਕ ਜਾਗਤ ਜੋਤ ਦਾ,
ਸਨਮੁਖ ਸਾਹਮਣੇ ਦੇਖਣਾ, ਜਾਗਤ ਮਨ-ਜੋਤ ਦਾ।
ਸਰਬ-ਸਮਰਥ ਸਰਬ-ਸ਼ਕਤੀਮਾਨ, ਨਾਮ ਜੋਤ ਹੈ,
ਨਾਮ ਭਾਵੇਂ ਵੱਖਰੇ ਵੱਖਰੇ ਪਰ ਇੱਕੋ ਜਾਗਤ ਜੋਤ ਹੈ।
ਉਹ ਕਿਸੇ ਨਾਲ ਵਖਰੇਵਾਂ ਕਰਦਾ ਨ੍ਹੀਂ,
ਅਦ੍ਰਿਸ਼ਟ ਹੈ, ਸੂਖਮ ਹੈ, ਕਦੇ ਡੋਲਦਾ ਨ੍ਹੀਂ।
ਨਾਮ ਪੜ੍ਹਨ, ਲਿਖਣ ਜਾਂ ਬੋਲ ਸਕਣ ਵਾਲੀ ਵਸਤ ਨ੍ਹੀਂ,
ਘਟ-ਘਟ ਵਿੱਚ ਵਸਦੀ, ਮਾਰਦੀ ਕਿਸੇ ਦਾ ਹੱਕ ਨ੍ਹੀਂ।
ਖਾਲਸ ਜੋਤ ਨਾਲ ਬੰਦਾ, ਆਪ ਵੀ ਖਾਲਸ ਬਣ ਜਾਵੇ,
ਮੜੀ, ਮਸਾਣਾਂ, ਸਮਾਧਾਂ, ਮੱਟਾਂ ਤੋਂ ਖਾਲਸਾ ਮਨ ਹਟਾਵੇ।
ਪੁੰਨ-ਦਾਨ, ਤਪ ਕਰਨਾ, ਵਹਿਮਾਂ-ਭਰਮਾਂ ਤੋਂ ਦੂਰ ਰਹੇ,
ਮਨੁੱਖਾ ਜਨਮ ਦਾ ਮਕਸਦ, ਪ੍ਰਭੂ ਨੂੰ ਮਿਲਣਾ, ਹਰਦਮ ਉਸਦਾ ਮਸ਼ਕੂਰ ਰਹੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639